ਅੰਮ੍ਰਿਤਪਾਲ ਮਾਮਲਾ : ਫਗਵਾੜਾ ਤੋਂ ਉਤਰਾਖੰਡ ਨੰਬਰ ਦੀ ਗੱਡੀ ਬਰਾਮਦ
‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਭਾਲ 13ਵੇਂ ਦਿਨ ਵੀ ਜਾਰੀ ਹੈ। ਦੱਸ ਦਈਏ ਕਿ ਇਸ ਦੌਰਾਨ ਹੁਣ ਸੂਤਰਾਂ ਦੇ ਹਵਾਲੇ ਤੋਂ ਖਬਰ ਆਈ ਹੈ ਕਿ ਕਾਲੇ ਰੰਗ ਦੀ ਉਤਰਾਖੰਡ ਨੰਬਰ ਵਾਲੀ ਸਕਾਰਪੀਓ ਗੱਡੀ ਪੁਲਿਸ ਵੱਲੋ ਬਰਾਮਦ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਅੰਮ੍ਰਿਤਪਾਲ ਨੇ ਉਤਰਾਖੰਡ ਤੋਂ ਪੰਜਾਬ ਅਤੇ ਫਿਰ ਫਗਵਾੜਾ ਤੱਕ ਦਾ ਸਫ਼ਰ ਇਸੇ ਹੀ ਕਾਲੇ ਰੰਗ ਦੀ ਉਤਰਾਖੰਡ ਨੰਬਰ ਵਾਲੀ ਸਕਾਰਪੀਓ ਗੱਡੀ ਵਿਚ ਹੀ ਕੀਤਾ ਸੀ।
ਹਾਲਾਂਕਿ ਉਕਤ ਮਾਮਲੇ ਸਬੰਧੀ ਪੁਲਸ ਵੱਲੋਂ ਕਿਸੇ ਵੀ ਪੱਧਰ ‘ਤੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਜਾ ਰਹੀ ਹੈ ਅਤੇ ਪੁਲਸ ਅਧਿਕਾਰੀ ਇਸ ਸਾਰੇ ਮਾਮਲੇ ਨੂੰ ਲੈ ਕੇ ਡੂੰਘੀ ਚੁੱਪੀ ਧਾਰੀ ਹੋਈ ਹੈ। ਪਰ ਸੂਤਰਾਂ ਅਨੁਸਾਰ ਅੰਮ੍ਰਿਤਪਾਲ ਸਿੰਘ ਆਪਣੇ ਸਾਥੀ ਪੱਪਲਪ੍ਰੀਤ ਸਿੰਘ ਨਾਲ ਉਤਰਾਖੰਡ ਤੋਂ ਪੰਜਾਬ ਆਉਣ ਤੋਂ ਬਾਅਦ ਫਗਵਾੜਾ ਤਕ ਆਇਆ ਸੀ ਅਤੇ ਜਲੰਧਰ ਨੇੜੇ ਕਾਲੇ ਰੰਗ ਦੀ ਸਕਾਰਪੀਓ ਗੱਡੀ ਛੱਡਣ ਤੋਂ ਬਾਅਦ ਉਹ ਇਨੋਵਾ ਕਾਰ ‘ਚ ਹੁਸ਼ਿਆਰਪੁਰ ਲਈ ਰਵਾਨਾ ਹੋਇਆ ਸੀ।