ਜਲੰਧਰ ਪੁਲਿਸ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ ਤੇ ਜਲੰਧਰ ਹਾਈਟਸ ਪੁਲਿਸ ਚੌਂਕੀ ਦੇ ਇੰਚਾਰਜ਼ ਨੇ ਤਸਕਰ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ।
ਜਲੰਧਰ, (ਕਰਨਬੀਰ ਸਿੰਘ) ਮਾਨਯੋਗ ਸ੍ਰੀ ਕੁਲਦੀਪ ਸਿੰਘ ਚਾਹਲ IPS ਕਮਿਸ਼ਨਰ ਆਫ ਪੁਲਿਸ ਜਲੰਧਰ
ਜੀ ਦੇ ਦਿਸ਼ਾ ਨਿਰਦੇਸ਼ ਤੇ ਮਾੜੇ ਅਨਸਰਾ ਖਿਲਾਫ ਚੱਲ ਰਹੀ ਸਪੈਸ਼ਲ ਮੁਹਿਮ ਤਹਿਤ, ਸ੍ਰੀ ਅਦਿਤਿਆ
IPS ਏ.ਡੀ.ਸੀ.ਪੀ. ਸਿਟੀ-2, ਅਤੇ ਸ੍ਰੀ ਹਰਸ਼ਪ੍ਰੀਤ ਸਿੰਘ ਏ.ਸੀ.ਪੀ. ਸਬ ਡਵੀਜਨ-5 ਕੰਨਟੋਨਮੈਂਟ
ਜਲੰਧਰ ਜੀ ਦੇ ਅਗਵਾਈ ਤੇ ਉਸ ਸਮੇ ਸਫਲਤਾ ਮਿਲੀ ਜਦੋ ਮੁੱਖ ਅਫਸਰ ਥਾਣਾ ਇੰਸਪੈਕਟਰ ਭਾਰਤ
ਮਸੀਹ ਦੀ ਨਿਗਰਾਨੀ ਹੇਠ, ASI ਰੋਸ਼ਨ ਲਾਲ ਚੋਕੀ ਜਲੰਧਰ ਹਾਈਟਸ ਸਮੇਤ ਸਾਥੀ ਕਰਮਚਾਰੀਆ
ਦੇ ਦੋਰਾਨੇ ਨਾਕਾਬੰਦੀ ਧਨਾਲ ਕਲਾ ਟੀ-ਪੁਆਇੰਟ ਤੋ ਸ਼ੱਕ ਦੀ ਬਿਨਾਹ ਤੇ ਨਛੱਤਰ ਚੰਦ ਉਰਫ ਬਿੱਲਾ
ਪੁੱਤਰ ਤਰਲੋਕ ਚੰਦ ਵਾਸੀ ਪਿੰਡ ਪ੍ਰਤਾਪੁਰਾ ਕਲੋਨੀ ਥਾਣਾ ਸਦਰ ਜਲੰਧਰ ਨੂੰ ਕਾਬੂ ਕਰਕੇ ਉਸ ਪਾਸੋ
18 ਬੋਤਲਾ ਸ਼ਰਾਬ ਮਾਰਕਾ ਪੰਜਾਬ ਕਿੰਗ ਵਿਸਕੀ ਬਰਾਮਦ ਕਰਕੇ ਅਜੈ ਕੁਮਾਰ ਖਿਲਾਫ ਮੁੱਕਦਮਾ
ਨੰਬਰ 58 ਮਿਤੀ 13.4.2023 ਅ/ਧ 61-1-14 (VI) EX ACT ਥਾਣਾ ਸਦਰ ਜਲੰਧਰ ਦਰਜ
ਰਜਿਸਟਰ ਕੀਤਾ ਗਿਆ ।