ਗਾਇਕ ਭੋਲਾ ਯਮਲਾ ਦੇ ਜਨਮ ਦਿਨ ਤੇ ‘ਸੱਭਿਆਚਾਰਕ ਚੇਤਨਾ ਕਲੰਡਰ -2023 ਹੋਵੇਗਾ ਜਾਰੀ
ਫ਼ਾਜ਼ਿਲਕਾ 11 ਦਸੰਬਰ (ਸੁਖਵਿੰਦਰ ਪ੍ਰਦੇਸੀ) ਸੱਭਿਆਚਾਰਕ ਚੇਤਨਾ ਮੁਹਿੰਮ ਪੰਜਾਬ ਦੇ ਬਾਨੀ ਚੇਅਰਮੈਨ ਤੇ ਸਟੇਟ ਐਵਾਰਡੀ ਬਾਈ ਭੋਲਾ ਯਮਲਾ ਦੇ ਜਨਮ ਦਿਨ ਤੇ ਵਿਸ਼ੇਸ਼ ‘ਰਿਦਮ ਇੰਸਟੀਚਿਊਟ ਆਫ ਪਰਫਾਰਮਿੰਗ ਆਰਟਸ’ ਕੋਟਕਪੂਰਾ ਰੋਡ,ਸ੍ਰੀ ਮੁਕਤਸਰ ਸਾਹਿਬ ਦੇ ਸਮੂਹ ਸਟਾਫ ਤੇ ਵਿਦਿਆਰਥੀਆਂ ਵੱਲੋਂ “15ਵਾਂ ਰਾਜ ਪੱਧਰੀ ਪੁਰਸਕਾਰ ਸਮਾਰੋਹ ਅਤੇ ਵਿਰਾਸਤ ਮੇਲਾ ਮਿਤੀ 15 ਦਸੰਬਰ ਨੂੰ ਰੈੱਡ ਕਰਾਸ ਭਵਨ ਸ੍ਰੀ ਮੁਕਤਸਰ ਸਾਹਿਬ ਦੇ ਮੌਕੇ ਤੇ ‘ਸੱਭਿਆਚਾਰਕ ਚੇਤਨਾ ਕਲੰਡਰ -2023 ਜਾਰੀ ਕੀਤਾ ਜਾਵੇਗਾ l ਰਿਦਮ ਇੰਸਟੀਟਿਊਟ ਦੇ ਕੋ ਆਰਡੀਨੇਟਰ ਸ੍ਰੀਮਤੀ ਭਿੰਦਰਜੀਤ ਕੌਰ ਰੁਪਾਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਾਲ ਉਸਤਾਦ ਭੋਲਾ ਯਮਲਾ ਦੇ ਜਨਮ ਦਿਨ ਤੇ ਵਿਸ਼ੇਸ਼
‘ਰਿਦਮ ਇੰਸਟੀਟਿਊਟ’ ਨੇ ਪਹਿਲਕਦਮੀ ਕਰਦੇ ਹੋਏ ਇਸ ਨਵੇਂ ਸਾਲ ਦੇ ਕਲੰਡਰ ਵਿੱਚ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅਬੇਡਕਰ ਜੀ ਤੇ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦੀ ਫੋਟੋਆਂ ਵਾਲਾ ਕਲੰਡਰ 2023 ਜਾਰੀ ਕੀਤਾ ਜਾ ਰਿਹਾ ਹੈ l ਉਹਨਾਂ ਦੱਸਿਆ ਕਿ ਇਸ ‘ਸੱਭਿਆਚਾਰਕ ਚੇਤਨਾ ਕਲੰਡਰ’ ਦਾ ਮਕਸਦ ਘਰ ਘਰ ਬਾਬਾ ਸਾਹਿਬ ਡਾ. ਭੀਮ ਰਾਓ ਅਬੇਡਕਰ ਸਾਹਿਬ ਜੀ ਤੇ ਸਰਦਾਰ ਭਗਤ ਸਿੰਘ ਜੀ ਹੋਰਾਂ ਦੀ ਉੱਚੀ ਤੇ ਸੁੱਚੀ ਸੋਚ ਅਤੇ ਇਹਨਾਂ ਯੁੱਗਪੁਰਸ਼ਾ ਦੀ ਸਮਾਜ ਪ੍ਰਤੀ ਦਿਤੀ ਮਹਾਨ ਤੇ ਵੱਡੀ ਦੇਣ ਦੇ ਬਾਰੇ ਜਾਗਰੂਕ ਕਰਨਾ ਹੈ l ਇਸ ਕਲੰਡਰ ਨੂੰ ਤਿਆਰ ਕਰਨ ਵਿੱਚ ਇਲਾਕੇ ਦੀ ਪ੍ਰਸਿੱਧ ਸੰਸਥਾ ਗਰਗ ਓਵਰਸੀਜ ਸ੍ਰੀ ਮੁਕਤਸਰ ਸਾਹਿਬ ਦਾ ਅਹਿਮ ਯੋਗਦਾਨ ਹੈ l
ਕਲੈਂਡਰ ਨੂੰ ਜਾਰੀ ਕਰਨ ਦੀ ਰਸਮ ਸਮਾਗਮ ਦੇ ਮੁੱਖ ਮਹਿਮਾਨ ਡਾ. ਬਲਜੀਤ ਕੌਰ ਕੈਬਨਿਟ ਮੰਤਰੀ ਸਮਾਜਿਕ ਸੁਰੱਖਿਆ,ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ, ਪਦਮ ਸ੍ਰੀ ਹੰਸ ਰਾਜ ਹੰਸ ਮੈਂਬਰ ਪਾਰਲੀਮੈਂਟ , ਮੁੱਖ ਪ੍ਰਬੰਧਕ ਚੇਅਰਮੈਨ ਭੋਲਾ ਯਮਲਾ ਤੇ ਗਰਗ ਓਵਰਸੀਜ ਦੇ ਮੁੱਖੀ ਟੋਨੀ ਗਰਗ ਵੱਲੋ ਅਪਨੇ ਕਰ ਕਮਲਾਂ ਨਾਲ ਅਦਾ ਕੀਤੀ ਜਾਵੇਗੀ l