ਲੋਕ ਇਨਸਾਫ ਪੈ੍ਸ ਕਲੱਬ (ਰਜਿ) ਪੰਜਾਬ ਦੀ ਟੀਮ ਨੇ ਸੀਨੀਅਰ ਵਾਈਸ ਚੈਅਰਮੈਨ ਦੀਪਕ ਕੁਮਾਰ ਐਸ ਸੀ ਕਮੀਸ਼ਨ ਪੰਜਾਬ ਨਾਲ ਕੀਤੀ ਵਿਸ਼ੇਸ ਮੁਲਾਕਾਤ।
ਅਮਿ੍ੰਤਸਰ ( ਡੀਡੀ ਨਿਊਜ਼ਪੇਪਰ)ਅੱਜ ਲੋਕ ਇਨਸਾਫ ਪੈ੍ਸ ਕਲੱਬ ਰਜਿ ਪੰਜਾਬ ਦੀ ਟੀਮ ਨੇ ਸੀਨੀਅਰ ਵਾਈਸ ਚੈਅਰਮੈਨ ਦੀਪਕ ਕੁਮਾਰ ਐਸ ਸੀ ਕਮੀਸ਼ਨ ਪੰਜਾਬ ਨਾਲ ਇੱਕ ਵਿਸ਼ੇਸ ਮੁਲਾਕਾਤ ਕਰਦਿਆਂ ਕਲੱਬ ਦੇ ਪੰਜਾਬ ਪ੍ਧਾਨ ਜੀਵਨ ਸ਼ਰਮਾ ਨੇ ਪਬਲਿਕ ਨੂੰ ਆ ਰਹੀਆਂ ਮੁਸ਼ਕਲਾ ਨੂੰ ਸੁਖਾਲਾ ਕਰਨ ਲਈ ਐਸ ਸੀ ਕਮੀਸ਼ਨ ਨੂੰ ਮੰਗ ਕੀਤੀ । ਉਨਾ ਕਿਹਾ ਕਿ ਪਬਲਿਕ ਨੂੰ ਐਸ ਸੀ ਕਮੀਸ਼ਨ ਦੇ ਕਾਨੂੰਨੀ ਸੰਕਜੇ ਦੀ ਕੋਈ ਵੀ ਜਾਣਕਾਰੀ ਨਹੀ ਹੈ। ਕਲੱਬ ਦੇ (ਪੰਜਾਬ)ਜਨਰਲ ਸੱਕਤਰ ਮਨਜੀਤ ਸਿੰਘ ਮਿੰਟੂ ਨੇ ਕਿਹਾ ਕਿ ਸਰਕਾਰ ਨੂੰ ਇਸ ਦੇ ਨਵੇ ਉਪਰਾਲੇ ਕਰਨ ਦੀ ਲੋੜ ਹੈ ਤਾਂ ਜੋ ਪਬਲਿਕ ਨੂੰ ਐਸ ਸੀ ਕਮੀਸ਼ਨ ਬਾਰੇ ਕਾਨੂੰਨੀ ਜਾਣਕਾਰੀ ਦਿੱਤੀ ਜਾ ਸਕੇ । ਉਨਾ ਕਿਹਾ ਕੇ ਐਸ ਸੀ ਕਮੀਸ਼ਨ ਇੱਕ ਗਰੀਬ ਵਰਗ ਦੇ ਹੱਕਾ ਲਈ ਇੱਕ ਵਧੀਆ ਕਾਨੂੰਨ ਹੈ ਜਿਸ ਵਿਚ ਐਸ ਸੀ ਭਾਈਚਾਰੇ ਨੂੰ ਇਨਸਾਫ ਲੈਣ ਲਈ ਥਾਂ ਥਾਂ ਭਟਕਨ ਦੀ ਲੋੜ ਨਹੀ ,ਪਰ ਇਸ ਦੀ ਜਾਣਕਾਰੀ ਲਈ ਇੱਕ ਵਧੀਆ ਸੇਹਦ ਦੀ ਜਰੂਰਤ ਹੈ।ਐਸ ਸੀ ਕਮੀਸ਼ਨ ਵਾਈਸ ਚੈਅਰਮੇਨ ਦੀਪਕ ਕੁਮਾਰ ਨੇ ਕਿਹਾ ਕਿ ਤੁਹਾਡਾ ਇਥੇ ਆਉਣ ਦਾ, ਜੀ ਆਇਆ ਨੂੰ ਅਤੇ ਤੁਹਾਨੂੰ ਵਿਸ਼ਵਾਸ ਦਵਾਉਦਾ ਹਾਂ ਕਿ ਜੋ ਤੁਸੀ ਐਸ ਸੀ ਕਮੀਸ਼ਨ ਦੀ ਜਾਣਕਾਰੀ ਲਈ ਵਿਚਾਰਾ ਸਾਝੀਆਂ ਕੀਤੀਆਂ ਹਨ ਉਨਾ ਨੂੰ ਜਰੂਰ ਅਮਲੀ ਰੂਪ ਵਿਚ ਲਿਆਦਾ ਜਾਵੇਗਾ। ਲੋਕ ਇਨਸਾਫ ਪੈ੍ਸ ਕਲੱਬ ਦੀ ਟੀਮ ਨੇ ਉਨਾ ਦਾ ਨਿਘਾ ਸੁਆਗਤ ਕੀਤਾ ਅਤੇ ਬੁਕਾ ਦੇ ਕੇ ਸਨਮਾਨਤ ਵੀ ਕੀਤਾ ਗਿਆ। ਉਸ ਸਮੇਂ ਪੱਤਰਕਾਰ ਗਗਨਦੀਪ ਸਿੰਘ, ਦੀਪਕ ਸਿੰਘ ਅਤੇ ਭਾਰਤ ਸਵਿਧਾਨ ਮਿਸ਼ਨ ਦੇ ਪੰਜਾਬ ਪ੍ਧਾਨ ਗੋਲਡੀ ਵੀ ਸ਼ਾਮਲ ਸਨ।