CM ਮਾਨ ਦੀ ਧੀ ਨੂੰ ਫੋਨ ਕਰ ਕੀਤੀ ਬਦਸਲੂਖੀ
ਪੰਜਾਬ ‘ਚ ਅੰਮ੍ਰਿਤਪਾਲ ਦੇ ਮਾਮਲੇ ਨੂੰ ਲੈ ਕੇ ਮਾਹੌਲ ਗਰਮ ਹੁੰਦਾ ਨਜ਼ਰ ਆ ਰਿਹਾ ਹੈ। ਹਾਲ ਹੀ ‘ਚ ਹੁਣ ਖਬਰ ਆਈ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਧੀ ਸੀਰਤ ਕੌਰ ਮਾਨ ਨੂੰ ਖਾਲਿਸਤਾਨੀਆਂ ਵੱਲੋ ਧਮਕੀ ਦਿੱਤੀ ਗਈ ਹੈ। ਦੱਸ ਦਈਏ ਕਿ ਖਾਲਿਸਤਾਨੀਆਂ ਨੇ ਭਗਵੰਤ ਮਾਨ ਦੀ ਧੀ ਸੀਰਤ ਕੌਰ ਮਾਨ ਨੂੰ ਫੋਨ ਕਰਕੇ ਗਾਲ੍ਹਾਂ ਕੱਢੀਆ ਹਨ। ਜਾਣਕਾਰੀ ਮੁਤਾਬਕ ਸੀਰਤ ਕੌਰ ਮਾਨ ਨੂੰ ਭੱਦੀ ਭਾਸ਼ਾ ਦੀ ਵਰਤੋਂ ਕਰਦਿਆਂ ਇਹ ਪਹਿਲੀ ਕਾਲ ਨਹੀਂ ਆਈ, ਸਗੋਂ ਖਾਲਿਸਤਾਨੀ ਸਮਰਥਕਾਂ ਨੇ ਵੱਖ-ਵੱਖ ਨੰਬਰਾਂ ਤੋਂ ਤਿੰਨ ਵਾਰ ਫੋਨ ਕੀਤੇ। ਤਿੰਨੋਂ ਵਾਰ ਉਸ ਨੇ ਮੁੱਖ ਮੰਤਰੀ ਦੀ ਬੇਟੀ ਸੀਰਤ ‘ਤੇ ਅਸ਼ਲੀਲ ਗਾਲਾਂ ਕੱਢੀਆਂ। ਭਗਵੰਤ ਮਾਨ ਦੀ ਧੀ ਨੂੰ ਜਿਨ੍ਹਾਂ ਨੰਬਰਾਂ ਤੋਂ ਕਾਲਾਂ ਆਈਆਂ ਸਨ, ਉਨ੍ਹਾਂ ਨੂੰ ਫਿਲਹਾਲ ਬਲਾਕ ਕਰ ਦਿੱਤਾ ਗਿਆ ਹੈ।
ਇਸ ਕਾਰਵਾਈ ਤੋਂ ਬਾਅਦ ਉਨ੍ਹਾਂ ਦੀ ਇੱਕ ਪਰਿਵਾਰਕ ਵਕੀਲ ਹਰਮੀਤ ਕੌਰ ਬਰਾੜ ਨੇ ਆਪਣੀ ਫੇਸਬੁੱਕ ਪੋਸਟ ‘ਤੇ ਲਿਖੀਆਂ ਕਿ, “ਤੁਸੀਂ ਜੰਮੇ ਹੀ ਬਦਦਿਮਾਗ ਸੀ ਕਿ ਇਸੇ ਸਦੀ ਚ ਹੋਏ ? ਸੋਚਿਓ ਬਹਿ ਕੇ ਕਦੇ ਤੁਸੀ ਸੋਸ਼ਲ ਮੀਡੀਆ ਤੇ ਕਹਿੰਦੇ ਕਿ ਅਮਰੀਕਾ ਚ ਭਗਵੰਤ ਦੇ ਜਵਾਕ ਘੇਰੋ , ਕਦੇ ਓਥੇ ਗੁਰੂ ਘਰਾਂ ਚ ਮਤੇ ਪਾਉਂਦੇ .. ਕੱਲ ਹੱਦ ਕੀਤੀ ਜਦੋਂ ਉਹਦੀ ਬੱਚੀ ਨੂੰ ਫ਼ੋਨ ਕਰਕੇ ਮਾਂਵਾਂ ਭੈਣਾਂ ਦੀਆਂ ਗਾਲ਼ਾਂ ਕੱਢੀਆਂ। ਸੋਚੋ ਤਾਂ ਸਹੀ ਉਹ ਕਦੋਂ ਸਕਾ ਬਣਿਆ ਆਵਦੇ ਜਵਾਕਾਂ ਦਾ , ਜੋ ਥੋਡੀਆਂ ਇਹਨਾ ਹਰਕਤਾਂ ਨਾਲ ਉਹਨੂੰ ਫਰਕ ਪਊ ? ਸਹੁੰ ਚੁੱਕ ਸਮਾਗਮ ਚ ਦਿਖਾਵਾ ਕਰਨਾ ਸੀ ਤਾਂ ਸੱਦ ਲਏ, ਮਗਰੋਂ ਆਇਆ ਨੂੰ ਵੀ ਨੀ ਮਿਲਦਾ ਹੁਣ।
ਇਸ ਤੋਂ ਬਾਅਦ ਉਹਨੇ ਕਿਹਾ ਕਿ, “ਜਿੰਨਾਂ ਦੇ ਗਲਾਂ ਚ ਹਾਰ ਪਾਉਂਨੇ ਓਂ , ਉਹਨਾਂ ਨੂੰ ਘੇਰੋ ਜਾਂ ਗਾਲ਼ਾਂ ਕੱਢਣ ਦਾ ਦਮ ਵੀ ਓਥੇ ਰੱਖੋ ਜੀਹਨੇ ਥੋਡਾ ਕੁਸ਼ ਵਿਗਾੜਿਆ। ਜਵਾਕਾਂ ਨੂੰ ਡਰਾ ਕੇ ਕਿਹੜਾ ਖਾਲਿਸਤਾਨ ਮਿਲ ਜੂ ਥੋਨੂੰ ?? ਹੱਦ ਆ ਥੋਡੇ ਵਾਲੀ , ਥੋਨੂੰ ਲਗਦਾ ਇਹੋ ਜਿਹੇ ਮੁਲਕ ਚ ਕੋਈ ਵੀ ਸ਼ਰੀਫ ਇਨਸਾਨ ਥੋਡੇ ਵਰਗੇ ਉੱਲਥਾਂ ਨਾਲ ਰਹਿਣਾ ਚਾਹੂਗਾ ? ਹੱਦ ਹੁੰਦੀ ਚਵਲਪੁਣੇ ਦੀ ਅਕਲ ਨੂੰ ਹੱਥ ਮਾਰੋ .. ਬੇਸ਼ਰਮੀ ਦੀ ਵੀ ਕਿਤੇ ਸੀਮਾਂ ਹੁੰਦੀ , ਥੋਡੀ ਕਿਤੇ ਨੀ ਸਿੱਖੀ ਕਿਤੇ ਇਹੋ ਜਿਹਾ ਕੁਝ ਨਹੀ ਸਿਖਾਉਂਦੀ ਤੁਸੀ ਧੱਬਾ ਓਂ ਸਿੱਖੀ ਤੇ ਸਿੱਖ ਤਾਂ ਹਰਗਿਜ ਨਹੀਂ”