ਜੇਕਰ ਤੁਸੀਂ ਵੀ ਫੈਸਟੀਵਲ ਸੀਜ਼ਨ ਵਿੱਚ ਮਹਿੰਦੀ ਲਗਾਉਣ ਦੇ ਸ਼ੌਕੀਨ ਹੋ ਤੇ ਇਹ ਖਬਰ ਤੁਹਾਡੇ ਲਈ ਹੈ ਖਾਸ ਤੌਰ ਤੇ ਲੇਡੀਜ਼ ਲਈ ਮਹਿੰਦੀ ਦੇ ਨੁਕਸਾਨ ਦੇਖੋ ਪੜੋ ਪੂਰੀ ਖਬਰ
13/ਦਸੰਬਰ , ਰੀਅਲ ਸਟੋਰੀ ,ਇਹ ਕੋਈ AI ਇਮੇਜ ਨਹੀਂ, ਸੱਚਮੁੱਚ ਸ਼ੇਡਡ ਮਹਿੰਦੀ ਨਾਲ ਇਸ ਤਰ੍ਹਾਂ ਦਾ ਰੀਐਕਸ਼ਨ ਹੋ ਰਿਹਾ ਹੈ।ਕਿਉਂਕਿ ਉਸ ਵਿੱਚ ਲਾਲ ਤੇ ਕਾਲੇ ਰੰਗ ਦੀ ਡਾਰਕ ਫਿਲਿੰਗ ਵਾਲੀ ਡਿਜ਼ਾਈਨ ਬਣਾਉਣ ਲਈ ਹੇਅਰ ਡਾਈ ਨੂੰ ਮਹਿੰਦੀ ਵਿੱਚ ਮਿਲਾ ਕੇ ਲਗਾਇਆ ਜਾਂਦਾ ਹੈ।
ਫਿਰ ਵੀ ਇਹ ਮਹਿੰਦੀ ਬਹੁਤ ਹੀ ਭਾਰੀ ਪੈਂਦੀ ਹੈ ।
ਲਗਣ ਦੇ ਕੁਝ ਘੰਟਿਆਂ ਵਿਚ ਹੀ ਜਦੋਂ ਗੂੜੀ ਲਾਲ ਤੋਂ ਗਹਿਰੀ ਰਚਦੀ ਮਹਿੰਦੀ ਵੇਖਦੇ ਹਾਂ, ਤਾਂ ਖੁਸ਼ ਹੋ ਜਾਂਦੇ ਹਾਂ ਕਿ —
“ਹਾਏ… ਮੇਰੀ ਸੱਸ ਨਾਲ ਕਿੰਨਾ ਪਿਆਰ ਹੈ।”
ਪਰ ਇੱਕੇ ਦਿਨ ਵਿੱਚ ਹੀ ਪਪੜੀਆਂ ਉਖੜਦੀਆਂ-ਉਖੜਦੀਆਂ ਹੱਥਾਂ ਦੀ ਉੱਪਰੀ ਸ੍ਕਿਨ ਨੂੰ ਵੀ ਡੈਡ ਸਕਿਨ ਵਾਂਗ ਉਖਾੜ ਲੈਂਦੀਆਂ ਹਨ ਅਤੇ ਫਿਰ ਜਿੱਥੇ ਜਿੱਥੇ ਮਹਿੰਦੀ ਲੱਗੀ ਹੁੰਦੀ ਹੈ, ਓਥੇ-ਓਥੇ ਉਹੀ ਸ਼ੇਪ ਵਿੱਚ ਕਤਾਰਬੱਧ ਬਰੀਕ ਫੁੰਨਸੀਆਂ ਹੋਣ ਲੱਗ ਪੈਂਦੀਆਂ ਹਨ।ਜਦੋਂ ਡਾ. ਕੋਲ ਤੋਂ ਪੁੱਛਿਆ , ਤਾਂ ਪਤਾ ਲੱਗਿਆ ਕਿ ਸਿਰਫ਼ ਸ਼ੇਡਡ ਮਹਿੰਦੀ ਹੀ ਨਹੀਂ, ਸਗੋਂ ਲਾਲ ਰਚਣ ਵਾਲੇ “ਹਰਬਲ” ਕੋਨ ਦੇ ਨਾਮ ’ਤੇ ਵੀ ਕੇਮਿਕਲ ਮਿਲਾਇਆ ਜਾਂਦਾ ਹੈ, ਜੋ ਤੁਰੰਤ ਰੰਗ ਚੜ੍ਹਾ ਦਿੰਦਾ ਹੈ।ਲੋਕ ਪੈਸੇ ਦੀ ਲਾਲਚ ਵਿੱਚ ਇੰਨੇ ਅੰਨ੍ਹੇ ਹੋ ਚੁੱਕੇ ਹਨ ਕਿ ਹਰ ਚੀਜ਼ ਵਿੱਚ ਜ਼ਹਿਰ ਭਰ ਕੇ ਵੇਚਣ ਲੱਗ ਪਏ ਹਨ।ਉੱਪਰੀ ਸ੍ਕਿਨ ਨੂੰ ਤਾਂ ਅਸੀਂ ਠੀਕ ਕਰ ਲੈਂਦੇ ਹਾਂ, ਪਰ ਇਹ ਜੋ ਖਾਣੇ ਵਿੱਚ ਜ਼ਹਿਰ ਮਿਲਾ ਕੇ ਵੇਚ ਰਹੇ ਹਨ, ਅਸੀਂ ਲੋਕ ਫੈਸ਼ਨ ਦੀ ਦੁਨੀਆ ਵਿੱਚ ਇੰਨੇ ਕੁ ਵਿਚ ਉਹਦੀ ਜਾਂਦੇ ਹਨ ਕਿ ਸਾਡੀ ਸਕਿਨ ਦੇ ਉੱਤੇ ਇਸ ਚੀਜ਼ ਦਾ ਕੀ ਅਸਰ ਹੋਵੇਗਾ ਜਾਂ ਸਾਨੂੰ ਇਸ ਦਾ ਕੀ ਨੁਕਸਾਨ ਹੋਵੇਗਾ ਫੈਸ਼ਨ ਦੇ ਕਰਕੇ ਅਸੀਂ ਇਹ ਸਾਰੀਆਂ ਚੀਜ਼ਾਂ ਭੁੱਲ ਜਾਂਦੇ ਹਨ ਤੇ ਬਾਅਦ ਵਿੱਚ ਜਦੋਂ ਇਸ ਚੀਜ਼ਾਂ ਦੇ ਨੁਕਸਾਨ ਸਾਨੂੰ ਝੇਲਣੇ ਪੈਂਦੇ ਹਨ ਤੇ ਉਸ ਵੇਲੇ ਟਾਈਮ ਨਿਕਲ ਚੁੱਕਾ ਹੁੰਦਾ ਸਰੀਰ ਨੂੰ ਬਿਮਾਰੀਆਂ ਲੱਗ ਚੁੱਕੀਆਂ ਹੁੰਦੀਆਂ ਫਿਰ ਅਸੀਂ ਦੇਖਦੇ ਹਾਂ ਕਿ ਆ ਕੀ ਭਾਣਾ ਵਰਤ ਗਿਆ ਇਹ ਸਾਡੀ ਪੋਸਟ ਕਿਸੇ ਨੂੰ ਡਰਾਣ ਜਾਂ ਕਿਸੇ ਨੂੰ ਹਿਰਾਸਮੈਂਟ ਕਰਨ ਲਈ ਨਹੀਂ ਹੈ ਇਹ ਸਾਡੀ ਪੋਸਟ ਸਿਰਫ ਸਮਝਾਉਣ ਨੂੰ ਹੈ ਕੀ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਚੀਜ਼ਾਂ ਦਾ ਕਿੰਨਾ ਭਾਰੀ ਨੁਕਸਾਨ ਸਾਡੀ ਸਕਿਨ ਨੂੰ ਝਿਲਣਾ ਪੈਂਦਾ ਹੈ ਤੇ ਜਿਹੜੀਆਂ ਪੁਰਾਣੀਆਂ ਕਹਾਵਤਾਂ ਸੀ ਉਹ ਕਹਾਵਤਾਂ ਹੀ ਰਹਿ ਗਈਆਂ ਕਿਉਂਕਿ ਪਹਿਲਾਂ ਕਹਾਵਤ ਹੁੰਦੀ ਸੀ ਕਿ ਮਹਿੰਦੀ ਜੇਕਰ ਨੈਚੁਰਲੀ ਹੱਥ ਉੱਤੇ ਚੜੇ ਤੇ ਉਸ ਦ ਆਪਣੀ ਸੱਸ ਨਾਲ ਪਿਆਰ ਹੁੰਦਾ ਹੈ ਪਰ ਅੱਜ ਕੱਲ ਤੇ ਕੈਮੀਕਲ ਹੀ ਇਸ ਤਰ੍ਹਾਂ ਦੇ ਆ ਗਏ ਹਨ ਤੁਸੀਂ ਮਹਿੰਦੀ ਲਗਾ ਕੇ ਚਾਹੇ ਕੁਝ ਮਿੰਟਾਂ ਬਾਅਦ ਹ ਹੱਥ ਧੋ ਲਵੋ ਤੇ ਮਹਿੰਦੀ ਇਸ ਤਰਾਂ ਚੜ ਜਾਂਦੀ ਹੈ ਕੀ ਤੁਸੀਂ ਜਿਸ ਤਰ੍ਹਾਂ ਕਾਫੀ ਦੇਰ ਤੋਂ ਲਗਾਈ ਹੋਵੇ ਕਿਉਂਕਿ ਇਹ ਸਭ ਕੈਮੀਕਲ ਰਾਹੀਂ ਬਣਾਈਆਂ ਜਾਂਦੀਆਂ ਹਨ ਨਾ ਕਿ ਨੈਚੁਰਲੀ ਮਹਿੰਦੀ ਆ ਤੋ ਅਸੀਂ ਆਸ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਪੋਸਟ ਵਧੀਆ ਲੱਗੀ ਹੋਵੇਗੀ ਤੇ ਸਾਡੀ ਕੋਸ਼ਿਸ਼ ਇਹ ਹੈ ਕਿ ਜਿਸ ਤਰ੍ਹਾਂ ਹੁਣ ਫੈਸਟੀਵਲ ਸੀਜਨ ਚੱਲ ਰਿਹਾ ਹੈ ਤੁਸੀਂ ਮਹਿੰਦੀ ਲਗਵਾਓ ਪਰ ਜੇ ਤੁਸੀਂ ਇਸ ਚੀਜ਼ ਨੂੰ ਨੈਚੁਰਲੀ ਤਰੀਕੇ ਨਾਲ ਅਪਣਾਓ ਤੇ ਤੁਸੀਂ ਵੀ ਕੁਦਰਤ ਦੇ ਨਾਲ ਜੁੜੋ ਤੇ ਸਕਿਨ ਦੀਆਂ ਬਿਮਾਰੀਆਂ ਤੋਂ ਬਚੋਗੇ ਤੇ ਡਾਕਟਰਾਂ ਤੋਂ ਵੀ ਪਿੱਛੇ ਛੁੱਟੇਗਾ ਇਸ ਤੋਂ ਕਿਵੇਂ ਬਚਾਂਗੇ…!!






