ਪੁਲਿਸ ਨੇ ਕੀਤੇ ਦੋ ਅਰੋਪੀ ਗ੍ਰਿਫਤਾਰ ਨਜਾਇਜ਼ ਸ਼ਰਾਬ ਸਮੇਤ
ਮੁਕੇਰੀਆ,25/8, ਡੀਡੀ ਨਿਊਜ਼ਪੇਪਰ,( ਇੰਦਰਜੀਤ ) ਮੁਕੇਰੀਆਂ ਪੁਲਿਸ ਪੂਰੀ ਮੁਸਤੈਦੀ ਨਾਲ ਨਸ਼ਿਆ ਨੂੰ ਠੱਲ ਪਾਉਣ ਲਈ ਆਪਣੀ ਡਿਊਟੀ ਨੂੰ ਤਨਦੇਹੀ ਨਿਭਾਉਂਦੇ ਹੋਏ ਮਾਨਯੋਗ ਸ੍ਰੀ ਸਰਤਾਜ ਸਿੰਘ ਚਾਹਲ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼੍ਰੀ ਸਰਬਜੀਤ ਸਿੰਘ ਐਸ.ਪੀ. ਇੰਨਵੈਸੀਗੇਸ਼ਨ ਹੁਸ਼ਿਆਰਪੁਰ ਅਤੇ ਸ੍ਰੀ ਕੁਲਵਿੰਦਰ ਸਿੰਘ ਵਿਰਕ ਡੀ.ਐਸ.ਪੀ ਮੁਕੇਰੀਆਂ ਜੀ ਦੀਆਂ ਹਦਾਇਤਾਂ ਮੁਤਾਬਿਕ ਐਸ.ਆਈ ਜੋਗਿੰਦਰ ਸਿੰਘ ਮੁੱਖ ਅਫਸਰ ਥਾਣਾ ਦੀ ਅਗਵਾਈ ਹੇਠ ਨਜਾਇਜ ਸ਼ਰਾਬ ਵੇਚਣ ਦਾ ਧੰਦਾ ਕਰਨ ਵਾਲਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਮਿਤੀ 24.08.2023 ਨੂੰ ਏ.ਐਸ.ਆਈ ਸੁਖਦੇਵ ਸਿੰਘ ਵਲੋਂ ਸਮੇਤ ਸਾਥੀ ਕਰਮਚਾਰੀਆ ਦੁਰਾਨੇ ਨਾਕਾ ਬੰਦੀ ਪੁਲ ਸੂਆ ਨਹਿਰ ਬਾ ਹੰਦ ਘਸੀਟਪੁਰ ਜੋਗਿੰਦਰ ਪਾਲ ਪੁੱਤਰ ਮੁਸ਼ਤਾਕ ਵਾਸੀ ਘਸੀਟਪੁਰ ਥਾਣਾ ਮੁਕੇਰੀਆ ਜਿਲਾ ਹੁਸ਼ਿਆਰਪੁਰ ਅਤੇ ਏ.ਐਸ.ਆਈ. ਤਰਨਜੀਤ ਸਿੰਘ ਚੌਕੀ ਭੰਗਾਲਾਂ ਵਲੋਂ ਸਲੀਮ ਮਸੀਹ ਪੁੱਤਰ ਬਾਵਾ ਮਸੀਹ ਵਾਸੀ ਜਲਾਲਾ ਥਾਣਾ ਮੁਕੇਰੀਆਂ ਨੂੰ ਕਾਬੂ ਕਰਕੇ ਆਰੋਪੀਆ ਪਾਸੋਂ ਭਾਰੀ ਮਾਤਰਾ ਵਿੱਚ ਨਜਾਇਜ਼ ਸ਼ਰਾਬ 60000 ਐਮ. ਐਲ ਬ੍ਰਾਮਦ ਕਰਕੇ ਆਰੰਭੀ ਪੁਲਿਸ ਨੇ ਅਗਲੇਰੀ ਕਾਰਵਾਈ ।