ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਭੋਗਪੁਰ ਦੀ ਪੁਲਿਸ ਵਲੋ 02 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾ ਪਾਸੋ 15 ਕਿਲੋ ਡੋਡੇ ਚੂਰਾ ਪੋਸਤ ਸਮੇਤ ਕਾਰ ETIOS PB-08-DU-8865 ਰੰਗ ਚਿੱਟਾ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ।
ਜਲੰਧਰ ਦਿਹਾਤੀ ਭੋਗਪੁਰ (ਕਰਨਬੀਰ ਸਿੰਘ )
ਸ਼੍ਰੀ ਮੁਖਵਿੰਦਰ ਸਿੰਘ ਭੁੱਲਰ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ ਅਨੁਸਾਰ ਸਮਾਜ ਦੇ ਭੈੜੇ ਅਨਸਰਾ/ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ. ਪੁਲਿਸ ਕਪਤਾਨ, ਤਫਤੀਸ਼ ਅਤੇ ਸ਼੍ਰੀ ਸਰਬਜੀਤ ਰਾਏ ਪੀ.ਪੀ.ਐਸ ਪੁਲਿਸ ਕਪਤਾਨ, ਸਬ-ਡਵੀਜ਼ਨ ਆਦਮਪੁਰ ਦੀ ਅਗਵਾਈ ਹੇਠ ਸਬ- ਇੰਸਪੈਕਟਰ ਰਸ਼ਪਾਲ ਸਿੰਘ ਮੁੱਖ ਅਫਸਰ ਥਾਣਾ ਭੋਗਪੁਰ ਦੀ ਪੁਲਿਸ ਪਾਰਟੀ ਵਲੋ 02 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 15 ਕਿਲੋ ਡੋਡੇ ਚੂਰਾ ਪੋਸਤ ਸਮੇਤ ਕਾਰ ETIOS PB-08-DU-8865 ਰੰਗ ਚਿੱਟਾ ਬ੍ਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਬਜੀਤ ਰਾਏ ਪੀ.ਪੀ.ਐਸ ਪੁਲਿਸ ਕਪਤਾਨ, ਸਬ-ਡਵੀਜਨ ਆਦਮਪੁਰ ਜੀ ਨੇ ਦੱਸਿਆ ਕਿ ਮਿਤੀ 29.03.23 ਨੂੰ ਏ.ਐਸ.ਆਈ ਮੇਜਰ ਸਿੰਘ ਸਮੇਤ ਸਾਥੀ ਕਰਮਚਾਰੀਆ ਦੇ ਨਾਕਾ ਬੰਦੀ ਭੁਲੱਥ ਮੋੜ ਭੋਗਪੁਰ ਮੌਜੂਦ ਸੀ ਕਿ ਮੁੱਖ ਮੁਣਸ਼ੀ ਥਾਣਾ ਨੇ ਟੈਲੀਫੋਨ ਪਰ ਇਤਲਾਹ ਦਿਤੀ ਕਿ ਨਾਕਾ ਕੁਰੇਸ਼ੀਆ ਤੋਂ ਏ.ਐਸ.ਆਈ ਜਸਵਿੰਦਰ ਸਿੰਘ 902 ਦਾ ਫੋਨ ਆਇਆ ਹੈ ਕਿ ਨਾਕਾ ਕੁਰੇਸ਼ੀਆ ਪਰ ਦੋਰਾਨੇ ਚੈਕਿੰਗ ਕਾਰ ਨੰਬਰ PB-08-DU-8865 ETIOS ਰੰਗ ਚਿੱਟਾ ਕੀ ਹੈ ਜਿਸ ਵਿੱਚ ਇੱਕ ਔਰਤ ਅਤੇ ਇੱਕ ਗੱਡੀ ਦਾ ਡਰਾਇਵਰ ਹੈ।ਜਿਸ ਵਿੱਚ ਇੱਕ ਬੌਰਾ ਪਲਾਸਟਿਕ ਵਜਨਦਾਰ ਵੀ ਹੈ ਬੋਰਾ ਪਲਾਸਟਿਕ ਵਿੱਚ ਕਿਸੇ ਨਸ਼ੀਲੀ ਵਸਤੂ ਹੋਣ ਦਾ ਸ਼ੱਕ ਹੈ। ਜਿਥੇ ਸਮਰੱਥ ਪੁਲਿਸ ਅਧਿਕਾਰੀ ਤਫਤੀਸ਼ ਲਈ ਭੇਜਿਆ ਜਾਵੇ। ਜਿਸ ਤੇ ਏ.ਐਸ.ਆਈ ਮੇਜਰ ਸਿੰਘ ਸਮੇਤ ਸਾਥੀ ਕਰਮਚਾਰੀਆ ਦੇ ਨਾਕਾ ਕੁਰੇਸ਼ੀਆ ਪੁੱਜਾ ਜਿਥੇ ਕਾਰ ਡਰਾਇਵਰ ਨੇ ਆਪਣਾ ਨਾਮ ਵਿਜੇ ਕੁਮਾਰ ਪੁੱਤਰ ਮਦਨ ਲਾਲ ਵਾਸੀ ਮਕਾਨ ਨੰਬਰ 694/3, ਚੁਗਿੱਟੀ ਰਾਮਾ ਮੰਡੀ ਜਲੰਧਰ ਦੱਸਿਆ ਅਤੇ ਪਿਛੇ ਬੈਠੀ ਔਰਤ ਨੇ ਆਪਣਾ ਨਾਮ ਦਿਵਿਆ ਪਤਨੀ ਅਜੇ ਵਾਸੀ 159/2 ਬਸਤੀ ਦਾਨਿਸ਼ਮੰਦਾ ਥਾਣਾ ਡਵੀਜਨ ਨੰਬਰ 05 ਜਲੰਧਰ ਦੱਸਿਆ ਜਿਸ ਪਾਸ ਪਏ ਬੋਰਾ ਪਲਾਸਟਿਕ ਚੈਕ ਕਰਨ ਤੇ 15 ਕਿਲੋ ਡੋਡੇ ਚੂਰਾ ਪੋਸਤ ਹੋਏ ਜਿਸ ਤੇ ਦੋਸ਼ੀਆ ਖਿਲਾਫ ਮੁਕੱਦਮਾ ਨੰਬਰ 32 ਮਿਤੀ 29.03.23 ਅ/ਧ 15/61/85 ਐਨ.ਡੀ.ਪੀ.ਐਸ.ਐਕਟ ਥਾਣਾ ਭੋਗਪੁਰ ਦਰਜ ਰਜਿਸਟਰ ਕਰਕੇ ਮੁਕੱਦਮਾ ਹਜਾ ਵਿੱਚ ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ੀਆ ਪਾਸੋ ਡੂੰਘਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਇਹ ਨਸ਼ਾ ਕਿਸ ਪਾਸੋਂ ਲੈ ਕੇ ਆਉਂਦੇ ਸਨ ਅਤੇ ਅੱਗੇ ਕਿਸ ਨੂੰ ਸਪਲਾਈ ਕਰਦੇ ਹਨ।
ਬ੍ਰਾਮਦਗੀ :
1) 15 ਕਿਲੋ ਡੋਡੇ ਚੂਰਾ ਪੋਸਤ
2) ਕਾਰ ETIOS PB-08-DU-8865 ਰੰਗ ਚਿੱਟਾ