Breaking NEWSChandigarhPunjab

ਹੋ ਜਾਓ ਸਾਵਧਾਨ, DGP ਯਾਦਵ ਦਾ ਨਵਾਂ ਫੁਰਮਾਨ

Spread the News

ਪੰਜਾਬ ਪੁਲੀਸ ਨੇ ਸੂਬੇ ਵਿਚ ‘ਗੰਨ ਕਲਚਰ ’ਨੂੰ ਠੱਲ ਪਾਉਣ ਲਈ ਇੱਕ ਨਵੀਂ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਜਿਸ ਵਿੱਚ ਕਿ ਪੰਜਾਬ ਦੇ DGP ਗੌਰਵ ਯਾਦਵ ਨੇ ਸਾਰੇ ਪੁਲੀਸ ਮੁਲਾਜਮਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਵਾਹਨਾਂ ’ਤੇ ਲੱਗੇ ਗ਼ੈਰ-ਕਾਨੂੰਨੀ ਸਟਿੱਕਰਾਂ ਨੂੰ ਉਤਾਰਿਆ ਜਾਵੇ ਅਤੇ ਜੇਕਰ ਕੋਈ ਅਜਿਹੇ ਸਟਿੱਕਰ ਮੁੜ ਲਗਾਉਂਦਾ ਹੈ ਤਾਂ ਉਸ ਦਾ ਚਲਾਨ ਵੀ ਕੀਤਾ ਜਾਵੇ।ਪੰਜਾਬ ’ਚ ਅੰਮ੍ਰਿਤਪਾਲ ਮਾਮਲੇ ਤੋਂ ਮਗਰੋਂ ਪੁਲੀਸ ਹਿੰਸਾ ਅਤੇ ‘ਗੰਨ ਕਲਚਰ’ ਨੂੰ ਪ੍ਰੋਮੋਟ ਕਰਨ ਵਾਲੇ ਅਨਸਰਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕ ਰਹੀ ਹੈ। ਸੂਬੇ ’ਚ ਕਈ ਲੋਕਾਂ ਨੇ ਆਪਣੇ ਵਾਹਨਾਂ ’ਤੇ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਸਟਿੱਕਰ ਵੀ ਲਗਾਏ ਹੋਏ ਸਨ, ਪੁਲੀਸ ਨੇ ਜਾਂਚ ਦੌਰਾਨ ਭਿੰਡਰਾਂਵਾਲੇ ਦੇ ਸਟਿੱਕਰ ਵੀ ਉਤਾਰ ਦਿੱਤੇ ਅਤੇ ਵਾਹਨ ਚਾਲਕਾਂ ਨੂੰ ਅਜਿਹੇ ਸਟਿੱਕਰ ਮੁੜ ਨਾ ਲਗਾਉਣ ਲਈ ਨਿਰਦੇਸ਼ ਦਿੱਤੇ। ਪੰਜਾਬ ਦੇ DGP ਗੌਰਵ ਯਾਦਵ ਨੇ ਸੂਬੇ ਦੀ ਪੁਲੀਸ ਨੂੰ ਹਦਾਇਤਾਂ ਜਾਰੀ ਕੀਤੀਆ ਹਨ ਕਿ ਪੰਜਾਬ ਵਿਚ ਕਿਸੇ ਵੀ ਵਾਹਨ ’ਤੇ ਗ਼ੈਰ-ਕਾਨੂੰਨੀ ਸਟਿੱਕਰ ਲਗਾਉਣ ਵਾਲਿਆਂ ਨਾਲ ਸਖਤੀ ਵਰਤੀ ਜਾਵੇ। ਵਾਹਨਾਂ ’ਤੇ ਹਥਿਆਰਾਂ ਦੀਆਂ ਤਸਵੀਰਾਂ ਲਗਾਉਣਾ ਗੈਰ-ਕਾਨੂੰਨੀ ਹਨ। ਪੁਲੀਸ ਅਫ਼ਸਰਾਂ ਦਾ ਕਹਿਣਾ ਹੈ ਕਿ ਵਾਹਨਾਂ ’ਤੇ ਪੁਲੀਸ, ਫ਼ੌਜ ਅਤੇ ਹੋਰ ਸ਼ੱਕੀ ਸਟਿੱਕਰ ਲਗਾਉਣ ’ਤੇ ਵੀ ਪਾਬੰਦੀ ਹੋਵੇਗੀ।

‘ਗੰਨ ਕਲਚਰ’ ਦਾ ਪ੍ਰਚਾਰ ਕਰਨ ਵਾਲਿਆਂ ’ਤੇ ਭਾਰੀ ਜੁਰਮਾਨਾ ਲਗਾਇਆ ਜਾਵੇਗਾ। ਜੇਕਰ ਕੋਈ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਇਨ੍ਹਾਂ ਹਾਲਾਤਾਂ ‘ਚ ਉਸ ਦੇ ਖਿਲਾਫ ਵੀ ਕੇਸ ਦਰਜ ਕੀਤਾ ਜਾ ਸਕਦਾ ਹੈ।