ਪੰਜਾਬ ਚ ਜਲਦ ਬੰਦ ਹੋਣ ਜਾ ਰਹੇ ਨੇ ਇਹ 3 ਟੋਲ ਪਲਾਜ਼ਾ ਅੱਜ ਚੱਲੇਗਾ CM Maan ਦਾ ?️ ਪੈਨ ਪੜੋ ਪੂਰੀ ਜਾਣਕਾਰੀ ।
ਗੜ੍ਹਸ਼ੰਕਰ (ਡੀਡੀ ਨਿਊਜ਼ਪੇਪਰ) : ਪੰਜਾਬ ’ਚ ਟੋਲ ਪਲਾਜ਼ੇ ਬੇਸ਼ੱਕ ਆਪਣੇ ਸਮੇਂ ਅਨੁਸਾਰ ਜਾਂ ਨਿਯਮਾਂ ਅਨੁਸਾਰ ਬੰਦ ਕੀਤੇ ਗਏ ਹਨ ਪਰ ਸਟੇਟ ਹਾਈਵੇਅ 24 ਪੰਜਾਬ (ਬਲਾਚੌਰ-ਦਸੂਹਾ) ’ਤੇ ਸਥਿਤ ਤਿੰਨ ਵੱਖ-ਵੱਖ ਟੋਲ ਪਲਾਜ਼ੇ ਤਕਰੀਬਨ ਇਕ ਮਹੀਨੇ ਤੋਂ ਸੁਰਖੀਆਂ ’ਚ ਹਨ । ਉਨ੍ਹਾਂ ਦਾ ਕਾਰਜਕਾਲ 14 ਫਰਵਰੀ 2023 ਨੂੰ ਖ਼ਤਮ ਹੋਣ ਜਾ ਰਿਹਾ ਹੈ, ਜਿਸ ਬਾਰੇ ਚੰਡੀਗੜ੍ਹ ਤੋਂ ਦਸੂਹਾ ਵਾਇਆ ਬਲਾਚੌਰ ਨੂੰ ਜਾਂਦੇ ਸਮੇਂ ਪਹਿਲਾ ਟੋਲ ਪਲਾਜ਼ਾ ਮਜਾਰੀ, ਦੂਜਾ ਚੱਬੇਵਾਲ ਅਤੇ ਤੀਜਾ ਮਾਨਗੜ੍ਹ ਨੇੜੇ ਦਸੂਹਾ ਹੈ। ਤਕਰੀਬਨ 104.96 ਕਿਲੋਮੀਟਰ ਤੱਕ ਆਉਣ-ਜਾਣ ਵਾਲੇ ਵਾਹਨ ਚਾਲਕਾਂ ਨੂੰ ਸੈਂਕੜੇ ਰੁਪਏ ਦਾ ਟੋਲ ਅਦਾ ਕਰਨਾ ਪਿਆ।