ਜਿਲ੍ਹਾ ਜਲੰਧਰ ਦਿਹਾਤੀ ਕ੍ਰਾਇਮ ਬ੍ਰਾਂਚ ਦੀ ਟੀਮ ਵੱਲੋ ਹੈਰੋਇਨ ਸਮੇਤ ਇੱਕ ਨਸ਼ਾ ਤਸਕਰ ਕਾਬੂ।
ਜਲੰਧਰ ਦਿਹਾਤੀ ਕ੍ਰਾਇਮ ਬ੍ਰਾਂਚ। (ਦੋਆਬਾ ਦਸਤਕ ਨਿਊਜ਼)
ਸ਼੍ਰੀ ਸਵਰਨਦੀਪ ਸਿੰਘ, ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ,ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ੍ਰੀ ਜਸਵਿੰਦਰ ਸਿੰਘ ਚਾਹਲ, ਪੀ.ਪੀ.ਐਸ. ਉੱਪ ਪੁਲਿਸ ਕਪਤਾਨ, ਇੰਵੈਸਟੀਗੇਸ਼ਨ ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ਸਬ ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਕ੍ਰਾਇਮ ਬ੍ਰਾਂਚ ਜਲੰਧਰ ਦਿਹਾਤੀ ਦੀ ਸਪੈਸ਼ਲ ਪੁਲਿਸ ਟੀਮ ਵੱਲੋਂ 50 ਗ੍ਰਾਮ ਹੈਰੋਇਨ ਸਮੇਤ ਇੱਕ ਨਸ਼ਾ ਤਸਕਰ ਗ੍ਰਿਫਤਾਰ ਕੀਤਾ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 18.12.2022 ਨੂੰ 51 ਪੁਸ਼ਪ ਬਾਲੀ, ਇੰਚਾਰਜ ਕਰਾਇਮ ਬ੍ਰਾਂਚ ਨੂੰ ਗੁਪਤ ਸੂਚਨਾ ਮਿਲੀ ਸੀ। ਜਿਸ ਤੇ ਐਸ.ਆਈ ਨਿਰਮਲ ਸਿੰਘ ਸਮੇਤ ਸਾਥੀ ਕਰਮਚਾਰੀਆ ਦੀ ਸਪੈਸ਼ਲ ਟੀਮ ਤਿਆਰ ਕਰਕੇ ਅਡਾ ਦਿਆਲਪੁਰ ਮੇਨ ਹਾਈਵੇ ਜਲੰਧਰ ਤੇ ਅੰਮ੍ਰਿਤਸਰ ਰੇਡ ਵਿੱਚ ਨਾਕਾਬੰਦੀ ਕਰਕੇ ਵਹੀਕਲਾਂ ਦੀ ਚੈਕਿੰਗ ਕਰਨ ਦਾ ਹੁਕਮ ਦਿੱਤਾ ਤਾਂ ਅਮ੍ਰਿਤਸਰ ਸਾਇਡ ਤੇ ਇਕ ਮੋਨਾ ਨੌਜਵਾਨ ਮੋਟਰ ਸਾਇਕਲ ਮਾਰਕਾ ਸਪਲੈਂਡਰ ਰੰਗ ਕਾਲਾ ਨੰਬਰੀ PB 02 DK 6508 ਪਰ ਆਉਦਾ ਦਿਖਾਈ ਦਿਤਾ। ਜੇ ਪੁਲਿਸ ਪਾਰਟੀ ਨੂੰ ਦੇਖਕੇ ਯਕਦਮ ਘਬਰਾਕੇ ਪਿਛੇ ਨੂੰ ਮੁੜਨ ਦੇ ਚੱਕਰ ਵਿਚ ਹੇਠਾਂ ਡਿੱਗ ਪਿਆ। ਜਿਸ ਨੂੰ $1 ਨਿਰਮਲ ਸਿੰਘ ਨੇ ਸ਼ੱਕ ਦੀ ਬਿਨਾਹ ਤੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ। ਜਿਸ ਨੇ ਆਪਣਾ ਨਾਮ ਮਨਦੀਪ ਸਿੰਘ ਉਰਫ ਕਾਲੀ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਖਵਾਸਪੁਰ ਥਾਣਾ ਗੋਇੰਦਵਾਲ ਸਾਹਿਬ ਜ਼ਿਲ੍ਹਾ ਤਰਨ ਤਾਰਨ ਦੱਸਿਆ। ਜਿਸਤੇ ਮਨਦੀਪ ਸਿੰਘ ਉਰਫ ਕਾਲੀ ਉਕਤ ਦੇ ਮੋਟਰ ਸਾਇਕਲ ਨੰਬਰੀ PB 02 DK S8 ਦੀ ਤਲਾਸ਼ੀ ਕਰਨ ਤੇ ਮੋਟਰ ਸਾਇਕਲ ਦੀ ਟੂਲ ਕਿੱਟ ਵਿੱਚੋ ਇਕ ਵਜਨਦਾਰ ਮੋਮੀ ਲਿਫਾਫੇ ਵਿਚ ਹੈਰੋਇਨ ਬ੍ਰਾਮਦ ਹੋਇਆ|ਜਿਸਦਾ ਇਲੈਕਟਰੋਨਿਕ ਕੰਡੇ ਨਾਲ ਵਜਨ ਕਰਨ ਪਰ 50 ਗ੍ਰਾਮ ਹੈਰੋਇਨ ਹੋਈ। ਜਿਸ ਤੇ SI ਨਿਰਮਲ ਸਿੰਘ ਨੇ ਮੁਸਮੀ ਮਨਦੀਪ ਸਿੰਘ ਉਰਫ ਕਾਲੀ ਉਕਤ ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕਰਕੇ ਮੁਕਦਮਾ ਨੰਬਰ 203 ਮਿਤੀ 18.12.2022 ਆਧ 21(B)-61-85 NDPS ACT ਥਾਣਾ ਕਰਤਾਰਪੁਰ ਜਿਲਾ ਜਲੰਧਰ ਦਿਹਾਤੀ ਦਰਜ ਰਜਿਸਟਰ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ।
ਇਸ ਸਬੰਧੀ ਪ੍ਰੈਸ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਉਕਤ ਦੋਸ਼ੀ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਦੋਸ਼ੀ ਪਾਸੇ ਚੁਗਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ ਕਿ ਇਹ ਹੈਰੋਇਨ ਕਿਸ ਪਾਸੇ ਖਰੀਦ ਕਰਦਾ ਹੈ ਅਤੇ ਕਿਸ- ਕਿਸ ਨੂੰ ਅੱਗ ਸਪਲਾਈ ਕਰਦਾ ਹੈ ਅਤੇ ਇਸ ਦੇ ਬੈਕਵਡ ਫਾਰਵਡ ਲਿੰਕ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ ਜਾ ਰਹੀ ਹੈ। ਜਿਸ ਪਾਸੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।
ਕੁੱਲ ਬ੍ਰਾਮਦਗੀ :-
1.50 ਗ੍ਰਾਮ ਹੈਰੋਇਨ
ਮਨਦੀਪ ਸਿੰਘ ਉਰਫ ਕਾਲੀ ਉਕਤ ਖਿਲਾਫ ਦਰਜ ਮੁਕੱਦਮੇ
1. ਮੁਕੱਦਮਾ ਨੰਬਰ 61 ਮਿਤੀ 08.04.2022 ਅਧ 21,22,25,29-61-85 NDPS Act, 25-54-59 Arms Act ਥਾਣਾ ਸਿਟੀ ਤਰਨ ਤਾਰਨ