ਪੰਜਾਬ ਵਾਸੀਆਂ ਦੇ ਕੈਂਸਰ ਟੈਸਟ ਕਰਨੇ ਅਤੇ ਮੁਫ਼ਤ ਦਵਾਈਆਂ ਦੇਣੀਆਂ ਵੱਡਾ ਪੁੰਨ- ਧਾਲੀਵਾਲ
ਅੰਮ੍ਰਿਤਸਰ 5,ਮਾਰਚ ( ਢਿੱਲੋ ) ਪੰਜਾਬ ਵਾਸੀਆਂ ਨੂੰ ਕੈਂਸਰ ਵਰਗੀ ਗੰਭੀਰ ਬਿਮਾਰੀ ਤੋਂ ਬਚਾਉਣ ਲਈ ਜਿਸ ਤਰ੍ਹਾਂ ਵਰਲਡ ਕੈਂਸਰ ਕੇਅਰ ਕੰਮ ਕਰ ਰਹੀ ਹੈ, ਉਹ ਬਹੁਤ ਹੀ ਵੱਡਾ ਪੁੰਨ ਹੈ ਅਤੇ ਇਸ ਵੱਡੇ ਕਾਰਜ ਨੂੰ ਵਿੱਢਣ ਵਾਲੇ ਸ੍ਰੀ ਕੁਲਵੰਤ ਸਿੰਘ ਧਾਲੀਵਾਲ ਧੰਨਤਾ ਦੇ ਪਾਤਰ ਹਨ। ਉਕਤ ਸਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ਸਕੂਲ ਵਿੱਚ ਵਰਲਡ ਕੈਂਸਰ ਕੇਅਰ ਵੱਲੋਂ ਲਗਾਏ ਕੈਂਪ ਦਾ ਉਦਘਾਟਨ ਕਰਨ ਮੌਕੇ ਕੀਤਾ ਉਨ੍ਹਾਂ ਕਿਹਾ ਕਿ ਇਹ ਕੇਵਲ ਕੈਂਸਰ ਦੀ ਜਾਂਚ ਲਈ ਮੈਮੋਗ੍ਰਾਫੀ, ਪੈਪ ਸਮੀਅਰ, ਪੀ ਐਮ ਏ ਵਰਗੇ ਮਹਿੰਗੇ ਟੈਸਟ ਹੀ ਮੁਫ਼ਤ ਨਹੀਂ ਕਰ ਰਹੇ, ਹਲਕਿ ਹਰੇਕ ਤਰ੍ਹਾਂ ਦੇ ਕੈਂਸਰ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਵੀ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਵਿਸ਼ੇਸ਼ ਸਹਿਯੋਗ ਅਤੇ ਸ੍ਰੀ ਸਨਮ ਕਾਹਲੋਂ ਦੇ ਯਤਨਾਂ ਨਾਲ ਅਜਨਾਲਾ ਹਲਕੇ ਵਿੱਚ 12 ਮਾਰਚ ਤੱਕ ਇਹ ਕੈਂਪ ਵੱਖ ਵੱਖ ਸਥਾਨਾਂ ਉਤੇ ਲਗਾਏ ਜਾ ਰਹੇ ਹਨ, ਸੋ ਸਾਰੇ ਵਾਸੀ ਇਸ ਮੌਕੇ ਦਾ ਲਾਹਾ ਲੈ ਕੇ ਇਹ ਟੈਸਟ ਜਰੂਰ ਕਰਵਾਉਣ ਉਨ੍ਹਾਂ ਦੱਸਿਆ ਕਿ 6 ਮਾਰਚ ਨੂੰ ਸ਼ਿਵ ਮੰਦਰ ਅਜਨਾਲਾ, 7 ਮਾਰਚ ਨੂੰ ਗੁਰਦੁਆਰਾ ਸਾਹਿਬ ਗੁਰੂ ਕਾ ਬਾਗ, 8 ਮਾਰਚ ਨੂੰ ਬੱਲੜਵਾਲ, 10 ਮਾਰਚ ਨੂੰ ਥੋਭਾ, 11 ਮਾਰਚ ਨੂੰ ਬੱਲ ਬਾਵਾ ਮੰਦਰ, 12 ਮਾਰਚ ਨੂੰ ਰਮਦਾਸ ਵਿਖੇ ਇਹ ਕੈਂਪ ਲੱਗ ਰਹੇ ਹਨ ਇਸ ਮੌਕੇ ਸ੍ਰੀ ਕੁਲਵੰਤ ਸਿੰਘ ਧਾਲੀਵਾਲ, ਐਸ ਡੀ ਐਮ ਸ੍ਰੀ ਰਾਜੇਸ਼ ਸ਼ਰਮਾ ਅਤੇ ਹੋਰ ਅਹੁਦੇਦਾਰ ਹਾਜ਼ਰ ਸਨ।