ਜਲੰਧਰ ਪੁਲੀਸ ਕਮਿਸ਼ਨਰ ਵਲੋਂ ਸਾਰੇ ਥਾਣਿਆਂ ਦੇ SHO ਨਾਲ ਨਸ਼ੇ ਦੇ ਖਿਲਾਫ਼ ਸਖ਼ਤ ਕਾਰਵਾਈ
ਜਲੰਧਰ,30/8 ਅਗਸਤ (ਡੀਡੀ ਨਿਊਜ਼ ਪੇਪਰ)
ਮਾਨਯੋਗ ਕਮਿਸ਼ਨਰ ਆਫ ਪੁਲਿਸ ਜਲੰਧਰ ਸ੍ਰੀ ਕੁਲਦੀਪ ਸਿੰਘ ਚਾਹਲ ਆਈਪੀਐਸ, ਜੀ ਵੱਲੋਂ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਮੁਕੰਮਲ ਖਾਤਮੇ ਲਈ ਵੱਡੀ ਜ਼ੋਰਦਾਰ ਮੁਹਿੰਮ ਦੇ ਤਹਿਤ ਜਲੰਧਰ ਕਮੀਸ਼ਨਰੇਟ ਦੇ ਤਮਾਮ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਗਈ। ਜਿਸ ਵਿੱਚ ਸ੍ਰੀ ਅੰਕੁਰ ਗੁਪਤਾ ਆਈ ਪੀ.ਐੱਸ, ਡੀਸੀਪੀ ਲਾ ਐਂਡ ਆਰਡਰ, ਸ੍ਰੀ ਜਗਮੋਹਨ ਸਿੰਘ ਡੀ ਸੀ ਪੀ ਸਿਟੀ, ਸ਼ੀ ਹਰਵਿੰਦਰ ਸਿੰਘ ਵਿਰਕ ਡੀਸੀਪੀ ਇੰਨਵੈਸਟੀਗੇਸ਼ਨ, ਏਡੀਸੀਪੀ ਸਹਿਬਾਨ, ਏਸੀਪੀ ਸਹਿਬਾਨ, ਅਤੇ ਸਾਰੇ ਥਾਣਾ ਮੁਖੀ, ਚੌਂਕੀ ਇੰਚਾਰਜ ਹਾਜਰ ਸਨ।
ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਨੇ ਮੀਟਿੰਗ ਵਿੱਚ ਆਏ ਹੋਏ ਅਧਿਕਾਰੀਆਂ ਨੂੰ ਸਪਸ਼ਟ ਰੂਪ ਵਿੱਚ ਆਖਿਆ ਕਿ ਨਸ਼ਾ ਕਿਸੇ ਵੀ ਕੀਮਤ ਤੇ ਵਿਕਣ/ ਵਿਕਾਉਣ ਜਾਂ ਇਸਤੇਮਾਲ ਨਹੀਂ ਹੋਣ ਦਿੱਤਾ ਜਾਵੇਗਾ। ਜੋ ਵੀ ਵਿਅਕਤੀ ਨਸ਼ਾ ਵੇਚਣ ਦੇ ਆਦਿ ਹਨ ਉਨ੍ਹਾਂ ਉਪਰ ਸਖ਼ਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜੇ ਕਿਸੇ ਥਾਣਾ ਮੁਖੀ ਜਾਂ ਕਿਸੇ ਵੀ ਅਫਸਰ ਨੇ ਨਸ਼ੇ ਵਿਰੁੱਧ ਵਿਡੀ ਮੁਹਿੰਮ ਨੂੰ ਲੈ ਕੇ ਕੋਈ ਕੁਤਾਹੀ ਕੀਤੀ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਮਾਨਯੋਗ ਕਮਿਸ਼ਨਰ ਸਾਹਿਬ ਨੇ ਆਖਿਆ ਕਿ ਹਰ ਥਾਣਾ ਮੁਖੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਸਦੇ ਇਲਾਕਾ ਅਧੀਨ ਆਉਂਦੇ ਸਨੇਚਰ, ਚੋਰ, ਹਿਸਟਰੀ ਸ਼ੀਟਰ, ਅਵੈਦ ਲਾਟਰੀ, ਦੜਾ-ਸੱਟਾ, ਅਤੇ ਹੋਰ ਗੈਰ ਕਾਨੂੰਨੀ ਗਤੀਵਿਧੀਆਂ ਕਰਨ ਵਾਲੇ, ਮਾੜੀ ਪਰਵਿਰਤੀ ਵਾਲੇ ਅਨਸਰਾ ਦੀਆਂ ਲਿਸਟਾਂ ਤਿਆਰ ਕਰਕੇ ਤੁਰੰਤ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਕਿਸੇ ਵੀ ਅਪਰਾਧਿਕ ਗਤੀਵਿਧੀਆਂ ਵਾਲੇ ਵਿਅਕਤੀਆਂ ਨਾਲ ਕੋਈ ਢਿੱਲ ਮੱਠ ਦਾ ਸਮਝੌਤਾ ਨਾ ਕੀਤਾ ਜਾਵੇ।
ਮਾਨਯੋਗ ਕਮਿਸ਼ਨਰ ਸਾਹਿਬ ਨੇ ਆਖਿਆ ਕਿ ਥਾਣਾ ਲੇਵਲ ਤੇ ਆਉਣ ਵਾਲੇ ਆਮ ਪਬਲਿਕ ਨੂੰ ਪਹਿਲ ਦੇ ਆਧਾਰ ਤੇ ਇਨਸਾਫ ਦਿੱਤਾ ਜਾਵੇ। ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਕਰਪਸ਼ਨ ਵਿਰੁੱਧ ਜ਼ੀਰੋ ਟੋਲਰੇਂਸ ਅਤੇ ਪੰਜਾਬ ਭਰ ਵਿੱਚ ਨਸ਼ੇ ਨੂੰ ਜੜ੍ਹੋਂ ਖਤਮ ਕਰਨ ਦੇ ਸੰਕਲਪ ਨੂੰ ਸੋ ਪ੍ਰਤੀਸ਼ਤ ਯਕੀਨੀ ਬਣਾਇਆ ਜਾਵੇ। ਪੀਸੀਆਰ ਅਤੇ ਜੂਲੋ ਟੀਮਾਂ ਨੂੰ ਜੋ 24 ਘੰਟੇ ਫ਼ੀਲਡ ਵਿਚ ਰਹਿੰਦੇ ਹਨ ਵਿਸ਼ੇਸ਼ ਤੌਰ ਤੇ ਆਖਿਆ ਕੀ ਨਸ਼ੇ ਦੇ ਖਾਤਮੇ ਲਈ ਵਧੀਆ ਕੰਮ ਕਰਨ ਵਾਲੇ ਅਧਿਕਾਰੀਆਂ /ਕਰਮਚਾਰੀਆਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਜਾਵੇਗਾ।