ਥਾਣਾ ਮਕਸੂਦਾਂ ਜਲੰਧਰ ਦੀ ਪੁਲਿਸ ਵੱਲੋਂ ਲੁੱਟਾਂ ਖੋਹ ਕਰਨ ਵਾਲੇ 02 ਦੋਸ਼ੀਆਂ ਕਾਬੂ
ਥਾਣਾ ਮਕਸੂਦਾਂ ਜਲੰਧਰ ਦਿਹਾਤੀ (ਜਸਕੀਰਤ ਰਾਜਾ) ਸ੍ਰੀ ਮੁਖਵਿੰਦਰ ਸਿੰਘ ਭੁੱਲਰ (5 ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸੁਖਵਿੰਦਰ ਸਿੰਘ ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ-ਡਵੀਜਨ ਕਰਤਾਰਪੁਰ ਦੀ ਰਹਿਮੁਨਾਈ ਹੇਠ ਐਸ.ਆਈ ਸ਼ਿਕੰਦਰ ਸਿੰਘ ਮੁੱਖ ਅਫਸਰ ਥਾਣਾ ਮਕਸੂਦਾਂ ਦੀ ਪੁਲਿਸ ਪਾਰਟੀ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ 02 ਦੋਸੀਆ ਨੂੰ ਮੋਬਾਇਲ ਫੋਨ ਖੋਹ ਕੇ ਭੱਜਦਿਆਂ ਨੂੰ ਮੌਕਾ ਪਰ ਗ੍ਰਿਫਤਾਰ ਕਰਕੇ ਖੋਹ ਕੀਤਾ ਮੋਬਾਇਲ ਫੋਨ ਅਤੇ ਮੋਟਰ ਸਾਈਕਲ ਨੰਬਰੀ Pa 08:01 0524 ਮਾਰਕਾ ਪਲਟੀਨਾ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸੁਖਵਿੰਦਰ ਸਿੰਘ ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ-ਡਵੀਜਨ ਕਰਤਾਰਪੁਰ ਜੀ ਨੇ ਦੱਸਿਆ ਕਿ ASI ਸੁਖਜਿੰਦਰ ਸਿੰਘ ਚੌਂਕੀ ਮੰਡ ਥਾਣਾ ਮਕਸੂਦਾਂ ਸਮੇਤ ਸਾਥੀ ਕਰਮਚਾਰੀਆ ਹਾਜ਼ਰ ਚੌਂਕੀ ਮੰਡ ਸੀ ਕਿ ਇੱਕ ਟੈਲੀਫੋਨ ਵਲੋਂ ਸਾਬਕਾ ਸਰਪੰਚ ਰਘਬੀਰ ਸਿੰਘ ਪਿੰਡ ਗਿੱਲ ਥਾਣਾ ਮਕਸੂਦਾਂ ਮੌਸੂਲ ਹੋਇਆ ਕਿ ਪਿੰਡ ਗਿੱਲ ਵਿੱਚ ਲੁੱਟਾਂ ਖੋਹਾਂ ਕਰਨ ਵਾਲੇ ਦੋ ਲੜਕੇ ਮੋਟਰ ਸਾਈਕਲ ਸਮੇਤ ਪਿੰਡ ਵਾਸੀਆ मैं ਕਾਬੂ ਕੀਤੇ ਹਨ। ਜਿਸ ਤੇ ASI ਸੁਖਜਿੰਦਰ ਸਿੰਘ ਚੌਂਕੀ ਮੰਡ ਥਾਣਾ ਮਕਸੂਦਾਂ ਸਮੇਤ ਸਾਥੀ ਕਰਮਚਾਰੀਆ ਮੌਕਾ ਪਰ ਪੁੱਜੇ ਜਿਥੇ ਜੋਗਿੰਦਰ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਪਿੰਡ ਗਿੱਲ ਦੇ ਬਿਆਨ ਪਰ ਮੁਕੱਦਮਾ ਨੰਬਰ 74 ਮਿਤੀ 23.06.2023 ਅੱਧ 379(ਬੀ), 34 ੩:ਦ ਥਾਣਾ ਮਕਸੂਦਾਂ ਜਿਲ੍ਹਾ ਜਲੰਧਰ ਦਰਜ਼ ਰਜਿਸਟਰ ਕਰਕੇ ਮੁਢਲੀ ਤਫਤੀਸ਼ ਅਮਲ ਵਿੱਚ ਲਿਆਂਦੀ ਤੇ ਮੌਕਾ ਪਰ ਦੋਸ਼ੀਆਂਨ ਕਮਲ ਦੇਵ ਪੁੱਤਰ ਸ਼ਾਮ ਲਾਲ ਅਤੇ ਹੈਪੀ ਪੁੱਤਰ ਰਾਮਜੀ ਦਾਸ ਵਾਸੀਆਨ ਪਿੰਡ ਬਾਜੜਾ ਥਾਣਾ ਲਾਬੜਾ ਜਿਲ੍ਹਾ ਜਲੰਧਰ ਨੂੰ ਹਸਬ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਖੋਹ ਕੀਤਾ ਹੋਇਆ ਮੋਬਾਇਲ ਫੋਨ ਮਾਰਕਾ ਓਪੋ ਅਤੇ ਮੋਟਰ ਸਾਈਕਲ ਨੰਬਰੀ PB 08 DL 0524 ਮਾਰਕਾ ਪਲਟੀਨਾ ਅਤੇ ਦਾਤਰ ਲੋਹਾ ਬ੍ਰਾਮਦ ਕਰਕੇ ਸਫਲਤਾ ਹਾਸਲ ਕੀਤੀ। ਦੌਰਾਨੇ ਤਫਤੀਸ਼ ਉਕਤ ਦੋਸ਼ੀਆ ਪਾਸੋਂ ਖੌਹ ਕੀਤੇ ਹੋਰ 4 ਮੋਬਾਇਲ ਫੋਨ ਬ੍ਰਾਮਦ ਕੀਤੇ ਗਏ ਹਨ। ਦੋਸ਼ੀਆਨ ਕਪਲ ਦੇਵ ਅਤੇ ਹੈਪੀ ਉਕਤਾਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 14 ਦਿਨ ਦੇ ਜੁਡੀਸ਼ੀਅਲ ਰਿਮਾਂਡ ਪਰ ਕੇਂਦਰੀ ਜੇਲ ਜਲੰਧਰ ਐਟ ਕਪੂਰਥਲਾ ਬੰਦ ਕਰਵਾਇਆ ਗਿਆ।
ਬਰਾਮਦਗੀ – 5 ਮੋਬਾਇਲ ਫੋਨ ਸਮੇਤ ਮੋਟਰਸਾਈਕਲ ਨੰਬਰੀ PB 08 DL 0524 ਤੇ ਇੱਕ ਦਾਤਰ ਲੋ