ਆਸਰਾ ਇੰਟਰਨੈਸ਼ਨਲ ਸਕੂਲ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਹੋਇਆ ਨਵੇਂ ਸਾਲ ਦਾ ਆਗਾਜ਼ 7 ਅਪ੍ਰੈਲ ਨੂੰ ਸਲਾਨਾ ਕਨਵੋਕੇਸ਼ਨ ਮੌਕੇ ਅਮਨ ਅਰੋੜਾ 500 ਵਿਦਿਆਰਥੀਆਂ ਵੰਡਣਗੇ ਡਿਗਰੀਆਂ।
ਭਵਾਨੀਗੜ੍ਹ, 1, ਅਪ੍ਰੈਲ (ਕ੍ਰਿਸ਼ਨ ਚੌਹਾਨ) : ਆਸਰਾ ਇੰਟਰਨੈਸ਼ਨਲ ਸਕੂਲ ਜੋ ਕਿ ਪਟਿਆਲਾ-ਸੰਗਰੂਰ ਨੈਸ਼ਨਲ ਹਾਈਵੇਅ–7 ਭਵਾਨੀਗੜ੍ਹ ਵਿਖੇ ਸਥਿਤ ਹੈ, ਜੋ ਕਿ ਸੀ.ਬੀ.ਐਸ.ਈ ਬੋਰਡ ਤੋਂ ਮਾਨਤਾ ਪ੍ਰਾਪਤ ਹੈ। ਜਿਸ ਵਿੱਚ ਪਲੇਅ ਵੇਅ ਤੋਂ ਲੈ ਕੇ 10+2 (ਮੈਡੀਕਲ, ਨਾਨ-ਮੈਡੀਕਲ, ਆਰਟਸ, ਕਾਮਰਸ) ਦੀਆਂ ਕਲਾਸਾਂ ਸਫਲਤਾਪੂਰਵਕ ਚਲਾਈਆਂ ਜਾ ਰਹੀਆਂ ਹਨ, ਸਕੂਲ ਦੇ ਅੱਠ ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਅਤੇ ਨੋਵਾਂ ਅਕਾਦਮਿਕ ਸੈਸ਼ਨ ਸ਼ੁਰੂ ਕਰਨ ਦੇ ਸਮੇਂ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ। ਜਿਸ ਵਿੱਚ ਸਮੂਹ ਸਟਾਫ, ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੇ ਸ਼ਿਰਕਤ ਕੀਤੀ।ਇਸ ਮੌਕੇ ਤੇ ਸਾਰਿਆ ਨੇ ਗੁਰੂ ਬਾਣੀ ਦਾ ਆਨੰਦ ਮਾਣਿਆ। ਡਾ. ਆਰ. ਕੇ. ਗੋਇਲ, ਚੇਅਰਮੈਨ (ਆਸਰਾ ਗਰੁੱਪ) ਨੇ ਸਾਰੇ ਹੀ ਵਿਦਿਆਰਥੀਆਂ ਨੂੰ ਗੁਰੂ ਸਾਹਿਬਾਨਾਂ ਦੀ ਬਾਣੀ ਦਾ ਸਿਮਰਨ ਕਰਨ ਅਤੇ ਉਹਨਾਂ ਵੱਲੋਂ ਦਿਖਾਏ ਰਾਹ ਤੇ ਚੱਲਣ ਲਈ ਪ੍ਰੇਰਿਤ ਕੀਤਾ ਅਤੇ ਅਰਦਾਸ ਕੀਤੀ ਕਿ ਸਾਰੇ ਵਿਦਿਆਰਥੀ ਆਉਣ ਵਾਲੇ ਸਮੇਂ ਵਿੱਚ ਬਹੁਤ ਤਰੱਕੀਆਂ ਕਰਨ ਅਤੇ ਪ੍ਰਮਾਤਮਾ ਦੀ ਮੇਹਰ ਸਦਾ ਉਹਨਾਂ ਤੇ ਬਣੀ ਰਹੇ। ਇਸ ਮੌਕੇ ਤੇ ਡਾ. ਕੇਸ਼ਵ ਗੋਇਲ ਐਮ. ਡੀ, (ਆਸਰਾ ਗਰੁੱਪ) ਨੇ ਕਿਹਾ ਕਿ ਆਉਣ ਵਾਲੀ 7 ਅਪ੍ਰੈਲ ਨੂੰ ਕਾਲਜ ਵਿਖੇ ਸਲਾਨਾ ਕੋਨਵੋਕੇਸ਼ਨ ਕੀਤੀ ਜਾ ਰਹੀ ਹੈ, ਜਿਸ ਵਿੱਚ ਅਮਨ ਅਰੋੜਾ ਕੈਬਨਿਟ ਮੰਤਰੀ, ਪੰਜਾਬ ਆਪਣੇ ਹੱਥਾਂ ਨਾਲ ਪੰਜ ਸੌ ਤੋਂ ਵੱਧ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕਰਨਗੇ। ਇਸ ਮੌਕੇ ਤੇ ਮੈਡਮ ਅੰਜੂ ਖੋਸਲਾ, ਪ੍ਰੋਫੈਸਰ – ਬੀ.ਐਲ.ਗੋਹਲ, ਡਾ. ਐਸ.ਕੇ. ਧੱਮੀ, ਪ੍ਰੋ. ਵਿਕਾਸ ਗੋਇਲ ਅਤੇ ਸਮੂਹ ਸਟਾਫ ਹਾਜਰ ਸੀ।