ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਗੁਰਾਇਆ ਪੁਲਿਸ, ਵੱਲੋ ਲੁੱਟਾਂ-ਖੋਹਾ/ਚੋਰੀ ਦੀਆ
ਜਲੰਧਰ ਦਿਹਾਤੀ ਗੁਰਾਇਆ (ਜਸਕੀਰਤ ਰਾਜਾ)
ਸ਼੍ਰੀ ਮੁਖਵਿੰਦਰ ਸਿੰਘ ਭੁੱਲਰ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨੁਸਰਾ/ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਮਨਪ੍ਰੀਤ ਸਿੰਘ, ਪੀ.ਪੀ.ਐਸ, ਪੁਲਿਸ ਕਪਤਾਨ, ਤਫਤੀਸ ਜਲੰਧਰ ਦਿਹਾਤੀ ਅਤੇ ਸ੍ਰੀ ਜਗਦੀਸ਼ ਰਾਜ, ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ-ਡਵੀਜਨ ਫਿਲੌਰ ਜੀ ਦੀ ਅਗਵਾਈ ਹੇਠ, ਇਸਪੈਕਟਰ ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਗੁਰਾਇਆ ਦੀ ਟੀਮ ਵੱਲੋਂ ਲੁੱਟਾ-ਖੋਹਾ/ਚੋਰੀ ਦੀਆ ਵਾਰਦਾਤਾ ਕਰਨ ਵਾਲੇ 01 ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।
1. ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਜਗਦੀਸ਼ ਰਾਜ, ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ ਡਵੀਜਨ ਫਿਲੌਰ ਜਿਲ੍ਹਾਂ ਜਲੰਧਰ ਦਿਹਾਤੀ ਜੀ ਨੇ ਦਸਿਆ ਕਿ ਮਿਤੀ 16-06-2023 ਨੂੰ ਮੁਦਈ ਮੁਕਦਮਾ ਸੁਰਿੰਦਰ ਬੈਠਾ ਪੁਤਰ ਕੁਲਦੀਪ ਬੈਠਾ ਵਾਸੀ ਪਿੰਡ ਰੁੜਕਾ ਕਲਾਂ ਨੇੜੇ ਬਾਬਾ ਚਿੰਤਾ ਭਗਤ ਜੀ, ਥਾਣਾ ਗੁਰਾਇਆ ਜਿਲ੍ਹਾਂ ਜਲੰਧਰ ਨੇ ਦੱਸਿਆ ਕਿ ਮਿਤੀ 13-06-2023 ਨੂੰ ਉਹ ਆਪਣੀ ਸਬਜੀ ਦੀ ਦੁਕਾਨ ਬੰਦ ਕਰਕੇ ਆਪਣਾ ਮੋਟਰ ਸਾਈਕਲ ਨੰਬਰੀ PB 08 AJ-9173 ਮਾਰਕਾ ਸਪਲੈਂਡਰ ਰੰਗ ਕਾਲਾ ਬਿਨਾ ਕਾਗਜਾਤ ਆਪਣੇ ਬਗਲ ਅੰਦਰ ਖੜਾ ਕਰਕੇ ਬਗਲ ਦੇ ਗੇਟ ਨੂੰ ਅੰਦਰੇ ਜਿੰਦਰਾ ਲਗਾ ਕੇ ਆਪਣੇ ਪਰਿਵਾਰ ਸਮੇਤ ਰਾਤ ਸਮੇਂ ਸੋਅ ਗਿਆ ਸੀ ਤਾਂ ਮਿਤੀ 14-06- 2023 ਨੂੰ ਸੁਭਾ ਵਕਤ ਕਰੀਬ 08:00 AM ਨੂੰ ਦੇਖਿਆ ਕੇ ਉਸ ਦਾ ਮੋਟਰ ਸਾਈਕਲ ਉੱਥੇ ਨਹੀਂ ਸੀ ਅਤੇ ਗੇਟ ਦਾ ਤਾਲਾ ਟੁੱਟਾ ਹੋਇਆ ਸੀ ਜੋ ਉਸ ਨੇ ਘਰ ਦੇ ਆਸ ਪਾਸ ਦੇਖਿਆ ਤਾਂ ਮੋਟਰ ਸਾਈਕਲ ਨਹੀਂ ਮਿਲਿਆ।