ਜਲੰਧਰ ਕਮਿਸ਼ਨਰੇਟ ਪੁਲੀਸ ਵੱਲੋਂ ਕੱਲ੍ਹ ਹੋਲੀ ਵਾਲੇ ਦਿਨ ਜੌ ਕਤਲ ਹੋਇਆ ਸੀ ਉਸ ਦੇ ਦੋਸ਼ੀ ਨੂੰ ਥਾਣਾ ਡਿਵੀਜ਼ਨ ਨੰਬਰ 8 ਵਲੋ ਕਾਬੂ ਕੀਤਾ ਗਿਆ।
ਜਲੰਧਰ 9,ਮਾਰਚ ਡੀਡੀ ਨਿਊਜ਼ਪੇਪਰ, ਕਰਨਬੀਰ ਸਿੰਘ
ਸ਼੍ਰੀ ਕੁਲਦੀਪ ਸਿੰਘ ਚਾਹਲ, IPS, ਕਮਿਸ਼ਨਰ ਪੁਲਿਸ, ਜਲੰਧਰ ਜੀ ਵੱਲੋ ਮਾੜੇ ਅਨਸਰਾਂ ਖਿਲ਼ਾਫ
ਚਲਾਈ ਗਈ ਮੁਹਿੰਮ ਤਹਿਤ ਸ੍ਰੀ ਜਸਕਿਰਨਜੀਤ ਸਿੰਘ ਤੇਜਾ, PPS, DCP-Investigation, ਦੀ ਯੋਗ ਅਗਵਾਈ ਅਤੇ ਸ਼੍ਰੀ
ਆਦਿੱਤਆ, IPS, ADCP-I, ਸ਼੍ਰੀ ਦਮਨਵੀਰ ਸਿੰਘ, PPS, ACP-North, ਦੀ ਨਿਗਰਾਨੀ ਹੇਠ ਸ਼੍ਰੀ ਅਮਿਤ ਠਾਕੁਰ, ਮੁੱਖ
ਅਫਸਰ ਥਾਣਾ ਡਵੀਜ਼ਨ ਨੰ. 8 ਜਲੰਧਰ ਦੀ ਪੁਲਿਸ ਟੀਮ ਵੱਲੋਂ ਮਿਤੀ 08.03.2023 ਨੂੰ ਮ੍ਰਿਤਕ ਮਨੋਜ਼ ਯਾਦਵ ਪੁੱਤਰ ਸ਼ਿਵ
ਨਰਾਇਣ ਵਾਸੀ ਕੋਟ ਰਾਮ ਦਾਸ ਚੋਗਿੱਟੀ ਜਲੰਧਰ ਦੇ ਹੋਏ ਕਤਲ ਸਬੰਧੀ ਦਰਜ ਮੁੱਕਦਮਾ ਨੰਬਰ 50 ਮਿਤੀ 09.03.2023
ਅ/ਧ 302,148,149 ਭ.ਦ ਥਾਣਾ ਡਵੀਜਨ ਨੰ: 8 ਕਮਿਸ਼ਨਰੇਟ ਜਲੰਧਰ ਵਿੱਚ ਨਾਮਜਦ ਦੋਸ਼ੀਆਂ ਵਿੱਚੋਂ ਇਕ ਦੋਸ਼ੀ ਸੂਰਜ
ਪੁੱਤਰ ਪ੍ਰਕਾਸ਼ ਵਾਸੀ ਸਵਰਨ ਪਾਰਕ ਨੇੜੇ ਗੁੱਦਈਪੁਰ ਨਹਿਰ ਪੁਲੀ ਜਲੰਧਰ ਨੂੰ ਫੋਕਲ ਪੁਆਂਇੰਟ ਪਾਰਕ ਤੋਂ ਕਾਬੂ ਕਰਨ ਵਿੱਚ
ਵੱਡੀ ਸਫਲਤਾ ਹਾਸਲ ਕੀਤੀ ਹੈ।
ਮਿਤੀ 08.03.2023 ਨੂੰ ਵਕਤ ਕਰੀਬ 4-15 PM ਮੁੱਦਈ ਮੁੱਕਦਮਾ ਕਨ੍ਹਈਆ ਯਾਦਵ
ਟਰਾਂਸਪੋਰਟ ਨਗਰ ਵਿੱਚ ਆਪਣੀ ਰੇਤਾ ਬਜਰੀ ਵਾਲੀ ਗੱਡੀ ਪਾਸ ਖੜਾ ਸੀ ਕਿ ਰਾਜੂ ਉਰਫ ਲੰਗੜਾ ਜ਼ੋ ਕਿ ਟਰਾਂਸਪੋਰਟ ਨਗਰ
ਵਿਖੇ ਹੀ ਰੇਤਾ ਬਜਰੀ ਦਾ ਕੰਮ ਕਰਦਾ ਹੈ।ਜਿਸ ਨੇ ਉਸ ਦੀ ਮਰਜੀ ਦੇ ਖਿਲਾਫ ਜਾ ਕੇ ਉਸ ਉਪਰ ਰੰਗ ਸੁੱਟ ਦਿੱਤਾ।ਜਿਸ ਦਾ
ਉਸ ਵੱਲੋਂ ਵਿਰੋਧ ਕੀਤਾ ਗਿਆ। ਇਨ੍ਹਾਂ ਦਾ ਆਪਸ ਵਿੱਚ ਬੋਲ ਬੁਲਾਵਾ ਹੋ ਗਿਆ, ਰਾਜੂ ਉਰਫ ਲੰਗੜਾ ਨੇ ਮੋਕਾ ਪਰ ਸੂਰਜ
ਪੁੱਤਰ ਪ੍ਰਕਾਸ਼ ਅਤੇ ਆਕਾਸ਼ ਪੁੱਤਰ ਪ੍ਰਕਾਸ਼ ਵਾਸੀਆਨ ਸਵਰਨ ਪਾਰਕ ਨੇੜੇ ਗੁੱਦਈਪੁਰ ਨਹਿਰ ਪੁਲੀ ਜਲੰਧਰ ਨੂੰ ਮੋਕਾ ਪਰ
