ਪੈਟਰੋਲ ਡੀਜ਼ਲ ਦੇ ਵਧੇ ਰੇਟਾਂ ਨੇ ਵਧਾਈਆਂ ਗਰੀਬ ਲੋਕਾਂ ਦੀਆਂ ਮੁਸ਼ਕਲਾਂ ਗੋਰੀ ਅਰੋੜਾ
ਮੁਕੇਰੀਆਂ 13 ਜੂਨ,( ਮਨਜੀਤ ਸਿੰਘ ) ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਗਰੀਬ ਲੋਕਾਂ ਨਾਲ ਕੀਤਾ ਧੱਕਾ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਾਂਗਰਸ ਦੇ ਲੀਡਰ ਸ੍ਰੀ ਗੋਰੀ ਅਰੋੜਾ ਜੀ ਨੇ ਦੱਸਿਆ, ਕੀ ਵਧੇ ਹੋਏ ਰੇਟਾਂ ਨੇ ਗਰੀਬ ਲੋਕਾਂ ਦੇ ਹੋਰ ਬੋਝ ਪਾ ਦਿੱਤਾ ਹੈ, ਪੰਜਾਬ ਦੇ ਵਿੱਚ ਪਹਿਲਾਂ ਹੀ ਬੇਰੁਜ਼ਗਾਰੀ ਬਹੁਤ ਵੱਧ ਗਈ ਹੈ ਅਤੇ ਪੰਜਾਬ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੇ ਰੇਟ ਵਧਾ ਕੇ ਇਕ ਨਵਾਂ ਤੋਹਫਾ ਦਿੱਤਾ ਹੈ, ਜਿਸ ਨਾਲ ਆਮ ਲੋਕਾਂ ਚ ਰੋਸ ਪਾਇਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕੀ ਸਰਕਾਰ ਨੂੰ ਬੇਰੁਜਗਾਰੀ ਤੇ ਕੰਮ ਕਰਨਾ ਚਾਹੀਦਾ ਹੈ, ਹਰ ਜ਼ਿਲ੍ਹੇ ਵਿੱਚ ਦੋ-ਤਿੰਨ ਫ਼ੈਕਟਰੀਆਂ ਲੱਗਣੀਆਂ ਚਾਹੀਦੀਆਂ ਨੇ ਗਰੀਬ ਲੋਕਾਂ ਨੂੰ ਰੁਜ਼ਗਾਰ ਮਿਲ ਸਕੇ ਪਰ ਪੰਜਾਬ ਦੀ ਸਰਕਾਰ ਪਹਿਲਾਂ ਹੀ ਮਹਿੰਗਾਈ ਝੱਲਦੇ ਗਰੀਬ ਲੋਕੀਂ ਉਹਨਾਂ ਤੇ ਹੋਰ ਬੋਝ ਪਾ ਦਿੱਤਾ ਹੈ ਉਨ੍ਹਾਂ ਕਿਹਾ ਕੀ ਕਾਂਗਰਸ ਦੀ ਸਰਕਾਰ ਨੇ ਪਟਰੋਲ ਡੀਜ਼ਲ ਦੇ ਰੇਟ ਘੱਟ ਕੀਤੇ ਸਨ, ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਨੇ ਦੁਆਰਾ ਵਧਾ ਦਿੱਤਾ ਹੈ, ਉਨ੍ਹਾਂ ਨੇ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕੀ ਰੇਟ ਵਾਪਸ ਲਏ ਜਾਣ ਨਹੀਂ ਤਾਂ ਕਾਂਗਰਸ ਦੇ ਸਾਰੇ ਵਰਕਰ ਇਕੱਠੇ ਹੋ ਕੇ ਸਰਕਾਰ ਦੇ ਬਰਖਿਲਾਫ ਧਰਨਾ ਦੇਵੇਗੀ,