—8 ਦਸੰਬਰ ਨੂੰ ਢਾਣੀ ਕਰਨੈਲ ਸਿੰਘ (ਘੱਟਿਆਂ ਵਾਲੀ ਬੋਦਲਾ) ਵਿਖੇ ਮੱਛੀ ਪਾਲਣ ਸਬੰਧੀ ਹੋਵੇਗਾ ਜਾਗਰੂਕਤਾ ਸਮਾਗਮ
ਫਾਜਿ਼ਲਕਾ,DD,ਨਿਊਜ਼ਪੇਪਰ,5ਦਸੰਬਰ(ਸੁਖਵਿੰਦਰ ਪ੍ਰਦੇਸੀ)
ਮੱਛੀ ਪਾਲਣ ਵਿਭਾਗ ਤੋਂ ਮੱਛੀ ਪਾਲਣ ਤੇ ਕਿੱਤੇ ਦੀ ਤਕਨੀਕੀ ਸਿਖਲਾਈ ਲੈਣ ਵਾਲੇ ਫਾਜਿ਼ਲਕਾ ਜਿ਼ਲ੍ਹੇ ਦੇ ਕਿਸਾਨਾਂ ਨੂੰ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਆਈਏਐਸ ਨੇ ਸਿਖਲਾਈ ਸਬੰਧੀ ਸਰਟੀਫਿਕੇਟ ਭੇਂਟ ਕੀਤੇ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਫਾਜਿ਼ਲਕਾ ਜਿ਼ਲ੍ਹਾ, ਜਿਸ ਦੇ ਕਈ ਪਿੰਡ ਸੇਮ ਨਾਲ ਪ੍ਰਭਾਵਿਤ ਹਨ, ਵਿਚ ਮੱਛੀ ਪਾਲਣ ਦਾ ਕਿੱਤਾ ਸਫਲਤਾ ਨਾਲ ਹੋ ਸਕਦਾ ਹੈ ਅਤੇ ਬਹੁਤ ਸਾਰੇ ਕਿਸਾਨ ਕਰ ਵੀ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੱਛੀ ਪਾਲਣ ਲਈ ਪੰਜਾਬ ਸਰਕਾਰ ਵੱਲੋਂ ਬਹੁਤ ਸਾਰੀਆਂ ਸਬਸਿਡੀਆਂ ਵੀ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਕਿੱਤੇ ਵਿਚ ਆਮਦਨ ਦੀਆਂ ਵੱਡੀਆਂ ਸੰਭਾਂਵਨਾਂਵਾਂ ਹਨ।
ਇਸ ਮੌਕੇ ਉਨ੍ਹਾਂ ਨੇ ਕਰਨੈਲ ਸਿੰਘ, ਰਵੀ ਕਾਂਤ, ਰੂਪ ਚੰਦ, ਸਰਵਨ ਕੁਮਾਰ, ਸੰਪੂਰਨ ਸਿੰਘ, ਰਾਮ ਸਿੰਘ ਆਦਿ ਨੂ ਸਰਟੀਫਿਕੇਟ ਦਿੱਤੇ। ਕਿਸਾਨਾਂ ਨੇ ਉਨ੍ਹਾਂ ਨਾਲ ਆਪਣੇ ਸਿਖਲਾਈ ਅਤੇ ਫਸਲੀ ਵਿਭਿੰਨਤਾ ਦੇ ਤਜਰਬੇ ਵੀ ਸਾਂਝੇ ਕੀਤਾ। ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ 8 ਦਸੰਬਰ ਨੂੰ ਸਵੇਰੇ 11 ਵਜੇ ਢਾਣੀ ਕਰਨੈਲ ਸਿੰਘ (ਘੱਟਿਆਂ ਵਾਲੀ ਬੋਲਦਾ) ਵਿਖੇ ਉਹ ਮੱਛੀ ਪਾਲਣ ਸਬੰਧੀ ਇਕ ਕਿਸਾਨ ਜਾਗਰੂਕਤਾ ਪ੍ਰੋਗਰਾਮ ਕਰਵਾ ਰਹੇ ਹਨ ਜਿਸ ਵਿਚ ਐਸਡੀਐਮ ਫਾਜਿ਼ਲਕਾ ਮੁੱਖ ਮਹਿਮਾਨ ਵਜੋਂ ਸਿ਼ਰਕਤ ਕਰਣਗੇ। ਇੰਨ੍ਹਾਂ ਪ੍ਰਗਤੀਸ਼ੀਲ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਹ ਮੱਛੀ ਪਾਲਣ ਵਿਭਾਗ ਨਾਲ ਮਿਲ ਕੇ ਮੱਛੀ ਪਾਲਣ ਹੇਠ ਹੋਰ ਰਕਬਾ ਲੈ ਕੇ ਆਉਣਗੇ।