ਬ੍ਰੇਕਿੰਗ ਨਿਊਜ਼- ਮਾਨ ਸਰਕਾਰ ਵੱਲੋਂ ਬਜਟ ਸੈਸ਼ਨ ਬੁਲਾਉਣ ਦੀਆਂ ਤਰੀਕਾਂ ਦਾ ਐਲਾਨ ।
ਡੀਡੀ ਨਿਊਜ਼ਪੇਪਰ, ਚੰਡੀਗੜ੍ਹ- ਪੰਜਾਬ ਕੈਬਨਿਟ ਦੀ ਹੋਈ ਅਹਿਮ ਮੀਟਿੰਗ ਵਿਚ ਜਿਥੇ ਸਰਕਾਰ ਨੇ 14417 ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਫ਼ੈਸਲਾ ਕੀਤਾ। ਉਥੇ ਹੀ ਬਜਟ ਸੈਸ਼ਨ ਸੱਦਣ ਦਾ ਵੀ ਐਲਾਨ ਕੀਤਾ।ਸੀਐਮ ਭਗਵੰਤ ਮਾਨ ਨੇ ਕਿਹਾ ਕਿ, ਬਜਟ ਸੈਸ਼ਨ 3 ਮਾਰਚ ਤੋਂ 11 ਮਾਰਚ ਤਕ ਬਜਟ ਸੈਸ਼ਨ ਦਾ ਪਹਿਲਾ ਪੜਾਅ ਤੇ 22-25 ਮਾਰਚ ਤਕ ਦੂਜਾ ਪੜ੍ਹਾਅ ਚੱਲੇਗਾ।ਇਸ ਦੇ ਨਾਲ ਹੀ ਕੈਬਨਿਟ ਮੀਟਿੰਗ ਵਿਚ ਜਿਹੜੇ ਫ਼ੈਸਲੇ ਲਏ ਗਏ, ਉਨ੍ਹਾਂ ਤੇ ਵੀ ਸੀਐਮ ਨੇ ਚਾਨਣਾ ਪਾਇਆ। ਸੀਐਮ ਭਗਵੰਤ ਮਾਨ ਨੇ ਕਿਹਾ ਕਿ, ਪੰਜਾਬ ਕੈਬਨਿਟ ਵੱਲੋਂ ਫੂਡ ਗ੍ਰੇਨ ਤੇ ਵਾਟਰ ਪਾਲਿਸੀ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ।
ਸੀਐਮ ਭਗਵੰਤ ਮਾਨ ਨੇ ਕਿਹਾ ਕਿ, ਅਸੀਂ ਬਹੁਤ ਜਲਦ ਹੋਰਨਾਂ ਮੁਲਾਜ਼ਮਾਂ ਨੂੰ ਪੱਕਾ ਕਰਾਂਗੇ। ਸੀਐਮ ਮਾਨ ਨੇ ਕਿਹਾ ਕਿ, ਇਸ ਤੋਂ ਪਹਿਲਾਂ 8000 ਤੋਂ ਵੱਧ ਕੱਚੇ ਅਧਿਆਪਕਾਂ ਨੂੰ ਪੱਕਾ ਕਰ ਚੁੱਕੇ ਹਾਂ।ਮੁੱਖ ਮੰਤਰੀ ਨੇ ਕਿਹਾ ਕਿ ਆਊਡਸੌਰਸ ਮੁਲਾਜ਼ਮਾਂ ਨੂੰ ਪਹਿਲਾਂ ਕੰਟ੍ਰੈਕਟ ‘ਤੇ ਲਿਆਂਦਾ ਜਾਵੇਗਾ ਤੇ ਫਿਰ ਉਨ੍ਹਾਂ ਨੂੰ ਰੈਗੂਲਰ ਕਰਨ ਦਾ ਪ੍ਰੋਸੈੱਸ ਚਲਾਇਆ ਜਾਵੇਗਾ।