ਅੱਜ ਆਦਮਪੁਰ ਵਿਖੇ ਰਾਜਪੂਤ ਸਭਾ ਦੀ ਮੀਟਿੰਗ ਵਿੱਚ ਸਰਦਾਰ ਕੁਲਦੀਪ ਸਿੰਘ ਮਿਨਹਾਸ ਨੂੰ ਆਦਮਪੁਰ ਤੋਂ ਰਾਜਪੂਤ ਸਭਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ
ਆਦਮਪੁਰ 3/ ਅਕਤੂਬਰ (ਡੀਡੀ ਨਿਊਜ਼ਪੇਪਰ) । ਅੱਜ ਸ਼ਹੀਦ ਬਾਬਾ ਮਤੀ ਜੀ ਰਾਜਪੂਤ ਸਭਾ ਦੀ ਇੱਕ ਮੀਟਿੰਗ ਸਭਾ ਦੇ ਪ੍ਰਧਾਨ ਸਰਦਾਰ ਜਰਨੈਲ ਸਿੰਘ ਜੀ ਖਾਲਸਾ ਅਤੇ ਸਭਾ ਦੇ ਸਰਪ੍ਰਸਤ ਸਰਦਾਰ ਮਨੋਹਰ ਸਿੰਘ ਜੀ ਦੀ ਅਗਵਾਈ ਵਿੱਚ ਪਿੰਡ ਆਦਮਪੁਰ ਵਿਖੇ ਆਪਣੇ ਮੀਟਿੰਗ ਹੋਈ ਜਿਸ ਵਿੱਚ ਰਾਜਪੂਤ ਸਮਾਜ ਅਤੇ ਹੋਰ ਸਮਾਜ ਦੇ ਲੋਕ ਜੋ ਰਾਜਪੂਤ ਆਬਾਦੀ ਵਾਲੇ ਪਿੰਡਾਂ ਵਿੱਚ ਰਹਿ ਰਹੇ ਨੇ ਤੇ ਉਹਨਾਂ ਦੇ ਨਾਲ ਆ ਰਹੀਆਂ ਮੁਸ਼ਕਿਲਾਂ ਬਾਰੇ ਅਤੇ ਸਭਾ ਵੱਲੋਂ ਆਉਣ ਵਾਲੇ ਸਮੇਂ ਦੌਰਾਨ ਹੋਣ ਵਾਲੇ ਕੰਮਾਂ ਤੇ ਪ੍ਰੋਗਰਾਮਾਂ ਬਾਰੇ ਚਰਚਾ ਕੀਤੀ ਗਈ ਤੇ ਰਾਜਪੂਤ ਸਭਾ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਸਮਾਜੀਕ ਤੇ ਲੋਕ ਭਲਾਈ ਦੇ ਕੰਮ ਕਰੇਗੀ ਇਸ ਦੌਰਾਨ ਸਭਾ ਦੇ ਸਾਰੇ ਮੈਂਬਰਾਂ ਵੱਲੋਂ ਆਪਣੇ ਸਹਿਮਤੀ ਨਾਲ ਕੁਲਦੀਪ ਸਿੰਘ ਮਿਨਹਾਸ ਨੂੰ ਆਦਮਪੁਰ ਤੋਂ ਸਭਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਇਸ ਮੌਕੇ ਤੇ ਹਾਜ਼ਰ ਵਿਅਕਤੀ ਨਛੱਤਰ ਸਿੰਘ ਭੱਟੀ, ਪਵਿੱਤਰ ਸਿੰਘ ਮਿਨਹਾਸ (ਸਾਬਕਾ ਪ੍ਰਧਾਨ ਮਿਊਨਸੀਪਲ ਕਮੇਟੀ ਆਦਮਪੁਰ) , ਦਲਜੀਤ ਸਿੰਘ ਭੱਟੀ, ਹਰਦੀਪ ਸਿੰਘ ਮਿਨਹਾਸ, ਸਤਨਾਮ ਸਿੰਘ ਹਰਦਿਆਲ ਸਿੰਘ, ਰਸ਼ਪਾਲ ਸਿੰਘ, ਗੁਰਸਿੰਦਰ ਸਿੰਘ, ਭੁਪਿੰਦਰ ਸਿੰਘ ਮਿਨਹਾਸ, ਰਿੰਪਾ ਮਿਨਹਾਸ, ਦਲਜੀਤ ਸਿੰਘ, ਮੋਹਿਤ ਕੁਮਾਰ, ਜਰਨੈਲ ਸਿੰਘ, ਹੋਰ ਵੀ ਕਈ ਪਤਵੰਤੇ ਸੱਜਣਾਂ ਨੇ ਹਿੱਸਾ ਲਿਆ।