PunjabBreaking NEWS

ਪੰਜਾਬ ਦੇ 4 ਜ਼ਿਲ੍ਹਿਆਂ ਸਣੇ ਸੰਵੇਦਨਸ਼ੀਲ ਇਲਾਕਿਆਂ ‘ਚ 23 ਮਾਰਚ ਤਕ ਬੰਦ ਰਹੇਗਾ ਇੰਟਰਨੈੱਟ, ਜਾਣੋ ਕਿਹੜੇ

Spread the News

ਜਲੰਧਰ : ਪੰਜਾਬ ਦੇ 4 ਜ਼ਿਲ੍ਹਿਆਂ ‘ਚ ਇੰਟਰਨੈੱਟ ‘ਤੇ ਰੋਕ ਜਾਰੀ ਰਹੇਗੀ। ਪੰਜਾਬ ਦੇ ਤਰਨਤਾਰਨ, ਮੋਗਾ, ਸੰਗਰੂਰ ਤੇ ਫਿਰੋਜ਼ਪੁਰ ਜ਼ਿਲ੍ਹਿਆਂ ‘ਚ 23 ਮਾਰਚ ਤਕ ਸੇਵਾਵਾਂ ਠੱਪ ਰਹਿਣਗੀਆਂ। ਇਸ ਤੋਂ ਇਲਾਵਾ ਦੋ ਜ਼ਿਲ੍ਹਿਆਂ ਦੇ ਕੁਝ ਇਲਾਕਿਆਂ ‘ਚ ਪਾਬੰਦੀ ਲਗਾਈ ਗਈ ਹੈ। ਇਨ੍ਹਾਂ ਵਿਚ ਅੰਮ੍ਰਿਤਸਰ ਦੇ ਅਜਨਾਲਾ ਤੇ ਮੋਹਾਲੀ ਕੁਝ ਇਲਾਕਿਆਂ ‘ਚ ਇੰਟਰਨੈੱਟ ‘ਤੇ ਰੋਕ ਜਾਰੀ ਰਹੇਗੀ। ਇਹ ਰੋਕ ਲੋੜ ਪੈਣ ‘ਤੇ ਅੱਗੇ ਵੀ ਵਧਾਈ ਜਾ ਸਕਦੀ ਹੈ। ਪੰਜਾਬ ਦੇ ਗ੍ਰਹਿ ਵਿਭਾਗ ਨੇ ਇਹ ਆਦੇਸ਼ ਜਾਰੀ ਕੀਤੇ ਹਨ। ਆਦੇਸ਼ ਅਨੁਸਾਰ ਬਾਕੀ ਜ਼ਿਲ੍ਹਿਆਂ ‘ਚ ਦੁਪਹਿਰ 12 ਵਜੇ ਤੋਂ ਬਾਅਦ ਇੰਟਰਨੈੱਟ ਸੇਵਾਵਾਂ ਬਹਾਲ ਹੋ ਜਾਣਗੀਆਂ।