ਸਾਂਝਾ ਫਰੰਟ 15 ਮਈ ਤੋ 31 ਮਈ ਤੱਕ ਮੁਲਾਜ਼ਮ ਮਜ਼ਦੂਰ ਪੈਨਸ਼ਨਰ ਮਾਰੂ ਨੀਤੀਆਂ ਦਾ ਡੱਟਵਾ ਵਿਰੋਧ ਕਰੇਗਾ।
ਜਲੰਧਰ ,05 ਮਈ (ਡੀਡੀ ਨਿਊਜ਼ ਪੇਪਰ ) ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ ਜਲੰਧਰ ਸੂਬਾਈ ਕੰਨਵੈਨਸ਼ਨ ਵਿੱਚ ਦੇਸ ਦੀ ਕੇਂਦਰੀ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਜ਼ਦੂਰ ਤੇ ਪੈਨਸ਼ਨਰ ਵਿਰੋਧੀ ਨੀਤੀਆਂ ਅਤੇ ਲੋਕਤੰਤਰਿਕ ਵਿਵਸਥਾਵਾਂ ਨੂੰ ਢਾਅ ਲਾਉਣ ਵਾਲੇ ਤਾਨਾਸ਼ਾਹੀ ਵਿਵਹਾਰ ਦੀ ਪੁਰ-ਜ਼ੋਰ ਨਿਖੇਧੀ ਕਰਦਿਆਂ ਕੇਂਦਰ ਸਰਕਾਰ ਨੂੰ ਗਦੀ ਤੋਂ ਲਾਹੁਣ ਤੇ ਰਾਜ ਸਰਕਾਰ ਨੂੰ ਇਨ੍ਹਾਂ ਲੋਕ ਸਭਾ ਚੌਣਾ ਵਿੱਚ ਸਬਕ ਸਿਖਾਉਣ ਦਾ ਮਤਾ ਪਾਸ ਕੀਤਾ ਗਿਆ ।
ਸਾਂਝੇ ਫਰੰਟ ਦੇ ਸੂਬਾਈ ਕਨਵੀਨਰ ਸਤੀਸ਼ ਰਾਣਾ ਵਲੋ ਰੱਖੇ ਮਤੇ ਤੇ ਅਤੇ ਸਟੇਜ ਦਾ ਸੰਚਾਲਨ ਕਰਦੇ ਹੋਏ ਸਵਿੰਦਰਪਾਲ ਸਿੰਘ ਮੋਲੋਵਾਲੀ ਵਲੋ ਰੱਖੇ ਵਿਚਾਰਾਂ ਤੇ ਭਜਨ ਸਿੰਘ ਗਿੱਲ ,ਗਗਨਦੀਪ ਸਿੰਘ ਭੁੱਲਰ ,ਕਰਮ ਸਿੰਘ ਧਨੋਆ,ਸੁਖਦੇਵ ਸੈਣੀ,ਪ੍ਰੇਮ ਚਾਵਲਾ ,ਗੁਰਪ੍ਰੀਤ ਸਿੰਘ ਗੰਡੀਵਿੰਡ ,ਅਮਰੀਕ ਸਿੰਘ ਕੰਗ,ਸਰਬਜੀਤ ਸਿੰਘ ਭਾਣਾ,ਰਾਧੇ ਸਿਆਮ,ਜਗਦੀਸ ਸਿੰਘ ਚਾਹਲ,ਸ਼ਿਵ ਕੁਮਾਰ ਤਿਵਾੜੀ,ਜਸਵਿੰਦਰ ਕੌਰ ਟਾਹਲੀ ਨੇ ਰੱਖੇ ਮਤੇ ਤੇ ਗੱਲ-ਬਾਤ ਕਰਦਿਆਂ ਕਿਹਾ ਕਿ ਦੇਸ਼ ਦੀ ਤਾਨਾਸ਼ਾਹ ਕੇਂਦਰ ਸਰਕਾਰ ਵੱਲੋਂ ਲਗਾਤਾਰ ਪਿਛਲੇ 10 ਸਾਲਾ ਵਿੱਚ ਅਕਾਰ ਘਟਾਈ ਦੇ ਪਾਖੰਡੀ ਦਾਅਵਿਆਂ ਸੁਰੱਖਿਆ ਸੈਨਾਵਾਂ ਸਮੇਤ ਸਾਰੇ ਹੀ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ/ਅਦਾਰਿਆਂ ਦੀਆਂ ਅਸਾਮੀਆਂ ,ਵਿਸ਼ੇਸ਼ ਤੌਰ ਤੇ ਤੀਜੇ ਚੌਥੇ ਦਰਜੇ ਦੀਆਂ ਅਸਾਮੀਆਂ ਉੱਪਰ ਕਟੌਤੀ ਦੇ ਕੁਹਾੜੇ ਚਲਾਏ ਜਾ ਰਹੇ ਹਨ।ਹਰ ਸਾਲ ਖਾਲੀ ਹੁੰਦੀਆਂ ਆਸਾਮੀਆ ਅੱਧ ਪਚੱਧੀਆ ਖਤਮ ਕਰ ਦਿੱਤੀਆਂ ਜਾਂਦੀਆਂ ਹਨ ਅਤੇ ਬਾਕੀ ਰਹਿੰਦੀਆਂ ਨੂੰ ਰੈਗੂਲਰ ਭਰਤੀ ਕਰਨ ਦੀ ਬਜਾਏ ਠੇਕਾ /ਆਉਟ ਸ਼ੋਰਸ਼ ਭਰਤੀ ਰਾਹੀ ਡੰਗ ਟਪਾਈ ਕੂਤੀ ਜਾਂਦੀ ਹੈ ।ਇਸ ਤਰ੍ਹਾਂ ਮੁਲਾਜ਼ਮ ਉੱਤੇ ਕੰਮ ਦਾ ਭਾਰ ਲਗਾਤਾਰ ਵਧਾਇਆ ਜਾ ਰਿਹਾ ਹੈ।।ਇਸੇ ਤਰਾਂ ਪੰਜਾਬ ਸਰਕਾਰ ਵੱਲੋਂ ਪ੍ਰਾਂਤ ਦੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਸੇਵਾ ਹਾਲਤਾਂ ਨਾਲ ਸੰਬੰਧਤ ਵਿਵਸਥਾਵਾਂ ਅਤੇ ਵਿੱਤੀ ਪ੍ਰਾਪਤੀਆਂ ਦਾ ਯੋਜਨਾਬੱਧ ਢੰਗ ਨਾਲ ਘਾਣ ਕੀਤਾ ਜਾ ਰਿਹਾ ਹੈ।ਐਡਹਾਕ ਮੁਲਾਜ਼ਮਾਂ ਨੂੰ ਰੈਗੂਲਰ ਤਨਖਾਹਾਂ ਸਕੇਲਾਂ ਤੇ ਪੱਕਾ ਕਰਨ ਦੀ ਜਿਹੜੀ ਮੁਲਾਜ਼ਮ ਮਾਰੂ ਨੀਤੀ ਅਪਣਾਈ ਗਈ ਹੈ ਉਸਨੇ ਘੋਰ ਨਿਰਾਸ਼ਾ ਤੇ ਵਿਆਪਕ ਬੈਚੇਨੀ ਨੂੰ ਜਨਮ ਦਿੱਤਾ ਹੈ।।ਇਹ ਨੀਤੀ ਬਹੁਤ ਹੀ ਅਨਿਆਸੰਗਤ ਹੈ ਅਤੇ ਬੇਰੁਜ਼ਗਾਰ ਜੁਆਨੀ ਅੰਦਰ ਉੱਭਰਦੇ ਚੰਗੇਰੇ ਭਵਿੱਖ ਦੇ ਸੁਪਨਿਆਂ ਨਾਲ ਇਕ ਅਤੀ ਘਿਨਾਉਣਾ ਖਿਲਵਾੜ ਹੈ।ਪੁਰਾਣੀ ਪੈਨਸ਼ਨ ਬਹਾਲੀ ਤੇ ਪਿਛਲੇ ਦੋ ਸਾਲਾ ਤੋ ਲਗਾਤਾਰ ਲਾਏ ਜਾ ਰਹੇ ਹਨ।ਮਹਿੰਗਾਈ ਭੱਤੇ ਦੀਆਂ ਤਿੰਨ ਕਿਸ਼ਤਾਂ ,ਮੁਲਾਜ਼ਮ ਪੈਨਸ਼ਨਰਜ ਦੇ 225 ਮਹੀਨਿਆਂ ਦੇ ਬਕਾਏ ,1-1-2016 ਤੋ ਪਹਿਲਾ ਦੇ ਪੈਨਸ਼ਨਰਜ ਦੀ 2:45 ਦੀ ਥਾਂ 2:59 ਗੁਣਾਂਕ ਨਾਲ ਪੈਨਸ਼ਨ ਦੁਹਰਾਈ ਕਰਨ ਤੋ ਵੀ ਮੁਨਕਰ ਹੋ ਚੁੱਕੀ ਹੈ।ਇਹ ਸਰਕਾਰ ਮਾਣ ਭੱਤਾ /ਇਨਸੈਂਟਿਵ ਮੁਲਾਜ਼ਮਾਂ ਦੇ ਭੱਤੇ ਦੋ ਗੁਣਾਂ ਕਰਨ ਦੇ ਆਪਣੇ ਚੋਣ ਵਾਅਦੇ ਤੋ ਭੱਜ ਚੁੱਕੀ ਹੈ ।ਇਹ ਸਰਕਾਰ ਵੱਖ ਵੱਖ ਭੱਤਿਆਂ ਨੂੰ ਸੋਧਣ ਦੀ ਥਾਂ ਬੰਦ ਕਰ ਦਿੱਤਾ ਹੈ ਅਤੇ 200 ਰੁਪਏ ਪ੍ਰਤੀ ਮਹੀਨਾ ਠੋਸਿਆ ਹੋਇਆ ਹੈ।ਪੰਜਾਬ ਦੇ ਮੁਲਾਜ਼ਮਾਂ ਤੇ ਜਬਰੀ ਕੇਂਦਰੀ ਸਕੇਲ ਥੋਪੇ ਜਾ ਰਹੇ ਹਨ।ਅਦਾਲਤਾਂ ਵੱਲੋਂ ਮੁਲਾਜ਼ਮ /ਪੈਨਸ਼ਨਰ ਪੱਖੀ ਫੈਸਲੇ ਵੀ ਕਾਗੂ ਕਰਨ ਦੀ ਥਾਂ ਉਚਲੀ ਅਦਾਲਤਾਂ ਵਿੱਚ ਚੁਣੌਤੀ ਦਿੱਤੀ ਜਾ ਰਹੀ ਹੈ ।ਇਸ ਲਈ ਇਹ ਕੰਨਵੈਨਸ਼ਨ ਇਹ ਫੈਸਲਾ ਕਰਦੀ ਹੋਈ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਖ਼ਿਲਾਫ਼ ਫ਼ਤਵਾ ਦਿੰਦੀ ਹੋਈ 15 ਮਈ ਤੋ 2024 ਤੋ 31 ਮਈ ਤੱਕ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਅੰਦਰ ਜਨ ਚੇਤਨਾ ਮੁਹਿੰਮ ਚਲਾਈ ਜਾਵੇਗੀ ਅਤੇ ਸਾਲ ਦੇ ਅਖੀਰ ਤੱਕ ਲਾਮਿਸਾਲ ਹੜਤਾਲ ਕੀਤੀ ਜਾਵੇਗੀ।ਇਸ ਕੰਨਵੈਨਸ਼ਨ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੀ ਫੇਰੀ ਦੌਰਾਨ ਮੁਲਾਜ਼ਮਾਂ ਨੂੰ ਪੁਲਿਸ ਵੱਲੋਂ ਘਰਾਂ ਸਕੂਲਾਂ ਵਿੱਚ ਢੱਕਣ ਦੇ ਤਾਨਾਸ਼ਾਹੀ ਰਵੀਏ ਦੀ ਨਿੰਦਾ ਕੀਤੀ ਗਈ ਅਤੇ ਮਹਾਰਾਣੀ ਪਰਨੀਤ ਕੌਰ ਦੀ ਰਾਜਪੁਰਾ ਫੇਰੀ ਦੌਰਾਨ ਹੋਈ ਕਿਸਾਨ ਦੀ ਮੌਤ ਤੇ ਵੀ ਦੁੱਖ ਦਾ ਪ੍ਰਗਟਾਵਾਂ ਕੀਤਾ ਗਿਆ ।ਇਸ ਮੌਕੇ ਤੀਰਥ ਸਿੰਘ ਬਾਸੀ ,ਗੁਰਵਿੰਦਰ ਸਿੰਘ ,ਐਨ ਡੀ ਤਿਵਾੜੀ,ਕੁਲਵਰਨ ਸਿੰਘ,ਹਰਚੰਦ ਸਿੰਘ ਪੰਜੋਲੀ,ਕਰਤਾਰ ਸਿੰਘ ਪਾਲ,ਹਰਪਿੰਦਰ ਸਿੰਘ ਚਾਹਲ,ਹਰਭਜਨ ਸਿੰਘ,ਹਰਨਿੰਦਰ ਕੌਰ ਨੇ ਕੰਨਵੈਨਸ਼ਨ ਨੂੰ ਸੰਬੋਧਿਤ ਕੀਤਾ।