ਪ੍ਰਾਇਮਰੀ ਸਕੂਲ ਕੇਰਾਂ ਖੇੜਾ ਦੀ ਕੋਰਿਓਗ੍ਰਾਫੀ ਟੀਮ ਨੇ ਪੰਜਾਬ ਪੱਧਰ ਤੇ ਪ੍ਰਾਪਤ ਕੀਤਾ ਪਹਿਲਾ ਸਥਾਨ
ਫਾਜ਼ਿਲਕਾ18ਦਸੰਬਰ। ਦੋਆਬਾ ਦਸਤਕ ਨਿਊਜ਼ (ਸੁਖਵਿੰਦਰ ਪ੍ਰਦੇਸੀ) ਅਜ਼ਾਦੀ ਦੇ ਅਮ੍ਰਿਤ ਮਹਾਂਉਤਸਵ ਪ੍ਰੋਗਰਾਮ ਤਹਿਤ ਸਿੱਖਿਆ ਵਿਭਾਗ ਪੰਜਾਬ ਵੱਲੋਂ ਮਾਰਚ 2021 ਤੋਂ ਅਗਸਤ 2022 ਤੱਕ ਲਗਾਤਾਰ ਸਕੂਲ ਪੱਧਰ ਤੋਂ ਸੂਬਾ ਪੱਧਰ ਤੱਕ ਵਿੱਦਿਅਕ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ ਕੇਰਾਂ ਖੇੜਾ ਬਲਾਕ ਅਬੋਹਰ 1ਦੀ ਟੀਮ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੋਰਿਓਗ੍ਰਾਫੀ ਵਿੱਚ ਸੂਬਾ ਪੱਧਰ ਤੇ ਪਹਿਲਾਂ ਸਥਾਨ ਪ੍ਰਾਪਤ ਕਰਕੇ ਜ਼ਿਲ੍ਹਾ ਫਾਜ਼ਿਲਕਾ ਦਾ ਨਾਂ ਰੌਸ਼ਨ ਕੀਤਾ ਹੈ। ਦੇਸ਼ ਭਗਤੀ ਤੇ ਆਧਾਰਿਤ ਇਹ ਕੋਰਿਓਗ੍ਰਾਫਰੀ ਸਭ ਲਈ ਪ੍ਰੇਰਨ ਸਰੋਤ ਬਣੀ। ਟੀਮ ਦੇ ਗਾਇਡ ਅਧਿਆਪਕ ਹਰੀਸ਼ ਕੁਮਾਰ ਅਤੇ ਮੈਡਮ ਕੋਮਲ ਸ਼ਰਮਾ ਦੁਆਰਾ ਕਰਵਾਈ ਗਈ ਸਖ਼ਤ ਮਿਹਨਤ ਅਤੇ ਲਗਨ ਨਾਲ ਟੀਮ ਨੇ ਇਹ ਸ਼ਾਨਦਾਰ ਪ੍ਰਾਪਤੀ ਕੀਤੀ ਹੈ। ਜ਼ਿਕਰਯੋਗ ਹੈ ਕੀ ਵਿਭਾਗ ਵੱਲੋਂ 21ਦਸੰਬਰ ਨੂੰ ਇਸ ਸੂਬਾ ਪੱਧਰੀ ਜੇਤੂ ਟੀਮ ਨੂੰ ਸਨਮਾਨਿਤ ਕੀਤਾ ਜਾਣਾ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈੰਡਰੀ ਡਾਂ ਸੁਖਵੀਰ ਸਿੰਘ ਬੱਲ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੌਲਤ ਰਾਮ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈੰਡਰੀ ਪੰਕਜ ਕੁਮਾਰ ਅੰਗੀ,ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ, ਬੀਪੀਈਓ ਅਜੇ ਛਾਬੜਾ ਜ਼ਿਲ੍ਹਾ ਕੋਆਰਡੀਨੇਟਰ ਪੜੋ ਪੰਜਾਬ ਪੜਾਓ ਪੰਜਾਬ ਰਜਿੰਦਰ ਕੁਮਾਰ, ਸਹਾਇਕ ਕੋਆਰਡੀਨੇਟਰ ਗੋਪਾਲ ਕ੍ਰਿਸ਼ਨ ,ਨੈਸ਼ਨਲ ਅਵਾਰਡੀ ਅਧਿਆਪਕ ਲਵਜੀਤ ਸਿੰਘ ਗਰੇਵਾਲ, ਬੀਪੀਈਓ ਸਤੀਸ਼ ਮਿਗਲਾਨੀ, ਬੀਪੀਈਓ ਭਾਲਾ ਰਾਮ, ਬੀਪੀਈਓ ਸੁਨੀਲ ਕੁਮਾਰ, ਬੀਪੀਈਓ ਨਰਿੰਦਰ ਸਿੰਘ, ਬੀਪੀਈਓ ਜਸਪਾਲ ਸਿੰਘ, ਬੀਪੀਈਓ ਮੈਡਮ ਸ਼ੁਸ਼ੀਲ ਕੁਮਾਰੀ,ਸੀਐਚਟੀ ਮੈਡਮ ਆਰਤੀ ਮੋਂਗਾ, ਜ਼ਿਲ੍ਹਾ ਨੋਡਲ ਅਫ਼ਸਰ ਵਿੱਦਿਅਕ ਮੁਕਾਬਲੇ ਸਵੀਕਾਰ ਗਾਂਧੀ, ਸਹਾਇਕ ਜ਼ਿਲ੍ਹਾ ਨੋਡਲ ਅਫ਼ਸਰ ਸੁਨੀਲ ਕੁਮਾਰ, ਬਲਾਕ ਨੋਡਲ ਅਫ਼ਸਰ ਪਵਨ ਕੁਮਾਰ,ਸੀਐਚਟੀ ਮਹਾਂਵੀਰ ਟਾਂਕ,ਸੀਐਚਟੀ ਅਭਿਜੀਤ ਵਧਵਾ, ਜ਼ਿਲ੍ਹਾ ਸ਼ੋਸ਼ਲ ਮੀਡੀਆ ਕੋਆਰਡੀਨੇਟਰ ਸਿਮਲਜੀਤ ਸਿੰਘ, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਇਨਕਲਾਬ ਗਿੱਲ, ਸਕੂਲ ਮੁੱਖੀ ਰਾਕੇਸ਼ ਕੁਮਾਰ, ਸਟਾਫ ਮੈਂਬਰ ਵੇਦ ਪ੍ਰਕਾਸ਼,ਪ੍ਰਵੀਨ ਕੁਮਾਰ,ਅਮਿਤ ਕੁਮਾਰ, ਰਾਕੇਸ਼ ਕੁਮਾਰ,ਜਸਵੀਰ ਕੌਰ ਅਤੇ ਸਮੂਹ ਬੀਪੀਈਓਜ ਵੱਲੋਂ ਵਿਦਿਆਰਥੀਆਂ ,ਉਹਨਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈਆਂ ਅਤੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾ ਦਿੱਤੀਆ।