ਥਾਣਾ ਕੱਥੂਨੰਗਲ ਪੁਲਿਸ ਵੱਲੋ ਇੱਕ 315 ਬੋਰ ਦੇਸੀ ਕੱਟਾ ਸਮੇਤ ਇੱਕ ਕਾਬੂ
ਅੰਮ੍ਰਿਤਸਰ22/ਮਾਰਚ (ਜੀਵਨ ਸ਼ਰਮਾ ਵਿਕਰਮਜੀਤ ਸਿੰਘ )ਸ਼੍ਰੀ ਸਤਿੰਦਰ ਸਿੰਘ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਜੀ ਵੱਲੋ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਵਿੱਚੋ ਸਮਾਜ ਵਿਰੋਧੀ ਅਨਸਰਾ ਨੂੰ ਨੱਥ ਪਾਉਣ ਲਈ ਵਿਸ਼ੇਸ਼ ਹਦਾਇਤਾ ਜਾਰੀ ਕੀਤੀਆ ਹਨ। ਜੋ ਇਹਨਾ ਹਦਾਇਤਾ ਤਹਿਤ ਡੀ.ਐਸ.ਪੀ ਮਜੀਠਾ ਅਤੇ ਮੁੱਖ ਅਫਸਰ ਥਾਣਾਕੱਥੂਨੰਗਲ ਦੀ ਜੇਰੇ ਨਿਗਰਾਨੀ ਹੇਠ ਪੁਲਿਸ ਪਾਰਟੀ ਵੱਲੋ ਦਿਲਬਾਗ ਸਿੰਘ ਉਰਫ ਬਾਗਾ ਪੁੱਤਰ ਸੁਖਦੇਵ ਸਿੰਘ ਵਾਸੀ ਤਲਵੰਡੀ ਦੋਸੰਧਾ ਸਿੰਘ ਥਾਣਾ ਕੱਥੂਨੰਗਲ ਨੂੰ ਇੱਕ 315 ਬੋਰ ਦੇਸੀ ਕੱਟੇ ਸਮੇਤ ਕਾਬੂ ਕੀਤਾ ਗਿਆ। ਜਿਸ ਸਬੰਧੀ ਉਕਤ ਦੋਸ਼ੀ ਖਿਲਾਫ ਮੁਕੱਦਮਾ ਨੰ. 19 ਮਿਤੀ 21.03.2024 ਜੁਰਮ 25/54/59 ARMS Act ਤਹਿਤ ਥਾਣਾ ਕੱਥੂਨੰਗਲ ਵਿਖੇ ਮੁਕੱਦਮਾ ਦਰਜ ਰਜਿਸਟਰ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ। ਜੋ ਉਕਤ ਦੋਸ਼ੀਆ ਕੋਲੋ ਸਖਤੀ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਉਹਨਾ ਦੇ ਫਾਰਵਡਰ ਅਤੇ ਬੈਕਵਰਡ ਲਿੰਕਾ ਨੂੰ ਖੰਘਾਲਿਆ ਜਾ ਰਿਹਾ ਹੈ ਅਤੇ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਵੇਗੀ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।
ਰਿਕਵਰੀ:-
1. ਇੱਕ 315 ਬੋਰ ਦੇਸੀ ਕੱਟਾ