ਮਿਸ਼ਨ ਸਮਰੱਥ ਫੇਜ਼ -2 ਦੀ ਹੋਈ ਸਰਕਾਰੀ ਸਕੂਲਾਂ ਵਿੱਚ ਸ਼ੁਰੂਆਤ
ਅੱਜ 26/ਮਾਰਚ (ਡੀਡੀ ਨਿਊਜ਼ਪੇਪਰ) ਨੂੰ ਮਿਸ਼ਨ ਸਮਰੱਥ ਫੇਜ਼ -2 ਦੋ ਰੋਜਾ ਟੇ੍ਨਿੰਗ ਸਰਕਾਰੀ ਪ੍ਰਾਇਮਰੀ ਸਕੂਲ ਲੁਹਾਰ ਨੰਗਲ, ਬਲਾਕ ਈਸਟ-4, ਜ਼ਿਲ੍ਹਾ ਜਲੰਧਰ ਵਿਖੇ ਖ਼ਤਮ ਹੋਈ। ਇਹ ਟੇ੍ਨਿੰਗ 15-3-2024 ਤੋਂ 26-3-2024 ਤੱਕ ਬਤੌਰ ਬਲਾਕ ਰਿਸੋਰਸ ਪਰਸਨ ਸ਼੍ਰੀ ਲਲਿਤ ਕੁਮਾਰ , ਸ਼੍ਰੀ ਵਰਿੰਦਰ ਕੁਮਾਰ, ਸ਼੍ਰੀ ਵਿਕਰਮ ਕੁਮਾਰ ਅਤੇ ਸ਼੍ਰੀ ਮਤੀ ਰੇਖਾ ਮੈਡਮ ਵੱਲੋਂ ਲਗਾਈ ਗਈ ।ਇਸ ਵਿੱਚ ਕੁੱਲ 274 ਅਧਿਆਪਕਾਂ ਨੇ ਭਾਗ ਲਿਆ ਜੋ ਇਸ ਤਰ੍ਹਾਂ ਹਨ ਸੀ.ਐਚ.ਟੀ. 5, ਮੁੱਖ ਅਧਿਆਪਕ 31, ਈ.ਟੀ.ਟੀ. ਅਧਿਆਪਕ 193, ਅਸੋਸੀਏਟ ਅਧਿਆਪਕ 41, ਆਈ. ਈ.ਵੀ. 4 ਅਧਿਆਪਕ ਹਨ। ਪੰਜਾਬ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ਪੜਦੇ ਵਿਦਿਆਰਥੀਆਂ ਦੇ ਸਿੱਖਣ ਪੱਧਰ ਵਿੱਚ ਸੁਧਾਰ ਕਰਨ ਲਈ 2023 -24 ਵਿੱਚ ਜਮਾਤ ਤੀਸਰੀ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਲਈ ਮਿਸ਼ਨ ਸਮਰੱਥ ਫੇਜ਼-1 ਚਲਾਇਆ ਗਿਆ ਸੀ। ਫੇਜ਼ -1 ਦੇ ਸਾਰਥਕ ਨਤੀਜੇ ਪ੍ਰਾਪਤ ਹੋਏ ਹਨ। ਇਸ ਲਈ ਹੁਣ ਦੂਜੀ ਤੋਂ ਅੱਠਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਲਈ ਮਿਸ਼ਨ ਸਮਰੱਥ ਫੇਜ਼ -2 ਮਿਤੀ 1-4-2024 ਤੋਂ 31-5-24 ਤੱਕ ਚਲਾਇਆ ਜਾਵੇਗਾ। ਮਿਸ਼ਨ ਸਮਰੱਥ ਫੇਜ਼ -2 ਵਿੱਚ ਪੰਜਾਬੀ, ਗਣਿਤ ਅਤੇ ਅੰਗਰੇਜ਼ੀ ਵਿਸ਼ਿਆਂ ਦੇ ਟੀਚੇ ਇਸ ਤਰ੍ਹਾਂ ਹਨ। ਪੰਜਾਬੀ:- ਜਮਾਤ ਦੂਸਰੀ ਦੇ ਸਾਰੇ ਬੱਚੇ ਸਮਝ ਅਧਾਰਿਤ ਪੈਰਾ ਪੜ੍ਹ ਸਕਣ ਅਤੇ ਜਮਾਤ ਤੀਸਰੀ ਤੋਂ ਅੱਠਵੀਂ ਦੇ ਸਾਰੇ ਬੱਚੇ ਸਮਝ ਅਧਾਰਿਤ ਕਹਾਣੀ ਪੜ੍ਹ ਸਕਣ ।ਗਣਿਤ:- ਜਮਾਤ ਦੂਸਰੀ ਅਤੇ ਤੀਸਰੀ ਦੇ ਸਾਰੇ ਬੱਚੇ ਘਟਾਓ ਕਰ ਸਕਣ ਅਤੇ ਜਮਾਤ ਚੌਥੀ ਤੋਂ ਅੱਠਵੀਂ ਦੇ ਸਾਰੇ ਬੱਚੇ ਸ਼ਾਬਦਿਕ ਸਵਾਲ (ਜੋੜ, ਘਟਾਓ, ਗੁਣਾ, ਭਾਗ) ਕਰ ਸਕਣ। ਅੰਗਰੇਜ਼ੀ:- ਜਮਾਤ ਦੂਸਰੀ ਦੇ ਸਾਰੇ ਬੱਚੇ ਸਮਝ ਅਧਾਰਿਤ ਪੈਰਾ ਪੜ੍ਹ ਸਕਣ ਅਤੇ ਤੀਸਰੀ ਤੋਂ ਅੱਠਵੀਂ ਦੇ ਸਾਰੇ ਬੱਚੇ ਸਮਝ ਅਧਾਰਿਤ ਕਹਾਣੀ ਪੜ੍ਹ ਸਕਣ। ਮਿਸ਼ਨ ਸਮਰੱਥ ਫੇਜ਼ -2 ਦਾ ਬੇਸ ਲਾਈਨ ਮੁਲਾਂਕਣ ਮਿਤੀ 3-4-2024 ਤੋਂ 8-4- 2024 ਤੱਕ, ਮਿਡ- ਲਾਈਨ ਮੁਲਾਂਕਣ ਮਿਤੀ 24-4- 2024 ਤੋਂ 2-5-2024 ਤੱਕ ਅਤੇ ਅੰਤਮ-ਲਾਈਨ ਮੁਲਾਂਕਣ ਮਿਤੀ 29-5- 2024 ਤੋਂ 31-5-2024 ਤੱਕ ਕੀਤਾ ਜਾਵੇਗਾ। ਮਿਸ਼ਨ ਸਮਰੱਥ ਫੇਜ਼ -2 ਦੀ ਮੁਨੀਟਰਿੰਗ ਦੇ ਲਈ ਮੁੱਖ ਦਫ਼ਤਰ ਦੇ ਅਧਿਕਾਰੀਆ ਦੇ ਨਾਲ-ਨਾਲ ਜ਼ਿਲ੍ਹਾ /ਬਲਾਕ/ ਕਲੱਸਟਰ ਲੈਵਲ ਦੇ ਅਧਿਕਾਰੀਆਂ ਵੱਲੋਂ ਵੀ ਸਕੂਲ ਵਿਜਿਟ ਕੀਤਾ ਜਾਣਾ ਹੈ। ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਸ ਟ੍ਰੇਨਿੰਗ ਨੂੰ ਹੁਣ ਸਕੂਲਾਂ ਵਿੱਚ ਜਾ ਕੇ ਲਾਗੂ ਕੀਤਾ ਜਾਣਾ ਹੈ।