ਵੱਡੀ ਖ਼ਬਰ । ਕੌਮੀ ਇਨਸਾਫ਼ ਮੋਰਚੇ ਨਾਲ ਮੇਰਾ ਕੋਈ ਸੰਬੰਧ ਨਹੀਂ ਭਾਈ ਰਾਜੋਆਣਾ ।
20, ਫਰਬਰੀ ਡੀਡੀ ਨਿਊਜ਼ਪੇਪਰ
ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਕੌਮੀ ਇਨਸਾਫ਼ ਮੋਰਚਾ ਇਕ ਵਾਰ ਫਿਰ ਨਵੇਂ ਵਿਵਾਦ ਵਿਚ ਘਿਰ ਗਿਆ ਹੈ।ਦਰਅਸਲ, ਅੱਜ ਪਟਿਆਲਾ ਪੇਸ਼ੀ ਦੇ ਦੌਰਾਨ ਕੌਮੀ ਇਨਸਾਫ਼ ਮੋਰਚਾ ਬਾਰੇ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਵੱਡਾ ਬਿਆਨ ਦਿੱਤਾ ਹੈ।ਮੀਡੀਆ ਦੇ ਨਾਲ ਗੱਲਬਾਤ ਦੌਰਾਨ ਭਾਈ ਰਾਜੋਆਣਾ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ, ਕੌਮੀ ਇਨਸਾਫ਼ ਮੋਰਚਾ ਦੇ ਨਾਲ ਮੇਰਾ ਕੋਈ ਸਬੰਧ ਨਹੀਂ ਹੈ।ਇਸ ਦੇ ਨਾਲ ਹੀ ਰਾਜੋਆਣਾ ਨੇ ਦੋਸ਼ ਲਗਾਇਆ ਕਿ, ਮੋਰਚੇ ਦੇ ਕੁੱਝ ਆਗੂ ਏਜੰਸੀਆਂ ਦੇ ਬੰਦੇ ਹਨ।