Breaking NEWSGeneralGood newsJalandharLatest newsLatest update NewsNewsPunjabTechTechnologyTop NewsTOP STORIESTrending

ਸੀਪੀ ਨੇ ਸ਼ਹਿਰ ਦੇ ਥਾਣਿਆਂ ਲਈ 10 ਨਵੀਆਂ ਐਸ.ਯੂ.ਵੀ ਨੂੰ ਹਰੀ ਝੰਡੀ ਦਿਖਾਈ ਜਲੰਧਰ ਪੁਲਿਸ ਦੇ ਬੁਨਿਆਦੀ ਢਾਂਚੇ ਨੂੰ ਵਿਗਿਆਨਕ ਲੀਹਾਂ ‘ਤੇ ਅਪਗ੍ਰੇਡ ਕਰਨ ਦਾ ਉਦੇਸ਼

Spread the News

ਜਲੰਧਰ, ਡੀਡੀ ਨਿਊਜ਼ ਪੇਪਰ 20 ਜਨਵਰੀ- ਜਲੰਧਰ ਕਮਿਸ਼ਨਰੇਟ ਪੁਲਿਸ ਨੂੰ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਕੇ ਵਿਗਿਆਨਕ ਲੀਹਾਂ ‘ਤੇ ਅੱਪਡੇਟ ਕਰਨ ਲਈ ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਨੇ ਸ਼ਨੀਵਾਰ ਨੂੰ 10 ਨਵੀਆਂ ਐਸ.ਯੂ.ਵੀ ਮਹਿੰਦਰਾ ਬੋਲੈਰੋ ਨਿਓ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਵੇਰਵਿਆਂ ਦਾ ਖੁਲਾਸਾ ਕਰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਪਹਿਲਕਦਮੀ ਦਾ ਉਦੇਸ਼ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਦੀ ਸਥਿਤੀ ਵਿੱਚ ਲੋਕਾਂ ਦੀ ਮਦਦ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਅਤਿ-ਆਧੁਨਿਕ ਵਾਹਨ ਪੁਲਿਸ ਨੂੰ ਕਿਸੇ ਵੀ ਅਪਰਾਧ ਦੇ ਸਥਾਨ/ਘਟਨਾ ਦਾ ਤੁਰੰਤ ਮੌਕੇ ‘ਤੇ ਪਹੁੰਚ ਕੇ ਜਵਾਬ ਦੇਣ ਦੇ ਯੋਗ ਬਣਾਉਣਗੇ। ਸ੍ਰੀ ਸਵਪਨ ਸ਼ਰਮਾ ਨੇ ਕਿਹਾ ਕਿ ਇਹ ਕਦਮ ਸ਼ਹਿਰ ਦੇ ਲੋਕਾਂ ਦੀ ਸਹੂਲਤ ਲਈ ਪੁਲਿਸ ਦੇ ਆਧੁਨਿਕੀਕਰਨ ਅਤੇ ਨਵੀਨੀਕਰਨ ਵੱਲ ਇੱਕ ਹੋਰ ਕਦਮ ਹੈ।ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਹ ਸ਼ਹਿਰ ਵਿੱਚ ਪ੍ਰਭਾਵਸ਼ਾਲੀ ਅਤੇ ਜਵਾਬਦੇਹ ਪੁਲਿਸਿੰਗ ਵੱਲ ਇੱਕ ਕਦਮ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਦਰਪੇਸ਼ ਵੱਡੀਆਂ ਚੁਣੌਤੀਆਂ ਨੂੰ ਅੱਗੇ ਤੋਰਨ ਲਈ ਇਹ ਜ਼ਰੂਰੀ ਹੈ ਕਿ ਪੁਲਿਸ ਫੋਰਸ ਨੂੰ ਜਾਂਚ, ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਆਧੁਨਿਕ ਲੋੜਾਂ ਅਨੁਸਾਰ ਅੱਪਡੇਟ ਕੀਤਾ ਜਾਵੇ। ਸ੍ਰੀ ਸਵਪਨ ਸ਼ਰਮਾ ਨੇ ਕਿਹਾ ਕਿ ਜਲੰਧਰ ਕਮਿਸ਼ਨਰੇਟ ਪੁਲਿਸ ਰਾਜ ਦੀ ਪੁਲਿਸ ਨੂੰ ਵਿਗਿਆਨਕ ਲੀਹਾਂ ‘ਤੇ ਅਪਗ੍ਰੇਡ ਅਤੇ ਆਧੁਨਿਕ ਬਣਾਉਣ ਲਈ ਵਚਨਬੱਧ ਹੈ।ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹ ਗੱਡੀਆਂ ਸ਼ਹਿਰ ਭਰ ਦੇ 10 ਥਾਣਿਆਂ ਨੂੰ ਅਲਾਟ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਪੀ.ਐਸ. ਡਿਵੀਜ਼ਨ ਨੰਬਰ 1, ਪੀ.ਐਸ. ਡਿਵੀਜ਼ਨ ਨੰਬਰ 2, ਪੀ.ਐਸ. ਡਿਵੀਜ਼ਨ ਨੰਬਰ 3, ਪੀ.ਐਸ. ਡਿਵੀਜ਼ਨ ਨੰਬਰ 4, ਪੀ.ਐਸ. ਡਿਵੀਜ਼ਨ ਨੰਬਰ 6, ਪੀ.ਐਸ ਡਵੀਜ਼ਨ ਨੰਬਰ 7, ਪੀ.ਐਸ. ਨਵੀਂ ਬਾਰਾਦਰੀ, ਪੀ.ਐਸ ਭਾਰਗੋ ਕੈਂਪ, ਪੀ.ਐਸ ਕੈਂਟ ਅਤੇ ਪੀ.ਐਸ ਬਸਤੀ ਬਾਵਾ ਖੇਲ ਸ਼ਾਮਿਲ ਹਨ । ਉਨ੍ਹਾਂ ਕਿਹਾ ਕਿ ਇਸ ਅਪਗ੍ਰੇਡ ਦੇ ਨਾਲ, ਪੁਲਿਸ ਹੁਣ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪਹਿਲਾਂ ਨਾਲੋਂ ਬਿਹਤਰ ਢੰਗ ਨਾਲ ਤਿਆਰ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਟ੍ਰੈਫਿਕ ਸਟਾਫ ਅਤੇ ਪੀਸੀਆਰ ਸਟਾਫ ਨੂੰ ਐਮਰਜੈਂਸੀ ਰਿਸਪਾਂਸ ਸਿਸਟਮ (ERS) ਵਿੱਚ ਮਿਲਾ ਦਿੱਤਾ ਗਿਆ ਹੈ। ਸ੍ਰੀ ਸਵਪਨ ਸ਼ਰਮਾ ਨੇ ਕਿਹਾ ਕਿ ਇਸ ਤੋਂ ਇਲਾਵਾ, ਈਆਰਐਸ ਛਤਰੀ ਹੇਠ ਤਾਇਨਾਤ ਸਟਾਫ਼ ਨੂੰ *ਸ਼ੋਲਡਰ ਬੈਜ* ਜਾਰੀ ਕੀਤੇ ਗਏ ਹਨ, ਜੋ ਇੱਕ ਇਹਨਾਂ ਨੂੰ ਦੂਰ ਤੋ ਵੱਖਰੀ ਪਹਿਚਾਣ ਦੇਣ ਦਾ ਕੰਮ ਕਰਦੇ ਹਨ।