ਭਾਖੜਾ ਡੈਮ ਦੇ ਫਲਡ ਗੇਟ ਖੁੱਲਣ ਕਾਰਨ ਘੱਗਰ ਦੇ ਤੇਜ ਬਹਾਅ ਪੁਲ ਰੁੜ੍ਹਿਆ
ਪਟਿਆਲਾ 16/8 , ਡੀਡੀ ਨਿਊਜ਼ ਪੇਪਰ ਘੱਗਰ ਦਰਿਆ ਨੇ ਇਕ ਵਾਰ ਫਿਰ ਆਪਣਾ ਤਬਾਹੀ ਵਾਲਾ ਰੂਪ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਘੱਗਰ ਵਿਚ ਵਧੇ ਪਾਣੀ ਦੇ ਕਾਰਨ ਇਕ ਪੁਲ ਪਾਣੀ ਦੇ ਤੇਜ਼ ਵਹਾਅ ਵਿਚ ਵਹਿ ਗਿਆ ਹੈ।
ਮੀਡੀਆ ਰਿਪੋਰਟਾਂ ਮੁਤਾਬਿਕ, ਘੱਗਰ ਦਰਿਆ ਦੇ ਪਾਣੀ ਦੇ ਤੇਜ਼ ਵਹਾਅ ਕਾਰਨ ਮੁਬਾਰਕਪੁਰ ਪੁਲ ਰੁੜ੍ਹ ਗਿਆ ਹੈ। ਮੌਸਮ ਵਿਭਾਗ ਵੱਲੋਂ ਜਾਣਕਾਰੀ ਮੁਤਾਬਕ ਭਾਖੜਾ ਦੇ ਫ੍ਲਡ ਗੇਟ ਅਗਲੇ ਪੰਜ ਦਿਨਾਂ ਤੱਕ ਖੁੱਲੇ ਰਹਿਣਗੇ ਜਿਸ ਕਾਰਨ ਪੰਜਾਬ ਵਿੱਚ ਭਾਰੀ ਨੁਕਸਾਨ ਹੋ ਸਕਦਾ ਹੈ ਭਾਖੜ੍ਹਾ ਡੈਮ ਦੇ ਆਲੇ ਦੁਆਲੇ ਦੇ ਪਿੰਡਾਂ ਨੂੰ ਖਾਲੀ ਕਰਵਾ ਦਿੱਤਾ ਗਿਆ ਹੈ ਤੇ ਕਈ ਲੋਕਾਂ ਨੂੰ ਪਾਣੀ ਦੇ ਕਾਰਨ ਹੈਲੀਕਾਪਟਰ ਰਾਹੀਂ ਬਾਹਰ ਲਿਆਂਦਾ ਗਿਆ। ਕਿਉਂਕਿ ਹਿਮਾਚਲ ਵਿੱਚ ਲਗਾਤਾਰ ਬਾਰਿਸ਼ ਹੋ ਰਹੀ ਹੈ ਜਿਸਦੇ ਕਾਰਨ ਇਹ ਸਾਰਾ ਪਾਣੀ ਡੈਮਾਂ ਦੇ ਵਿੱਚ ਇਕੱਠਾ ਹੋ ਰਿਹਾ ਹੈ ਤੇ ਇਸ ਦਾ ਸਾਰਾ ਅਸਰ ਹੇਠਲੇ ਇਲਾਕੇ ਵਿੱਚ ਹੀ ਹੋਵੇ ਗਾ ਇਸ ਲਈ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਘਰ ਖਾਲੀ ਕਰਨ ਲਈ ਆਖ ਦਿੱਤਾ ਗਿਆ ਹੈ