GeneralLatest newsNewsPunjabTop NewsTOP STORIESTrendingVillage NEWS

ਰਹਿਬਰ ਕਾਲਜ ਭਵਾਨੀਗੜ੍ਹ ਵਿਖੇ ਸ਼ਹੀਦ ਭਗਤ ਸਿੰਘ ਜੀ ਦਾ ਸ਼ਹੀਦੀ ਦਿਵਸ ਮਨਾਇਆ ਗਿਆ।

Spread the News

ਭਵਾਨੀਗੜ੍ਹ:(ਕ੍ਰਿਸ਼ਨ ਚੌਹਾਨ) ਸਥਾਨਕ ਦੇ ਫੱਗੂਵਾਲਾ ਕੈਂਚੀਆ ਵਿਚ ਸਥਿਤ ਰਹਿਬਰ ਕਾਲਜ ਵਿਖੇ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਵਲ ਮਨਾਇਆ ਗਿਆ। ਸੰਸਥਾ ਦੇ ਚੇਅਰਮੈਨ ਡਾ. ਐੱਮ. ਐੱਸ. ਖਾਨ ਬਤੌਰ ਮੁੱਖ ਮਹਿਮਾਨ ਵਜੋਂ ਪਹੁੰਚੇ। ਡਾ. ਐੱਮ. ਐੱਸ. ਖਾਨ ਅਤੇ ਸਮੂਹ ਰਹਿਬਰ ਪਰਿਵਾਰ ਨੇ ਸ਼ਹੀਤ ਭਗਤ ਸਿੰਘ ਜੀ ਨੂੰ ਸਰਧਾਂਜਲੀ ਭੇਂਟ ਕੀਤੀ, ਡਾ. ਐਮ.ਐਸ ਖਾਨ ਜੀ ਨੇ ਕਿਹਾ ਕਿ ਦੇਸ਼ ਅਤੇ ਕੌਮ ਲਈ ਕੁਰਬਾਨੀਆਂ ਦੇਣ ਵਾਲੇ ਮਹਾਨ ਯੋਧੀਆ ਦੀਆ ਯਾਦਾ ਨੂੰ ਤਾਜ਼ਾ ਰੱਖਣਾ ਸਾਡਾ ਸਾਰਿਆ ਦਾ ਫਰਜ਼ ਬਣਦਾ ਹੈ ਅਤੇ ਅਸੀ ਉਹਨਾਂ ਦੇ ਪਾਏ ਹੋਏ ਸਿਧਾਂਤਾ ਤੇ ਚੱਲ ਸਕੀਏ। ਇਸ ਸਮੇਂ ਉਹਨਾਂ ਨੇ ਵਿਦਿਆਰਥੀਆ ਨੂੰ ਨਸ਼ਿਆ ਦੇ ਪ੍ਰਭਾਵ ਅਤੇ ਨਸ਼ਾ ਛਡਾਉਣ ਵਿਚ ਪਰਿਵਾਰਿਕ ਸਹਿਯੋਗ, ਸਮਾਜਿਕ ਸਹਿਯੋਗ ਦੀ ਮਹੱਤਤਾ ਵੀ ਸਮਝਾਈ। ਪ੍ਰਿੰਸੀਪਲ ਡਾ. ਸਿਰਾਜੂਨਬੀ ਜਾਫਰੀ ਜੀ ਨੇ ਵਿਦਿਆਰਥੀਆ ਨੂੰ ਨਸ਼ਿਆ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਾ. ਕਾਫਿਲਾ ਖਾਨ ਵਾਇਸਪਰਸਨ, ਤੇ ਪ੍ਰਿੰਸੀਪਲ ਡਾ. ਸਿਰਾਜੂਨਬੀ ਜਾਫਰੀ, ਡਾ. ਅਨੀਸੁਰ ਰਹਿਮਾਨ, ਡਾ. ਅਜੀਜ ਅਹਿਮਦ, ਮਹਿਤਾਬ ਆਲਮ, ਡਾ. ਅਰਿਫ , ਡਾ. ਸੁਜੈਨਾ ਸਿਰਕਾਰ ਤੋਂ ਇਲਾਵਾ ਰਤਨ ਲਾਲ ਜੀ, ਨਛੱਤਰ ਸਿੰਘ, ਅਸਗਰ ਅਲੀ, ਗੁਰਵਿੰਦਰ ਸਿੰਘ, ਪਵਨਦੀਪ ਕੌਰ, ਅਮਨਦੀਪ ਕੌਰ, ਆਦਿ ਮੌਜੂਦ ਸਨ। ਇਸ ਸਮੇਂ ਸਮੂਹ ਸਟਾਫ ਅਤੇ ਵਿਦਿਆਰਥੀ ਵੀ ਸ਼ਾਮਿਲ ਸਨ।