ਪੰਜਾਬ ਦੀਆਂ ਦੋ ਸੰਘਰਸ਼ਸ਼ੀਲ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਅਜ਼ਾਦ)
ਭਵਾਨੀਗੜ੍ਹ 8ਜੂਨ (ਕ੍ਰਿਸ਼ਨ ਚੌਹਾਨ)
ਪੰਜਾਬ ਦੀਆਂ ਦੋ ਸੰਘਰਸ਼ਸ਼ੀਲ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਅਜ਼ਾਦ) ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਤਾਲਮੇਲਵੇਂ ਸੰਘਰਸ਼ ਤਹਿਤ ਪੂਰੇ ਪੰਜਾਬ ਵਿੱਚ ਪਾਵਰਕੌਮ ਦੇ ਐਸ,ਡੀ,ਉਜ਼ ਤੇ ਐਕਸੀਅਨ ਦੇ ਮੁੱਖ ਦਫ਼ਤਰਾਂ ਅੱਗੇ ਮੰਗਾਂ ਦੀ ਪੂਰਤੀ ਲਈ ਇੱਕ ਰੋਜ਼ਾ ਧਰਨੇਂ ਦਿੱਤੇ ਜਾ ਰਹੇ ਹਨ। ਇਸੇ ਕੜੀ ਤਹਿਤ ਅੱਜ ਨਦਾਮਪੁਰ ਦੇ ਮੁੱਖ ਦਫ਼ਤਰ ਅੱਗੇ ਗੁਰਦੇਵ ਸਿੰਘ ਗੱਜੂਮਾਜਰਾ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ, ਮਜ਼ਦੂਰਾਂ ਸਮੇਤ ਵੱਡੀ ਗਿਣਤੀ ਕਿਸਾਨ ਬੀਬੀਆਂ ਨੇ ਮੰਗਾਂ ਦੀ ਪੂਰਤੀ ਲਈ ਪਾਵਰਕਾਮ ਦੇ ਐਕਸੀਅਨ ਦਫਤਰ ਅੱਗੇ ਧਰਨਾਂ ਦਿੱਤਾ ਗਿਆ ਤੇ ਪੰਜਾਬ ਸਰਕਾਰ ਖ਼ਿਲਾਫ਼ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ ਗਈ। ਬਲਾਕ ਆਗੂ ਬਲਵਿੰਦਰ ਸਿੰਘ ਲੱਖੇਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਚੋਣ ਵਾਅਦੇ ਮੁਤਾਬਕ ਬਿੰਨਾਂ ਸ਼ਰਤ 300 ਯੂਨਿਟ ਦੀ ਬਿਜਲੀ ਮਾਫੀ ਦੀ ਸਹੂਲਤ ਸਾਰੇ ਲੋਕਾਂ ਲਈ ਯਕੀਨੀ ਬਣਾਵੇ ।300 ਤੋਂ ਉਪੱਰ ਮੱਚਣ ਵਾਲੀ ਯੂਨਿਟ ਦੀ ਸਰਤ ਖਤਮ ਕਰੇ ਤੇ 300 ਯੂਨਿਟ ਤੋਂ ਉੱਪਰ ਵਾਲੀ ਖ਼ਪਤ ਦਾ ਹੀ ਬਿਲ ਲੈਣਾ ਯਕੀਨੀ ਬਣਾਵੇ। ਘਰੇਲੂ ਬਿਜਲੀ ਮੀਟਰ ਸੜ੍ਹ ਜਾਣ ਦੀ ਸੂਰਤ ਵਿੱਚ ਜ਼ਬਰੀ ਪ੍ਰੀਪੇਡ/ਸਮਾਰਟ ਮੀਟਰ ਲਾਉਣ ਲਈ ਮਜਬੂਰ ਕਰਨਾਂ ਬੰਦ ਕਰਕੇ ਪਹਿਲਾਂ ਵਾਲੀ ਤਕਨੀਕ ਦੇ ਮੀਟਰ ਲਾਉਣੇਂ ਯਕੀਨੀ ਬਣਾਵੇ। ਘਰੇਲੂ ਬਿਜਲੀ ਸਪਲਾਈ ਅਧੀਨ ਸਾਰੇ ਉਵਰਲੋਡ ਗਰਿੱਡ,ਫੀਡਰਤੇ ਟ੍ਰਾਂਸਫ਼ਾਰਮਰਾਂ ਨੂੰ ਡੀ ਲੋਡ ਕਰਕੇ ਵੱਡੇ ਵੱਡੇ ਪੀ,ਸੀ ਕੱਟ ਲਾਉਣੇਂ ਬੰਦ ਕੀਤੇ ਜਾਣ। ਖੇਤੀ ਮੋਟਰਾਂ ਦੇ ਲੋਡ ਵਧਾਉਣ ਲਈ ਵੀ,ਡੀ,ਐਸ ਸਕੀਮ ਤਹਿਤ ਸਰਵਿਸ ਫ਼ੀਸ 200 ਪ੍ਰਤੀ ਹਾਰਸ ਪਾਵਰ ਕੀਤੀ ਜਾਵੇ ਤੇ ਇਹ ਸਕੀਮ ਸਾਰਾ ਸਾਲ ਚਾਲੂ ਰੱਖੀ ਜਾਵੇ। ਇੱਕ ਪੋਲ ਤੇ ਰੱਖੇ ਸਾਰੇ ਟ੍ਰਾਂਸਫਾਰਮਰਾਂ ਨੂੰ ਜੋੜੇ ਖੰਭਿਆਂ ਤੇ ਕੀਤਾ ਜਾਵੇ। ਖੇਤੀ ਮੋਟਰਾਂ ਦੀ ਹਾਰਸ ਪਾਵਰ 20 H P ਤੋਂ ਵਧਾ ਕੇ 30 H P ਤੱਕ ਕੀਤੀ ਜਾਵੇ ਤੇ ਪੁਰਾਣੀਆਂ ਨਕਾਰਾ ਤਾਰਾਂ ਤੇ ਖੰਭਿਆਂ ਨੂੰ ਬਦਲਿਆ ਜਾਵੇ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕਿਸਾਨਾਂ ਦੀ ਖੱਜਲ ਖ਼ੁਆਰੀ ਘਟਾਉਣ ਲਈ ਵਾਧੂ ਟ੍ਰਾਂਸਫਾਰਮਰ ਤੇ ਲੋੜੀਂਦਾ ਸਾਜੋ ਸਮਾਨ ਡਵੀਜ਼ਨ ਪੱਧਰ ਤੇ ਉਪਲੱਬਧ ਕਰਵਾਇਆ ਜਾਵੇ। ਖੇਤ ਦੇ ਇੱਕ ਪਾਸੇ ਤੋਂ ਦੂਜੇ ਪਾਸੇ ਮੋਟਰ ਸ਼ਿਫਟ ਕਰਨ ਸਮੇਂ ਪਾਏ ਜਾਂਦੇ ਬੇਲੋੜੇ ਖਰਚੇ ਬੰਦ ਕੀਤੇ ਜਾਣ ਤੇ ਦੋ ਹਫਤਿਆਂ ਦੇ ਵਿੱਚ ਵਿੱਚ ਟਰਾਂਸਫਾਰਮਰ ਤੇ ਲਾਈਨ ਨੂੰ ਸ਼ਿਫਟ ਕਰਨ ਨੂੰ ਯਕੀਨੀ ਬਣਾਇਆ ਜਾਵੇ।1992 ਤੋਂ ਸਕਿਉਰਟੀਆਂ ਭਰੀ ਬੈਠੇ ਪੰਜ ਏਕੜ ਤੱਕ ਦੇ ਸਾਰੇ ਮਾਲਕ ਕਿਸਾਨਾਂ ਨੂੰ ਕੂਨੇਕਸਨ ਜ਼ਾਰੀ ਕੀਤੇ ਜਾਣ। ਸਕਾਇਤ ਕੇਂਦਰਾਂ ਦੇ ਘੱਟੋ ਘੱਟ ਚਾਰ ਮੁਲਾਜ਼ਮ ਪੱਕੇ ਭਰਤੀ ਕੀਤੇ ਜਾਣ ਤੇ ਖਾਲੀ ਪਈਆਂ ਸਾਰੀਆਂ ਅਸਾਮੀਆਂ ਤੇ ਪੱਕੀ ਭਰਤੀ ਕੀਤੀ ਜਾਵੇ ।ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਝੋਨਾਂ ਲਾਉਣ ਦੀ ਤਰੀਕ 10 ਜੂਨ ਕੀਤੀ ਜਾਵੇ ਤੇ ਘੱਟ ਸਮਾਂ ਲੈਣ ਵਾਲੀਆਂ ਬਾਂਸਮਤੀ ਕਿਸਮਾਂ ਦਾ ਘੱਟੋ ਘੱਟ ਸਮਰਥਨ ਮੁੱਲ ਤੈਅ ਕੀਤਾ ਜਾਵੇ ਤੇ ਸਰਕਾਰੀ ਖਰੀਦ ਦੀ ਗਰੰਟੀ ਕੀਤੀ ਜਾਵੇ। ਖੇਤੀ ਮੋਟਰਾਂ ਦੀ ਸਪਲਾਈ ਤੇ ਘਰੇਲੂ ਬਿਜਲੀ ਸਪਲਾਈ 24 ਘੰਟੇ ਨਿਰੰਤਰ ਜਾਰੀ ਰੱਖੀ ਜਾਵੇ । ਆਗੂਆਂ ਨੇ ਕਿਹਾ ਕਿ ਟ੍ਰਾਂਸਫਾਰਮਰ ਤੇ ਲਾਈਨ ਸਿਫਟ ਕਰਨ, ਕੁਨੈਕਸ਼ਨ ਨਾਮ ਤੇ ਸਿਫ਼ਟ ਕਰਨ ਸਮੇਂ ਬੇਲੋੜੇ ਫਾਲਤੂ ਹਜ਼ਾਰਾਂ ਰੁਪਏ ਖੜ੍ਹੇ ਕੀਤੇ ਜਾਂਦੇ ਹਨ ਤੇ ਇਹਨਾਂ ਦੀ ਜ਼ਬਰੀ ਵਸੂਲੀ ਲਈ ਪੁਲਿਸ ਖਰਚੇ ਖੜ੍ਹੇ ਕੀਤੇ ਜਾਂਦੇ ਹਨ। ਇਸ ਤਰ੍ਹਾਂ ਆਮ ਲੋਕਾਂ ਨੂੰ ਖੱਜਲ ਖੁਆਰ ਕਰਨਾ ਬੰਦਕੀਤਾ ਜਾਵੇ ।ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਵੱਖ ਵੱਖ ਸਕੀਮਾਂ ਤਹਿਤ ਆਪਣੇ ਖਰਚੇ ਤੇ ਲਵਾਏ ਸਾਰੇ ਟ੍ਰਾਂਸਫਾਰਮਰਾਂ ਨੂੰ ਬਿੰਨਾਂ ਖਰਚ ਲਏ ਪਾਵਰਕੌਮ ਆਪਣੇ ਅਧੀਨ ਲਿਆਵੇ ਅੱਜ ਦੇ ਵਿਸ਼ਾਲ ਧਰਨੇਂ ਨੂੰ ਦਰਸਨ ਸਿੰਘ ਚੰਨੋ ਤੇ ਜੋਗਾ ਸਿੰਘ ਮੁਨਸੀਵਾਲਾਂ ਨੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਤੇ ਕੀਤੇ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਹਰਿਆਣਾ ਸਰਕਾਰ ਦਾ ਪੁਤਲਾ ਫੂਕਿਆ ਅਤੇ ਮੰਗ ਕੀਤੀ ਕਿ ਬਿੰਨਾਂ ਸ਼ਰਤ ਕਿਸਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਤੇ ਸੂਰਜਮੁਖੀ ਦੀ ਫ਼ਸਲ ਦਾ ਘੱਟੋ ਘੱਟ ਸਮਰਥਨ ਮੁੱਲ ਤੈਅ ਕੀਤਾ ਜਾਵੇ ਤੇ ਇਸ ਦੀ ਸਰਕਾਰੀ ਖਰੀਦ ਸ਼ੁਰੂ ਕੀਤੀ ਜਾਵੇ। ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਫ਼ਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਵਿੱਚ ਕੀਤੇ ਵਾਧੇ ਨੂੰ ਮੁੱਢੋਂ ਰੱਦ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਫ਼ਸਲਾਂ ਦੀਆਂ ਲਾਗਤਾਂ ਨੂੰ ਕਦੇ ਵੀ ਧਿਆਨ ਵਿੱਚ ਨਹੀਂ ਰੱਖਿਆ ਗਿਆ ਆਗੂਆਂ ਨੇ ਕਿਹਾ ਕਿ ਸਰਕਾਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਫ਼ਸਲਾਂ ਦੇ ਮੁੱਲ ਤੈਅ ਕਰਕੇ ਪੰਜਾਹ ਪ੍ਰਸੈਂਟ ਮੁਨਾਫ਼ੇ ਦੀ ਗਰੰਟੀ ਕਰੇ ਇਸ ਮੌਕੇ ਜਸਵੰਤ ਸਿੰਘ ਸਦਰਪੁਰ, ਗਿਆਨ ਸਿੰਘ ਚੰਨੋ ਬਲਵਿੰਦਰ ਸਿੰਘ, ਦਰਸ਼ਨ ਸਿੰਘ ਅਦਿ