ਬੁਲਾ ਲਿਆ, ਰਾਜੂ ਲੰਗੜੇ ਨੇ ਸਮੇਤ 3-4 ਨਾ ਮਾਲੂਮ ਨੋਜਵਾਨਾ ਦੇ ਮ੍ਰਿਤਕ ਦੇ ਚਾਚੇ ਕਨ੍ਹਈਆ ਦੇ ਸਿਰ ਪਰ ਲਕੜੀ ਦੇ ਦਸਤੇ
ਦਾ ਵਾਰ ਕਰ ਦਿੱਤਾ ਜ਼ੋ ਉਸ ਨੇ ਆਪਣੇ ਬਚਾਓ ਲਈ ਸੱਜੀ ਬਾਹ ਉਪਰ ਕੀਤੀ ਤੇ ਉਸ ਦੀ ਬਾਹ ਪਰ ਬਹੁਤ ਜ਼ੋਰ ਦੀ ਸੱਟ
ਵਜੀ, ਜਿਸ ਨੂੰ ਵੇਖ ਕੇ ਉਸ ਦਾ ਭਤੀਜਾ ਮਨੋਜ਼ ਯਾਦਵ ਪੁੱਤਰ ਸ਼ਿਵ ਨਰਾਇਣ ਵਾਸੀ ਕੋਟ ਰਾਮ ਦਾਸ ਚੋਗਿੱਟੀ ਜਲੰਧਰ ਉਸ ਦੇ
ਬਚਾਓ ਲਈ ਅੱਗੇ ਆਇਆ ਤਾਂ ਰਾਜੂ ਉਰਫ ਲੰਗੜਾ ਨੇ ਆਪਣੇ 3-4 ਨਾ ਮਾਲੂਮ ਸਾਥੀਆ ਨਾਲ ਫੜ ਲਿਆ, ਸੂਰਜ, ਆਕਾਸ਼
ਪੁੱਤਰਾਨ ਪ੍ਰਕਾਸ਼ ਵਾਸੀਆਨ ਉਕਤਾਨ ਨੇ ਉਸ ਦੇ ਭਤੀਜੇ ਪਰ ਕੋਈ ਤੀਖੀ ਚੀਜ ਦੇ ਵਾਰ ਕੀਤੇ। ਜਿਸ ਨਾਲ ਉਸ ਦਾ ਭਤੀਜਾ
ਡਿੱਗ ਗਿਆ, ਜੋ ਲੋਕਾ ਨੂੰ ਇਕਾਠਾ ਹੁੰਦਾ ਦੇਖ ਕੇ ਹਮਲਾਵਰ ਰਾਜੂ ਲੰਗੜਾ, ਸੂਰਜ, ਆਕਾਸ਼ ਸਮੇਤ 3-4 ਨਾ ਮਾਲੂਮ ਸਾਥੀਆ
ਦੇ ਆਪਣੇ ਹਥਿਆਰਾ ਸਮੇਤ ਮੋਕਾ ਤੋ ਫਰਾਰ ਹੋ ਗਏ।
ਦੋਰਾਨੇ ਤਫਤੀਸ਼ ਇਸ ਕਤਲ ਦੀ ਵਾਰਦਾਤ ਨੂੰ ਟਰੇਸ ਕਰਨ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ
ਲਈ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਦੋਸ਼ੀ ਸੂਰਜ ਪੁੱਤਰ ਪ੍ਰਕਾਸ਼ ਨੂੰ ਮੁੱਕਦਮਾ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ
ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਹਨਾਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
ਗ੍ਰਿਫਤਾਰੀ ਦੀ ਮਿਤੀ :-
ਗ੍ਰਿਫਤਾਰ ਦੋਸ਼ੀ ਦਾ ਨਾਮ ਪਤਾ:-
09.03.2023
1. ਸੂਰਜ ਪੁੱਤਰ ਪ੍ਰਕਾਸ਼ ਵਾਸੀ ਸਵਰਨ ਪਾਰਕ ਨੇੜੇ ਗੁੱਦਈਪੁਰ ਨਹਿਰ ਪੁਲੀ ਜਲੰਧਰ
ਗ੍ਰਿਫਤਾਰੀ ਦੀ ਜਗਾ:- ਫੋਕਲ ਪੁਆਇੰਟ ਪਾਰਕ
ਦੋਸ਼ੀਆਂ ਦਾ ਸਾਬਕਾ ਰਿਕਾਰਡ:- ਕੋਈ ਨਹੀ
ਕੀਤੀ ਜਾਵੇਗੀ।
ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਨ ਉਪਰੰਤ ਡੂੰਘਾਈ ਨਾਲ ਪੁੱਛਗਿੱਛ