ਜਿਲ੍ਹਾ ਜਲੰਧਰ ਦੀ ਪੁਲਿਸ ਵੱਲੋ ਦੜਾ ਸੱਟਾ ਵਾਲੇ ਨੂੰ ਗ੍ਰਿਫਤਾਰ ਕਰਕੇ ਨਕਦੀ ਬ੍ਰਾਮਦ
ਜਲੰਧਰ ਦਿਹਾਤੀ ਨੂਰਮਹਿਲ (ਜਸਕੀਰਤ ਰਾਜਾ)
ਸ਼੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਮਾੜੇ ਅਨਸਰਾ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸੇਸ ਮੁਹਿੰਮ ਤਹਿਤ, ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐੱਸ ਪੁਲਿਸ ਕਪਤਾਨ, (ਤਫਤੀਸ਼) ਜਲੰਧਰ ਦਿਹਾਤੀ ਅਤੇ ਸ਼੍ਰੀ ਹਰਜਿੰਦਰ ਸਿੰਘ ਉਪ ਪੁਲਿਸ ਕਪਤਾਨ, ਸਬ ਡਵੀਜਨ ਨਕੋਦਰ ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ਇੰਸਪੈਕਟਰ ਸੁਖਦੇਵ ਸਿੰਘ ਮੁੱਖ ਅਫਸਰ ਥਾਣਾ ਨੂਰਮਹਿਲ ਦੀ ਪੁਲਿਸ ਪਾਰਟੀ ਨੇ ਦੜਾ ਸੱਟਾ ਲਗਾਉਣ ਵਾਲੇ ਨੂੰ ਗ੍ਰਿਫਤਾਰ ਕਰਕੇ ਭਾਰੀ ਮਾਤਰਾ ਵਿਚ ਬ੍ਰਾਮਦਗੀ ਕਰਕੇ ਸਫਲਤਾ ਹਾਸਿਲ ਕੀਤੀ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਹਰਜਿੰਦਰ ਸਿੰਘ ਉਪ ਪੁਲਿਸ ਕਪਤਾਨ, ਸਬ ਡਵੀਜਨ ਨਕੋਦਰ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮੁਖਬਰ ਖਾਸ ਵਲੋਂ ਇਤਲਾਹ ਮਿਲੀ ਕਿ ਪ੍ਰਸ਼ੋਤਮ ਲਾਲ @ ਸੋਨੂੰ ਪੁੱਤਰ ਸੋਮਨਾਥ ਵਾਸੀ ਮੁਹੱਲਾ ਪਚੀਆ ਨੂਰਮਹਿਲ, ਵਿਸ਼ਾਲ @ ਰਿਕੀ @ ਘੋਕੋਂ ਪੁੱਤਰ ਬਲਵਿੰਦਰ ਕੁਮਾਰ ਵਾਸੀ ਮੁਹੱਲਾ ਸਰੈਣਿਆ ਨੂਰਮਹਿਲ ਅਤੇ ਦੀਪੂ ਪੁੱਤਰ ਸ਼ਾਮਲਾਲ à ਸ਼ਾਮਾ ਵਾਸੀ ਮੁਹੱਲਾ ਫਲਾਈ ਨੂਰਮਹਿਲ ਜਲੰਧਰ ਰੋਡ ਨੇੜੇ ਸ਼ਰਾਬ ਦੇ ਠੇਕੇ ਦੇ ਨੇੜੇ ਸ਼ਰੇਆਮ ਦੜਾ ਸੱਟਾ ਲਗਾ ਰਹੇ ਹਨ।ਜੋ ਇਤਲਾਹ ਭਰੋਸੇਯੋਗ ਹੋਣ ਤੇ ਮੁਕੱਦਮਾ ਨੰਬਰ 54 ਮਿਤੀ 21-06-2023 ਅਧ 13A-3-67 G Act ਅਤੇ 420 IPC ਥਾਣਾ ਨੂਰਮਹਿਲ ਉਪਰੋਕਤ ਦੋਸ਼ੀਆਂ ਖਿਲਾਫ ਦਰਜ ਰਜਿਸਟਰ ਕੀਤਾ ਗਿਆ ਤੇ ASI ਮੰਗਤ ਗੁਪਤਾ ਵੱਲੋਂ ਸਮੇਤ ਪੁਲਿਸ ਪਾਰਟੀ ਮੁਖਬਰ ਖਾਸ ਵੱਲੋਂ ਦੱਸੀ ਜਗਾ ਪਰ ਰੇਡ ਕੀਤਾ ਗਿਆ ਤੇ ਮੌਕਾ ਪਰ ਪ੍ਰਸ਼ੋਤਮ ਲਾਲ @ ਸੋਨੂੰ ਪੁੱਤਰ ਸੋਮਨਾਥ ਵਾਸੀ ਮੁਹੱਲਾ ਪਰੈਚੀਆ ਨੂਰਮਹਿਲ ਨੂੰ ਗ੍ਰਿਫਤਾਰ ਕੀਤਾ ਅਤੇ, ਵਿਸ਼ਾਲ @ ਰਿੱਕੀ @ ਘੋਕੇਂ ਪੁੱਤਰ ਬਲਵਿੰਦਰ ਕੁਮਾਰ ਵਾਸੀ ਮੁਹੱਲਾ : ਸਰੈਣਿਆ ਨੂਰਮਹਿਲ ਅਤੇ ਦੀਪੂ ਪੁੱਤਰ ਸ਼ਾਮਲਾਲ @ ਸ਼ਾਮਾ ਵਾਸੀ ਮੁਹੱਲਾ ਫਲਾਈ ਨੂਰਮਹਿਲ ਜੇ ਦੜਾ ਸੱਟਾ ਲਗਾ ਕੇ ਇੱਕਠੀ ਕੀਤੀ ਗਈ ਭਾਰੀ ਤਦਾਦ ਵਿੱਚ ਰਕਮ 1,41,000/- ਅਤੇ ਦੜਾ ਸੱਟਾਂ ਦੀਆ ਨੋਟ ਬੈਂਕਾ ਸੁੱਟ ਕੇ ਮੋਕਾ ਤੋ ਫਰਾਰ ਹੋ ਗਏ।ਜਿਹਨਾ ਦੀ ਤਲਾਸ਼ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।ਜਿਹਨਾ ਨੂੰ ਵੀ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਦੋਸ਼ੀ ਪ੍ਰਸ਼ੋਤਮ ਲਾਲ @ ਸੋਨੂੰ ਨੂੰ ਅੱਜ ਪੇਸ ਅਦਾਲਤ ਕੀਤਾ ਜਾ ਰਿਹਾ ਹੈ।
ਬ੍ਰਾਮਦਗੀ :-
1. 1,41,000/- ਰੁਪਏ
2. ਤਿੰਨ ਨੋਟ ਬੁੱਕਾ ਪਰਚੀਆ ਦੜਾ ਸੱਟਾ ਨੰਬਰਾ ਵਾਲੀ
3. ਤਿੰਨ ਪੈੱਨ
4. ਇੱਕ ਪੈਨਸਲ
5. 07 ਤਾਸਾ ( Playing Cards) ਜੂਆ ਖੇਡਣ ਲਈ ਵਰਤੀਆਂ ਜਾਣ ਵਾਲੀਆ