ਹੁਸ਼ਿਆਰ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ
ਭਵਾਨੀਗੜ੍ਹ, 1, ਅਪ੍ਰੈਲ (ਗੁਰਦੀਪ ਸਿਮਰ) : ਅੱਜ ਸਰਕਾਰੀ ਮਿਡਲ ਸਕੂਲ ਸੰਤੋਖਪੁਰਾ ਜਲਾਣ ਵਿਖੇ ਸਲਾਨਾ ਨਤੀਜਾ ਆਉਣ ਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਵੱਖ ਵੱਖ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਇਨਾਮ ਬਲਵਿੰਦਰ ਸਿੰਘ ਸਾਬਕਾ ਸਰਪੰਚ, ਬੌਬੀ ਜਲਾਨ, ਦਰਸ਼ਨ ਸਿੰਘ ਸਾਬਕਾ ਚੇਅਰਮੈਨ ਪਸਵਕ ਕਮੇਟੀ, ਹੈਪੀ ਦੁੱਲਟ ਸੰਤੋਖਪੁਰਾ ਵਲੋਂ ਵੰਡੇ ਗਏ। ਸਕੂਲ ਇੰਚਾਰਜ ਸਰਬਜੀਤ ਸਿੰਘ ਅਤੇ ਸਮੂਹ ਸਟਾਫ ਵਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।