ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ‘ਚ ਹੋਏ ਕਤਲ ‘ਤੇ ਪਟਿਆਲਾ SSP ਦਾ ਬਿਆਨ
ਪਟਿਆਲਾ ਸਥਿਤ ਦੁੱਖ ਨਿਵਾਰਨ ਗੁਰਦੁਆਰਾ ਕੰਪਲੈਕਸ ਵਿਚ ਦੇਰ ਸ਼ਾਮ ਇਕ ਔਰਤ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦੱਸ ਦਈਏ ਕਿ ਇਸ ਘਟਨਾ ਤੋਂ ਬਾਅਦ ਪਟਿਆਲਾ ਪੁਲਿਸ ਦੇ SSP ਵਰੁਣ ਸ਼ਰਮਾ ਨੇ ਪ੍ਰੈਸ ਕਾਨਫਰੰਸ ਕਰ ਇਸ ਮਾਮਲੇ ਨੂੰ ਲੈ ਕੇ ਖੁਲਾਸੇ ਕੀਤੇ ਹਨ। ਪਟਿਆਲਾ ਪੁਲਿਸ ਨੇ ਖੁਲਾਸਾ ਕਰਦੇ ਹੋਏ ਕਿਹਾ ਕਿ, “ ਇਹ ਔਰਤ ਸਰੋਵਰ ਦੇ ਕੰਢੇ ਬੈਠ ਕੇ ਸ਼ਰਾਬ ਪੀ ਰਹੀ ਸੀ। ਜਦੋਂ ਉਸ ਨੂੰ ਸ਼ਰਾਬ ਪੀਣ ਤੋਂ ਰੋਕਿਆ ਗਿਆ ਤਾਂ ਉਹ ਸੰਗਤ ਨਾਲ ਉਲਝ ਗਈ।
ਪਟਿਆਲਾ SSP ਨੇ ਕਿਹਾ ਕਿ, “ਔਰਤ ਨਸ਼ੇ ਦੀ ਆਦੀ ਸੀ ਅਤੇ ਬੀਤੇ ਦਿਨ ਔਰਤ ਜ਼ੀਰਕਪੁਰ ਤੋਂ ਬੱਸ ‘ਚ ਬੈਠ ਕੇ ਇੱਥੇ ਆਈ ਸੀ। SSP ਨੇ ਕਿਹਾ ਕਿ ਸ਼ਰਾਬ ਪੀਣ ਤੋਂ ਬਾਅਦ ਜਦੋਂ ਉੱਥੇ ਮੌਜੂਦ ਸੰਗਤ ਔਰਤ ਨੂੰ ਮੈਨੇਜਰ ਕੋਲ ਲੈ ਕੇ ਗਈ ਤਾਂ ਉੱਥੇ ਨਿਰਮਲਜੀਤ ਸਿੰਘ ਸੈਣੀ ਨਾਮ ਦੇ ਨੌਜਵਾਨ ਨੇ ਆਪਣੇ ਲਾਇਸੈਂਸੀ ਰੈਵੋਲਵਰ ਨਾਲ ਔਰਤ ਉਤੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਚਲਾਉਣ ਵਾਲਾ ਨੌਜਵਾਨ ਧਾਰਮਿਕ ਇਨਸਾਨ ਹੈ, ਇਸ ਲਈ ਉਸ ਨੇ ਗੁੱਸੇ ਵਿਚ ਆ ਕੇ ਗੋਲੀਆਂ ਚਲਾ ਦਿੱਤੀਆਂ।
ਜਾਣਕਾਰੀ ਮੁਤਾਬਕ ਸਾਹਮਣੇ ਆਇਆ ਹੈ ਕਿ ਉਸ ਨੇ ਪੰਜ ਗੋਲੀਆਂ ਚਲਾਈਆਂ ਜਿਸ ਵਿਚੋਂ 3 ਤੋਂ ਚਾਰ ਇਸ ਔਰਤ ਨੂੰ ਲੱਗੀਆਂ। ਫਿਲਹਾਲ ਕਿਹਾ ਜਾ ਰਿਹਾ ਹੈ ਕਿ ਅਜੇ ਤੱਕ ਔਰਤ ਦਾ ਪਰਿਵਾਰ ਸਾਹਮਣੇ ਨਹੀਂ ਆਇਆ ਹੈ। ਇਸਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਔਰਤ ਦਾ ਆਧਾਰ ਕਾਰਡ ਵੀ ਮਿਲਿਆ ਹੈ ਜਿਸ ‘ਚ ਉਸਦੀ PG ਦਾ ਪਤਾ ਲਿੱਖਿਆ ਮਿਲਿਆ ਹੈ।