Breaking NEWSCrimeJalandharLatest newsPunjabTrendingVillage NEWS

ਜਿਲ੍ਹਾ ਜਲੰਧਰ ਦਿਹਾਤੀ ਦੀ ਪੁਲਿਸ ਵੱਲੋਂ ਐਨ.ਡੀ.ਪੀ.ਐਕਟ ਦੇ ਵੱਖ ਵੱਖ 297 ਮੁਕੱਦਮਿਆਂ ਵਿੱਚ ਫੜੇ ਗਏ ਨਸ਼ੀਲੇ ਪਦਾਰਥਾਂ ਨੂੰ ਕੀਤਾ ਗਿਆ ਨਸ਼ਟ

Spread the News

ਜਲੰਧਰ ਦਿਹਾਤੀ (ਦੋਆਬਾ ਦਸਤਕ ਨਿਊਜ਼ਪੇਪਰ )

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਵਰਨਦੀਪ ਸਿੰਘ ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਵੱਖ-ਵੱਖ ਥਾਣਿਆ ਵਿੱਚ ਦਰਜ ਹੋਏ ਐਨ.ਡੀ.ਪੀ.ਐਕਟ ਦੇ 297 ਮੁਕੱਦਮਿਆਂ ਵਿੱਚ ਬ੍ਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਅੱਜ ਮਿਤੀ 22-12-2022 ਨੂੰ ਗਰੀਨ ਪਲਾਂਟ ਐਨਰਜੀ ਪ੍ਰਾਈਵੇਟ ਲਿਮਟਿਡ, ਬੀਰ ਪਿੰਡ ਨਕੋਦਰ ਵਿਖੇ ਸਾੜ ਕੇ ਨਸ਼ਟ ਕੀਤਾ ਗਿਆ। ਨਸ਼ਟ ਕੀਤੇ ਗਏ ਨਸ਼ੀਲੇ ਪਦਾਰਥਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-

 

1. ਡੋਡੇ ਚੂਰਾ ਪੋਸਤ 6048 ਕਿੱਲੋ 300 ਗ੍ਰਾਮ

 

2. ਹੈਰੋਇਨ 04 ਕਿੱਲੋ 988 ਗ੍ਰਾਮ

 

3. ਨਸ਼ੀਲਾ ਪਾਊਡਰ 02 ਕਿੱਲੋ 761 ਗ੍ਰਾਮ

 

4. ਆਈਸ 50 ਗ੍ਰਾਮ

 

5. ਚਰਸ 13 ਕਿੱਲੋ 650 ਗ੍ਰਾਮ

 

6. ਸਮੈਕ 117 ਗ੍ਰਾਮ

 

7. ਗਾਂਜਾ 23 ਕਿੱਲੋ 720 ਗ੍ਰਾਮ

 

8. ਇੰਜੈਕਸ਼ਨ 3085 ਹੈ

 

9. ਨਸ਼ੀਲੀਆਂ ਗੋਲੀਆਂ 9600 ਹੈ

 

10. ਨਸ਼ੀਲੇ ਕੈਪਸੂਲ 6985

 

11. ਨਸ਼ੀਲੀ ਦਵਾਈ 174 (ਸੀਸ਼ੀਆਂ)

 

12. ਸਰਿੰਜਾਂ 15

 

13. ਸੂਈਆਂ 08

 

ਇਸ ਮੌਕੇ ਪਰ ਜਿਲ੍ਹਾ ਜਲੰਧਰ ਦਿਹਾਤੀ ਦੀ ਡਰੱਗ ਡਿਸਪੋਜਲ ਕਮੇਟੀ ਦੇ ਚੇਅਰਮੈਨ ਸ੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ, ਸ੍ਰੀ ਸਰਬਜੀਤ ਸਿੰਘ ਬਾਹੀਆ, ਪੀ.ਪੀ.ਐਸ ਪੁਲਿਸ ਕਪਤਾਨ, ਇੰਨਵੈਸਟੀਗਸ਼ਨ ਜਲੰਧਰ ਦਿਹਾਤੀ (ਮੈਂਬਰ) ਅਤੇ ਸ੍ਰੀ ਜਸਤਿੰਦਰ ਸਿੰਘ ਪੀ.ਪੀ.ਐਸ. ਉਪ ਪੁਲਿਸ ਕਪਤਾਨ, ਪੀ.ਬੀ.ਆਈ. ਐਨ.ਡੀ.ਪੀ.ਐਸ ਜਲੰਧਰ ਦਿਹਾਤੀ ਮੌਜੂਦ ਸਨ।