ਜੋ ਅੱਜ ਤੱਕ ਉਹ ਆਪਣੇ ਮੋਟਰ ਸਾਈਕਲ ਦੀ ਭਾਲ ਕਰਦਾ ਰਿਹਾ | ਜਿਸ ਨੂੰ ਹੁਣ ਪਤਾ ਲੱਗਣ ਤੇ ਪੂਰਾ ਯਕੀਨ ਹੈ ਕਿ ਉਸ ਦਾ ਮੋਟਰ ਸਾਈਕਲ ਅਵਤਾਰ ਸਿੰਘ ਉਰਫ ਸੋਨੂੰ ਉਰਫ ਬਾਬਾ ਪੁੱਤਰ ਗੁਰਚਰਨ ਸਿੰਘ ਵਾਸੀ ਪਤੀ ਰਾਵਲ ਕੀ ਸਰਾ ਰੁੜਕਾ ਕਲਾਂ ਥਾਣਾ ਗੁਰਾਇਆ ਨੇ ਚੋਰੀ ਕੀਤਾ ਹੈ।ਜਿਸ ਤੇ ਏ.ਐਸ.ਆਈ ਹਰਜੀਤ ਸਿੰਘ ਚੱਕੀ ਰੁੜਕਾ ਕਲਾਂ ਥਾਣਾ ਗੁਰਾਇਆ ਜਿਲ੍ਹਾਂ ਜਲੰਧਰ ਨੇ ਮੁਕੱਦਮਾ ਨੰਬਰ 73 ਮਿਤੀ 16-06-2023 ਜੁਰਮ 457,380,411, ਭ:ਦ: ਥਾਣਾ ਗੁਰਾਇਆ ਦਰਜ ਰਜਿਸਟਰ ਕਰਕੇ ਮੁਢਲੀ ਤਫ਼ਤੀਸ਼ ਅਮਲ ਵਿੱਚ ਲਿਆਦੀ ਜੋ ਦੋਰਾਨੇ ਤਫਤੀਸ਼ ਮੁਕੱਦਮਾ ਹਜਾ ਵਿੱਚ ਉਸ ਦਿਨ ਮਿਤੀ 16-06-2023 ਨੂੰ ਦੋਸ਼ੀ ਅਵਤਾਰ ਸਿੰਘ ਉਰਫ ਸੋਨੂੰ ਉਰਫ ਬਾਬਾ ਪੁੱਤਰ ਗੁਰਚਰਨ ਸਿੰਘ ਵਾਸੀ ਪੱਤੀ ਰਾਵਲ ਕੀ ਸਰਾ ਰੁੜਕਾ ਕਲਾਂ ਥਾਣਾ ਗੁਰਾਇਆ ਨੂੰ ਮੁਖਬਰ ਖਾਸ ਦੀ ਇਤਲਾਹ ਤੇ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਅਤੇ ਮੋਟਰ ਸਾਈਕਲ ਬ੍ਰਾਮਦ ਕੀਤਾ ਗਿਆ।ਜੋ ਮੁਕਦਮਾ ਹਜਾ ਵਿੱਚ ਅਵਤਾਰ ਸਿੰਘ ਉਰਫ ਸੋਨੂੰ ਉਰਫ ਬਾਬਾ ਪੁੱਤਰ ਗੁਰਚਰਨ ਸਿੰਘ ਵਾਸੀ ਪੱਤੀ ਰਾਵਲ ਕੀ ਸਰਾ ਰੁੜਕਾ ਕਲ੍ਹਾਂ ਥਾਣਾ ਗੁਰਾਇਆ ਜਿਲ੍ਹਾਂ ਜਲੰਧਰ ਨੂੰ ਮਾਨਯੋਗ ਇਲਾਕਾ ਮੈਜਿਸਟਰੇਟ ਸਾਹਿਬ ਫਿਲੌਰ ਜੀ ਦੀ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।ਜੋ ਦੋਸ਼ੀ ਉਕਤ ਪਾਸੋਂ ਥਾਣਾ ਹਜਾ ਦੇ ਏਰੀਆ ਵਿੱਚ ਹੋਈਆਂ ਹੋਰ ਚੋਰੀ ਲੁੱਟ ਖੋਹ ਦੀਆਂ ਵਾਰਦਾਤਾਂ ਬਾਰੇ ਪੁੱਛ ਗਿੱਛ ਕਰਨੀ ਬਾਕੀ ਹੈ।ਜੋ ਦੋਸ਼ੀ ਉਕਤ ਦੀ ਦੌਰਾਨ ਪੁੱਛ ਗਿੱਛ ਹੋਰ ਵੀ ਖੁਲਾਸ ਹੋਣ ਦੀ ਸੰਭਾਵਨਾ ਹੈ।
ਬਾਮਦਗੀ :-
ਮੋਟਰ ਸਾਈਕਲ ਨੰਬਰੀ PB-08-A3-9173 ਮਾਰਕਾ ਸਪਲੈਂਡਰ ਰੰਗ ਕਾਲਾ
