UPI ਰਾਹੀਂ ਭੁਗਤਾਨ ਕਰਨ ਤੋਂ ਪਹਿਲਾ ਪੜ੍ਹੋ ਇਹ ਖਬਰ
ਜੇਕਰ ਤੁਸੀਂ ਵੀ UPI ਪੇਮੈਂਟ ਰਾਹੀਂ ਭੁਗਤਾਨ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ ਹਾਲ ਹੀ ਵਿੱਚ ਇੱਕ ਸਰਕੂਲਰ ਜਾਰੀ ਕਰਕੇ ਜਾਣਕਾਰੀ ਦੇਂਦੇ ਹੋਏ ਕਿਹਾ ਕਿ ਹੁਣ ਗੂਗਲ ਪੇਅ, ਫੋਨ ਪੇਅ ਅਤੇ ਪੇਟੀਐਮ ਵਰਗੇ ਡਿਜੀਟਲ ਮਾਧਿਅਮਾਂ ਰਾਹੀਂ 2,000 ਰੁਪਏ ਤੋਂ ਵੱਧ ਦਾ ਭੁਗਤਾਨ ਕਰਨ ‘ਤੇ, ਤੁਹਾਨੂੰ 1 ਅਪ੍ਰੈਲ ਤੋਂ ਆਪਣੀ ਜੇਬ ਥੋੜ੍ਹੀ ਜਿਹੀ ਢਿੱਲੀ ਕਰਨੀ ਪਵੇਗੀ। ਸਰਕੂਲਰ ਮੁਤਾਬਕ 2,000 ਰੁਪਏ ਤੋਂ ਜ਼ਿਆਦਾ ਦੇ UPI ਲੈਣ-ਦੇਣ ‘ਤੇ 1.1 ਫੀਸਦੀ ਚਾਰਜ ਦੇਣਾ ਹੋਵੇਗਾ। ਦੱਸ ਦਈਏ ਕਿ ਇਹ ਚਾਰਜ ਉਪਭੋਗਤਾ ਨੂੰ ਵਪਾਰੀ ਲੈਣ-ਦੇਣ ਲਈ ਅਦਾ ਕਰਨਾ ਹੋਵੇਗਾ।
ਹੁਣ ਤੁਹਾਡੇ ਦਿਮਾਗ ‘ਚ ਇਹ ਸਵਾਲ ਉੱਠਣਾ ਲਾਜ਼ਮੀ ਹੈ ਕਿ ਇਸ ਲਈ ਆਮ ਉਪਭੋਗਤਾ ਨੂੰ ਇਹ ਫੀਸ ਅਦਾ ਕਰਨੀ ਪਵੇਗੀ ਜਾ ਨਹੀਂ? ਤਾਂ ਤੁਹਾਨੂੰ ਦੱਸ ਦਈਏ ਕਿ ਇਸਦਾ ਜਵਾਬ ਹੈ ਨਹੀਂ। ਇਹ ਬੈਂਕ ਖਾਤੇ ਅਤੇ PPI ਵਾਲਿਟ ਵਿਚਕਾਰ ਪੀਅਰ-ਟੂ-ਪੀਅਰ (P2P), ਪੀਅਰ-ਟੂ-ਮਰਚੈਂਟ (P2M) ਲੈਣ-ਦੇਣ ਲਈ ਲਾਗੂ ਨਹੀਂ ਹੁੰਦਾ ਹੈ। ਯਾਨੀ ਜੇਕਰ ਤੁਸੀਂ ਕਿਸੇ ਵੀ ਵਿਅਕਤੀ, ਕਿਸੇ ਦੁਕਾਨਦਾਰ ਆਦਿ ਨੂੰ ਪੈਸੇ ਦਿੰਦੇ ਹੋ ਤਾਂ ਤੁਹਾਨੂੰ ਕੋਈ ਫੀਸ ਨਹੀਂ ਦੇਣੀ ਪਵੇਗੀ।