ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਮਹਿਤਪੁਰ ਦੀ ਪੁਲਿਸ ਵੱਲੋ ਨਜਾਇਜ ਮਾਈਨਿੰਗ ਤੇ 02 ਟਰੈਕਟਰਾ ਸਮੇਤ ਰੇਤਾ ਨਾਲ ਲੋਡ ਟਰਾਲੀ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ।
ਜਲੰਧਰ ਦਿਹਾਤੀ ਮਹਿਤਪੁਰ (ਦੋਆਬਾ ਦਸਤਕ ਨਿਊਜ਼)
ਸ੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸਾਂ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾ ਨਜਾਇਜ ਮਾਇਨਿੰਗ ਦੇ ਖਿਲਾਫ ਚਲਾਈ ਗਈ ਮੁਹਿਮ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ. ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਐਸ.ਆਈ. ਬਲਰਾਜ ਸਿੰਘ ਮੁੱਖ ਅਫਸਰ ਥਾਣਾ ਮਹਿਤਪੁਰ ਦੀ ਪੁਲਿਸ ਪਾਰਟੀ ਵੱਲੋਂ ਦੋਰਾਨ ਗਸ਼ਤ ਪਿੰਡ ਬਾਵਾਲ ਤੇ ਨਜਾਇਜ ਮਾਈਨਿੰਗ (12 ਟਰੈਕਟਰ ਸਮੇਤ ਟਰਾਲੀਆਂ ਰੇਤਾ ਨਾਲ ਲੋਡ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਜੀ ਨੇ ਦੱਸਿਆ ਕਿ ASI ਸਰਬਣ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਪਿੰਡ ਬਾਗੀਵਾਲ ਤੋਂ ਨਜਾਇਜ ਮਾਈਨਿੰਗ ਕਰਨ ਤੇ 11 ਟਰੈਕਟਰ ਮਹਿੰਦਰਾ ਸਮੇਤ ਰੇਤਾ ਨਾਲ ਲੋਡ ਟਰਾਲੀ ਤੋਂ 11 ਟਰੈਕਟਰ ਸੋਨਾਲੀਕਾ ਸਮੇਤ ਰੇਤਾ ਨਾਲ ਲੋਡ ਟਰਾਲੀ ਨੂੰ ਕਾਬੂ ਕਰਕੇ ਜੁਰਮ 75 ਮਾਈਨਿੰਗ ਐਕਟ ਤਹਿਤ ਜੁਰਮਾਨਾ ਪਵਾਇਆ ਗਿਆ।
ਬ੍ਰਾਮਦਗੀ:-1, 02 ਟਰੈਕਟਰ ਸਮੇਤ ਟਰਾਲੀਆ ਰੇਤਾ ਨਾਲ ਲੋਡ