ਇਸ ਤਰ੍ਹਾਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਜਗਦੀਸ਼ ਰਾਜ, ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜਨ ਫਿਲ ਜਿਲ੍ਹਾਂ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮੁਕੱਦਮਾ ਨੰਬਰ 72 ਮਿਤੀ 13-06-2023 ਅ/ਧ 21(B)-61-85 NDPS Act ਥਾਣਾ ਗੁਰਾਇਆ ਵਿਚ ਗ੍ਰਿਫਤਾਰ ਦੋਸ਼ਣ ਦੇਸ਼ ਉਰਫ ਦੀਪ ਪਤਨੀ ਮੱਖਣ ਰਾਮ ਵਾਸੀ ਕੱਲਰਾ ਮੁਹੱਲਾ ਮਹਿੰਦੀਪੁਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜਿਸ ਪਾਸੋਂ (15 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ ਸੀ, ਨੇ ਦੌਰਾਨ ਪੁੱਛ ਗਿੱਛ ਫਰਦ ਇੰਕਸਾਫ ਕੀਤਾ ਕਿ ਜੋ ਉਸ ਪਾਸੋਂ ਹੈਰੋਇਨ ਬ੍ਰਾਮਦ ਹੋਈ ਹੈ ਉਹ ਹੈਰੋਇਨ ਉਸ ਨੇ ਪ੍ਰਵੀਨ ਪਤਨੀ ਬਿੰਦਾ ਵਾਸੀ ਲਖਪੁਰ, ਬਿਦਾ ਪੁੱਤਰ ਪਿਆਰਾ ਵਾਸੀ ਲਖਪੁਰ, ਗੇਜਾ ਪੁੱਤਰ ਜੀਤ ਰਾਮ, ਰਾਣ ਪਤਨੀ ਗੇਜਾ ਦੋਵੇ ਵਾਸੀਆਨ ਸਮਰਾੜੀ, ਬਿੰਦਰ ਪਤਨੀ ਬਲਿਹਾਰ ਵਾਸੀ ਸਮਰਾੜੀ, ਨਾਜੂ ਉਰਫ ਕਮਲਜੀਤ ਪਤਨੀ ਤਾਰ, ਕਾਲ ਉਰਫ ਕੁਲਵੰਤ ਪਤਨੀ ਜੋਗਿੰਦਰਪਾਲ ਵਾਸੀਆਨ ਸਮਰਾੜੀ, ਨਿੰਮਾ ਪੁੱਤਰ ਮਲਕੀਤ, ਕਮਲਜੀਤ ਪਤਨੀ ਜੀਤਾ ਵਾਸੀਆਨ ਸਮਰਾੜੀ ਪਾਸੋਂ ਖਰੀਦ ਕੇ ਵੇਚਦੀ ਸੀ ਅਤੇ ਮਿਤੀ 10-06-2023 ਨੂੰ ਜੋ ਲੜਕਾ ਰਣਜੀਤ ਸਿੰਘ ਪੁੱਤਰ ਸ੍ਰੀ ਮਹਿੰਦਰ ਸਿੰਘ ਵਾਸੀ ਪਿੰਡ ਚੱਕ ਗੁਰੂ ਥਾਣਾ ਬਹਿਰਾਮ ਜਿਲ੍ਹਾ ਨਵਾਂ ਸ਼ਹਿਰ ਦੀ ਨਸ਼ੇ ਦੀ ਓਵਰਡੋਜ ਨਾਲ ਪਿੰਡ ਚੀਮਾ ਕਲਾਂ ਵਿਖੇ ਮੌਤ ਹੋ ਗਈ ਸੀ ਉਹ ਉਨ੍ਹਾਂ ਉਕਤਾਨ ਸਾਰਿਆ ਕੋਲੋ ਹੀ ਹੈਰੋਇਨ ਲੈ ਕੇ ਪੀਂਦਾ ਸੀ।ਜਿਸ ਸੰਬੰਧੀ ਮੁਕੱਦਮਾ ਨੰਬਰ 73 ਮਿਤੀ 10-06-2023 ਅੱਧ 304, ਜਦ ਥਾਣਾ ਗੁਰਾਇਆ ਦਰਜ ਰਜਿਸਟਰ ਹੋਇਆ ਸੀ। ਜਿਸ ਤੇ ਦੋਸ਼ੀਆਨ ਉਕਤਾਨ ਨੂੰ ਮੁਕੱਦਮਾ ਹਜਾ ਵਿੱਚ ਨਾਮਜਦ ਕੀਤਾ ਗਿਆ।