Jalandhar

ਤੇਜ਼ ਰਫਤਾਰ ਗੱਡੀ ਨੇ ਖੜ੍ਹੇ ਕੈਂਟਰ ‘ਚ ਮਾਰੀ ਟੱਕਰ, ਪੰਜ ਜ਼ਖ਼ਮੀ

Spread the News

ਜਲੰਧਰ : ਥਾਣਾ ਰਾਮਾ ਮੰਡੀ ਦੀ ਹੱਦ ਵਿਚ ਪੈਂਦੇ ਲੰਬਾ ਪਿੰਡ ਰੋਡ ਤੋਂ ਕਿਸ਼ਨਪੁਰਾ ਰੋਡ ‘ਤੇ ਸੰਤੋਖਪੁਰਾ ਨੇੜੇ ਇਕ ਕੈਂਟਰ ਅਤੇ ਸਕਾਰਪੀਓ ਗੱਡੀ ਵਿਚਾਲੇ ਭਿਆਨਕ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਸਕਾਰਪੀਓ ਗੱਡੀ ਬੁਰੀ ਤਰਾਂ੍ਹ ਨੁਕਸਾਨੀ ਗਈ। ਘਟਨਾ ਦੌਰਾਨ 5 ਲੋਕ ਜ਼ਖਮੀ ਹੋ ਗਏ, ਜਿਨਾਂ੍ਹ ‘ਚੋਂ 2 ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੈਂਟਰ ਚਾਲਕ ਇਕਬਾਲ ਸਿੰਘ ਵਾਸੀ ਪਿੰਡ ਪ੍ਰਤਾਪਗੜ੍ਹ, ਲੁਧਿਆਣਾ ਨੇ ਦੱਸਿਆ ਕਿ ਉਹ ਸੰਤੋਖਪੁਰਾ ਨੇੜੇ ਗੱਡੀ ਵਿਚੋਂ ਬਰੈੱਡ ਉਤਾਰ ਰਿਹਾ ਸੀ ਕਿ ਪਿੱਛੇ ਤੋਂ ਆ ਰਹੀ ਤੇਜ਼ ਰਫ਼ਤਾਰ ਸਕਾਰਪੀਓ ਵਾਹਨ ਨੇ ਉਸ ਦੇ ਖੜ੍ਹੇ ਵਾਹਨ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ‘ਚ ਸਵਾਰ ਵਿਅਕਤੀ ਕਾਰ ‘ਚੋਂ ਹੇਠਾਂ ਡਿੱਗਿਆ ਅਤੇ ਇਕ ਵਿਅਕਤੀ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਇਸ ਤੋਂ ਇਲਾਵਾ ਕਾਰ ਵਿਚ ਫੱਸੇ ਵਿਅਕਤੀਆਂ ਨੂੰ ਲੋਕਾਂ ਨੇ ਕੜੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਿਢਆ ਅਤੇ ਜ਼ਖਮੀ ਹਾਲਤ ਵਿਚ ਹਸਪਤਾਲ ਪਹੁੰਚਾਇਆ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ‘ਚ ਜੁੱਟ ਗਈ ਅਤੇ ਸਾਰੇ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਕੈਂਟਰ ਚਾਲਕ ਨੇ ਦੱਸਿਆ ਕਿ ਸਕਾਰਪੀਓ ਗੱਡੀ ਵਿਚ ਸਵਾਰ ਸਾਰੇ ਵਿਅਕਤੀ ਨਸ਼ੇ ਦੀ ਹਾਲਤ ਵਿਚ ਸਨ ਅਤੇ ਸਕਾਰਪੀਓ ਗੱਡੀ ਦੇ ਟਰੰਕ ਵਿਚੋਂ ਬੀਅਰ ਅਤੇ ਸ਼ਰਾਬ ਦੇ ਕਈ ਕੈਨ ਵੀ ਬਰਾਮਦ ਹੋਏ ਹਨ। ਮੌਕੇ ‘ਤੇ ਪਹੁੰਚੇ ਥਾਣੇਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਖੰਘਾਲ਼ ਕੇ ਮਾਮਲੇ ਦੀ ਜਾਂਚ ਕਰ ਰਹੇ ਹਨ।