Breaking NEWSFemaleGeneralJalandharLatest newsPunjabTrending

ਜਲੰਧਰ ਪੀ.ਏ.ਪੀ, ਕੈਂਪਸ,ਵਿਖੇ ਨਾਬਾਲਿਗਾ ਦੀ ਸੁਰੱਖਿਆ, ਨਿਆਂ ਅਤੇ ਜਿਨਸੀ ਜੁਰਮਾਂ ਤੋ ਬੱਚਿਆਂ ਦੀ ਸੁਰੱਖਿਆ ਸਬੰਧੀ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। 

Spread the News

ਅੱਜ 13 ਫਰਵਰੀ। ਕਰਨਬੀਰ ਸਿੰਘ (ਡੀਡੀ ਨਿਊਜ਼ਪੇਪਰ ) ਮਾਨਯੋਗ ਸ੍ਰੀਮਤੀ ਗੁਰਪ੍ਰੀਤ ਕੌਰ ਦਿਉ ਆਈ.ਪੀ.ਐਸ., ਸ਼ਪੈਸ਼ਲ ਡਾਇਰੈਕਟਰ ਜਨਰਲ ਆਫ ਪੁਲਿਸ, ਕਮਿਊਟੀ ਅਫੇਰਸ਼, ਵੂਮੈਨ ਐਂਡ ਚਿਲਡਰਨ, ਚੰਡੀਗੜ੍ਹ, ਪੰਜਾਬ ਜੀ ਦੇ ਦਿਸ਼ਾ-ਨਿਰਦੇਸ਼ਾ ਹੇਠ ਮਾਨਯੋਗ ਸ੍ਰੀ ਕੁਲਦੀਪ ਸਿੰਘ ਚਾਹਲ,ਆਈ.ਪੀ.ਐਸ. ਕਮਿਸ਼ਨਰ ਆਫ ਪੁਲਿਸ, ਜਲੰਧਰ ਅਤੇ ਮਾਨਯੋਗ ਸ੍ਰੀਮਤੀ ਵਤਸਲਾ ਗੁਪਤਾ ਆਈ.ਪੀ.ਐਸ., ਡਿਪਟੀ ਕਮਿਸ਼ਨਰ ਪੁਲਿਸ, ਸਥਾਨਿਕ, ਜਲੰਧਰ ਜੀ ਦੀ ਦੇਖ-ਰੇਖ ਵਿੱਚ ਪੀ.ਏ.ਪੀ,ਕੈਂਪਸ, ਜਲੰਧਰ ਵਿਖੇ ਨਾਬਾਲਿਗਾ ਦੀ ਸੁਰੱਖਿਆ, ਨਿਆਂ ਅਤੇ ਜਿਨਸੀ ਜੁਰਮਾਂ ਤੋ ਬੱਚਿਆਂ ਦੀ ਸੁਰੱਖਿਆ ਸਬੰਧੀ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋ ਸ਼੍ਰੀ ਇੰਦਰਬੀਰ ਸਿੰਘ, ਆਈ.ਪੀ.ਐਸ. ਡੀ.ਆਈ.ਜੀ., ਸਪੈਸ਼ਲ ਆਰਮਡ ਪੁਲਿਸ (Special ArmedPolice) ਵੱਲੋ ਸ਼ਿਰਕਤ ਕੀਤੀ ਗਈ, ਇਹਨਾਂ ਤੋ ਇਲਾਵਾ ਸ਼੍ਰੀ ਮਨਦੀਪ ਸਿੰਘ, ਪੀ.ਪੀ.ਐਸ. ਕਮਾਂਡੈਂਟ ਟਰੇਨਿੰਗ ਸੈਂਟਰ, ਪੀ.ਏ.ਪੀ., ਜਲੰਧਰ, ਡਾਕਟਰ ਗਗਨਦੀਪ ਕੌਰ (ਸਿਵਲ ਜੱਜ) ਜਿਲ੍ਹਾ ਕਾਨੂੰਨੀ ਅਥਾਰਟੀ, ਜਲੰਧਰ ਡਾਕਟਰ ਜਗਦੀਪ ਕੁਮਾਰ ਗੁਲਾਟੀ, ਚੇਅਰਪਰਸਨ, ਸ੍ਰੀ ਅਜੈ ਭਾਰਤੀ,ਡੀ.ਸੀ.ਪੀ.