ਸੀ. ਬੀ . ਐੱਸ. ਈ ਬੋਰਡ ਦਾ ਫ਼ੈਸਲਾ ਸਲਾਹੁਣਯੋਗ : ਮਾਸਟਰ ਇੰਦਰਜੀਤ ਮਾਝੀ
ਭਵਾਨੀਗੜ੍ਹ:2 ਮਾਰਚ (ਕ੍ਰਿਸ਼ਨ ਚੌਹਾਨ/ ਗੁਰਦੀਪ ਸਿਮਰ)
ਪਿਛਲੇ ਦਿਨੀਂ ਸੀ. ਬੀ. ਐਸ. ਈ ਬੋਰਡ ਨੇ ਇੱਕ ਅਹਿਮ ਫ਼ੈਸਲਾ ਲੈਂਦੇ ਹੋਏ 2023-24 ਸੈਸ਼ਨ ਲਈ 10ਵੀਂ ਅਤੇ 12ਵੀਂ ਕਲਾਸ ਦੇ ਸਲੇਬਸ ਅਤੇ ਸੈਂਪਲ ਪੇਪਰਾਂ ਨੂੰ ਅੰਕ ਸਕੀਮ ਦੇ ਨਾਲ਼ ਵਿੱਦਿਅਕ ਸਾਲ ਦੇ ਆਰੰਭ ਵਿੱਚ ਹੀ ਜਾਰੀ ਕਰ ਦਿੱਤਾ ਹੈ। ਇਸ ਨਾਲ਼ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਹੀ ਤਰੀਕੇ ਨਾਲ਼ ਪੜ੍ਹਾਈ ਕਰਨ ਵਿੱਚ ਸੌਖ ਮਿਲੇਗੀ। ਇਸ ਫੈਸਲੇ ਦੀ ਨਿਊ ਗਰੇਸੀਅਸ ਭਵਾਨੀਗੜ੍ਹ ਦੇ ਚੇਅਰਮੈਨ ਅਤੇ ਅਧਿਆਪਕ ਆਗੂ ਇੰਦਰਜੀਤ ਸਿੰਘ ਮਾਝੀ ਨੇ ਪੁਰਜ਼ੋਰ ਸ਼ਲਾਘਾ ਕੀਤੀ। ਓਹਨਾਂ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਵੀ ਇਸ ਤਰ੍ਹਾਂ ਦਾ ਫ਼ੈਸਲਾ ਲੈਣ ਦੀ ਅਪੀਲ ਕੀਤੀ। ਜਿਕਰਯੋਗ ਹੈ ਕਿ ਬੀਤੇ ਸਾਲਾਂ ਦੌਰਾਨ ਇਮਤਿਹਾਨਾਂ ਤੋਂ ਕੁੱਝ ਕਿ ਮਹੀਨੇ ਪਹਿਲਾਂ ਹੀ ਸੈਂਪਲ ਪੇਪਰ ਅਤੇ ਮਾਰਕਿੰਗ ਸਕੀਮ ਜਾਰੀ ਕੀਤੀ ਜਾਂਦੀ ਸੀ ਜਿਸ ਨਾਲ਼ ਲੱਗਭਗ ਅੱਧਾ ਸਾਲ਼ ਭੰਬਲਭੂਸੇ ਦੀ ਸਥਿਤੀ ਬਣੀ ਰਹਿੰਦੀ ਸੀ।