‘ਰਹਿਬਰ ਫਾਉਂਡੇਸ਼ਨ ਭਵਾਨੀਗੜ ਵਿਖੇ ਅੰਬੇਡਕਰ ਜੈਨਤੀ ਅਤੇ ਵਿਸਾਖੀ ਦਾ ਤਿਉਹਾਰ ਮਨਾਇਆ
ਭਵਾਨੀਗੜ੍ਹ, 18 ਅਪਰੈਲ (ਕ੍ਰਿਸ਼ਨ ਚੌਹਾਨ) –
ਸਥਾਨਕ ਫੱਗੂਵਾਲਾ ਕੈਚੀਆ ਵਿਖੇ ਸਥਿਤ ‘ਰਹਿਬਰ ਫਾਉਂਡੇਸ਼ਨ ਵਿਖੇ ਅੰਬੇਡਕਰ ਜੈਨਤੀ ਅਤੇ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਰਹਿਬਰ ਫਾਊਡੇਸ਼ਨ ਦੇ ਚੇਅਰਮੈਨ ਡਾ. ਐਮ.ਐਸ ਖਾਨ, ਡਾ. ਕਾਫਿਲਾ ਖਾਨ ਅਤੇ ਮਹੁੰਮਦ ਸਾਦ ਬਤੌਰ ਮੁੱਖ ਮਹਿਮਾਨ ਵਜੋਂ ਪਹੁੰਚੇ।ਡਾ. ਐਮ.ਐਸ ਖਾਨ ਜੀ ਨੇ ਬੱਚਿਆ ਨੂੰ ਡਾ. ਭੀਮ ਰਾਓ ਅੰਬੇਡਕਰ ਦੀ ਜਿੰਦਗੀ ਬਾਰੇ ਦੱਸਿਆ ਕਿ ਡਾ. ਭੀਮ ਰਾਓ ਅੰਬੇਡਕਰ ਨੂੰ ਬਾਬਾ ਸਾਹਿਬ ਦੇ ਨਾਂ ਨਾਲ ਵੀ ਜਾਣਿਆ ਜਾਦਾਂ ਸੀ।ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬਾਬਾ ਸਾਹਿਬ ਅੰਬੇਡਕਰ ਜੀ ਇੱਕ ਅਜਿਹੇ ਰਾਸ਼ਟਰ ਪੁਰਸ਼ ਸਨ ਜਿਨ੍ਹਾਂ ਨੇ ਸਮੁੱਚੇ ਦੇਸ਼ ਦੇ ਸੰਬੰਧ ਵਿੱਚ, ਭਾਰਤ ਦੇ ਇਤਿਹਾਸ ਦੇ ਸੰਬੰਧ ਵਿੱਚ ਅਤੇ ਸਮਾਜ ਸੁਧਾਰਨ ਬਾਰੇ ਮਹੱਤਵਪੂਰਣ ਯੋਗਦਾਨ ਦਿੱਤਾ ਹੈ ਅਤੇ ਨਾਲ ਹੀ ਦੱਸਿਆ ਕਿ ਡਾ. ਅੰਬੇਡਕਰ ਜੀ ਇੱਕ ਵਿਦਵਾਨ ਲੇਖਕ, ਰਾਜਨੀਤਿਕ, ਸਮਾਜ ਸੁਧਾਰਕ, ਸਿੱਖਿਆ ਸ਼ਾਸਤਰੀ ਦੇ ਰੂਪ ਵਿੱਚ ਨਵੀਂ ਪੀੜ੍ਹੀ ਦੇ ਸਾਹਮਣੇ ਸੂਰਜ ਦੇ ਰੂਪ ਵਿੱਚ ਉਦੈ ਹੋਕੇ ਆਏ ਸਨ ਅਤੇ ਡਾ. ਭੀਮ ਰਾਓ ਅੰਬੇਡਕਰ ਦਾ ਕਿਹਨਾਂ ਸੀ ਕਿ ਇੱਕ ਚੰਗਾ ਨਾਗਰਿਕ ਬਣ ਲਈ ਸਿੱਖਿਆ ਦਾ ਪ੍ਰਾਪਤ ਹੋਣਾ ਬਹੁਤ ਜਰੂਰੀ ਹੈ।ਸੋ ਆਪਣੀ ਸਿੱਖਿਆ ਅਤੇ ਅਗਾਂਹਵਧੂ ਰਚਨਾਤਮਕਤਾ ਤੇ ਪ੍ਰਕਾਸ਼ਮਾਨ ਸ਼ਖਸੀਅਤ ਦੇ ਕਾਰਨ ਉਹ ਅੱਜ ਵੀ ਲੱਖਾਂ ਲੋਕਾਂ ਲਈ ਪ੍ਰੇਰਨਾ ਸਰੋਤ ਹਨ ਸੋ ਡਾ. ਖਾਨ ਨੇ ਵਿਦਿਆਰਥੀਆਂ ਨੂੰ ਬਾਬਾ ਸਾਹਿਬ ਦੇ ਦੱਸੇ ਮਾਰਗ ਤੇ ਚੱਲਦਿਆ ਇੱਕ ਚੰਗੇ ਨਾਗਰਿਕ ਬਣਨ ਲਈ
ਪ੍ਰੇਰਿਤ ਕੀਤਾ ਅਤੇ ਕਿਹਾ ਕਿ ਤੁਹਾਨੂੰ ਇੱਕ ਵਾਰ ਉਹਨਾਂ ਦੇ ਜੀਵਨ ਬਾਰੇ ਜਰੂਰ ਪੜ੍ਹਨਾ ਚਾਹੀਦਾ ਹੈ। ਇਸ ਦੌਰਾਨ ਵਿੱਦਿਆਰਥੀਆ ਦੇ ਭਾਸ਼ਣ ਅਤੇ ਲੇਖ ਮੁਕਾਬਲੇ ਕਰਵਾਏ ਗਏ ਅਤੇ ਜੋ ਵਿਦਿਆਰਥੀਆ ਨੇ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ ਉਹਨਾ ਨੂੰ ਇਨਾਮ ਵਜੋ ਨਗਦੀ ਰਕਮ ਦੇ ਕੇ ਉਤਸ਼ਾਹਿਤ ਕੀਤਾ। ਇਸ ਸਮੇ ਇਸ ਸਮੇ’ ਪ੍ਰਿੰਸੀਪਲ ਡਾ. ਸਿਰਾਜੁਨਬੀ ਜਾਫਰੀ, ਡਾ. ਸੁਜੈਨਾ ਸਿਰਕਾਰ, ਰਤਨ ਲਾਲ ਗਰਗ, ਨਛੱਤਰ ਸਿੰਘ, ਨਰਸਿੰਗ ਪ੍ਰਿੰਸੀਪਲ ਰਮਨਦੀਪ ਕੌਰ, ਅਰਸ਼ਦੀਪ ਕੌਰ, ਜਸ਼ਨਪਾਲ ਕੌਰ, ਬੰਬੀਤਾ ਤੇ ਸਮੂਹ ਸਟਾਫ ਸਾਮਿਲ ਸੀ।