ਓ (District Child Protection Officer), ਡਾਕਟਰ ਗੁਰਮੀਤ ਰਾਮ, ਸੀ.ਐਮ.ਓ.,ਡਾਕਟਰ ਅਭੈ ਰਾਜ (ਸਾਈਕੈਟਰਿਕ) ਮੈਡੀਕਲ ਅਫਸਰ ਸਿਵਲ ਹਸਪਤਾਲ, ਜਲੰਧਰ, ਸ੍ਰੀ ਸੰਦੀਪ ਭਾਟੀਆ, ਲੀਗਲ ਕਮ ਪ੍ਰੋਵੈਂਸ਼ਨਰ ਅਫਸਰ, ਸ੍ਰੀਮਤੀ ਹਰਵਿੰਦਰ ਕੌਰ, ਸੀ.ਡੀ.ਪੀ.ਓ.(Juvenile Home), ਸ਼੍ਰੀਮਤੀ ਹਰਲੀਨ ਕੌਰ ਡੀ.ਐਲ.ਐਸ. ਆਫਿਸ ਜਲੰਧਰ ਅਤੇ ਸ੍ਰੀ ਯਾਦਵਿੰਦਰ ਸਿੰਘ, ਪੰਜਾਬ,ਕੋਰਡੀਨੇਟਰ (Bachpan Bachao Andolan) ਨੇ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਤੋ ਆਏ ਹੋਏ 28 ਗਜਟਿਡ ਨੋਡਲ ਅਫਸਰ ਅਤੇ 116 ਪੁਲਿਸ ਕਰਮਚਾਰੀਆਂ (NGO’s/EPO’s) ਨੂੰ ਜਾਗਰੂਕ ਕੀਤਾ ਅਤੇ ਜੂਨਾਇਲ ਜਸਟਿਸ ਸਬੰਧੀ ਪੁਲਿਸ ਅਧਿਕਾਰੀਆਂ ਨੂੰ ਡਿਊਟੀ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਅਤੇ ਕਾਨੂੰਨੀ ਦਿੱਕਤਾਂ ਨੂੰ ਡਿਸਕਸ ਕੀਤਾ ਗਿਆ। ਵੱਖ-ਵੱਖ ਜਿਲਿਆਂ ਤੋ ਆਏ ਹੋਏ ਪੁਲਿਸ ਕਰਮਚਾਰੀਆ ਵੱਲੋ ਬੱਚਿਆ ਖਿਲਾਫ ਹੋਣ ਵਾਲੇ ਜੁਰਮਾਂ ਦੀ ਰੋਕਥਾਮ ਸਬੰਧੀ ਸਵਾਲ-ਜਵਾਬ ਕੀਤੇ ਗਏ, ਜਿਹਨਾਂ ਦਾ ਉਪਰੋਕਤ ਬੁਲਾਰਿਆਂ ਨੇ ਹੱਲ ਦੱਸਿਆ ਅਤੇ ਅਖੀਰ ਵਿੱਚ ਸ੍ਰੀਮਤੀ ਵਤਸਲਾ ਗੁਪਤਾ, ਆਈ.ਪੀ.ਐਸ., ਡਿਪਟੀ ਕਮਿਸ਼ਨਰ ਪੁਲਿਸ, ਸਥਾਨਿਕ, ਜਲੰਧਰ ਜੀ ਨੇ ਜਾਣਕਾਰੀ ਦਿੰਦਿਆਂ ਆਖਿਆ ਕਿ ਆਉਂਦੇ ਸਮੇਂ ਵਿੱਚ ਜੁਵੇਲਾਇਨ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਤਰ੍ਹਾਂ ਦੇ ਜਾਗਰੂਕਤਾ ਕੈਂਪ ਲਗਾ ਕੇ ਸਬੰਧਿਤ ਅਧਿਕਾਰੀਆਂ ਅਤੇ ਪੁਲਿਸ ਮੁਲਾਜਮਾਂ ਨੂੰ ਵੱਧ ਤੋ ਵੱਧ ਜਾਣਕਾਰੀ ਮੁਹੱਈਆਂ ਕਰਵਾਈ ਜਾਵੇਗੀ।