Gurdaspur…ਸਹੁਰੇ ਪਰਿਵਾਰ ਤੋਂ ਤੰਗ ਨਵ-ਵਿਆਹੁਤਾ ਨੇ ਦਿੱਤੀ ਜਾਨ, ਰੋ-ਰੋ ਕੇ ਦਸੇ ਦੋਸ਼ੀਆਂ ਦੇ ਨਾਮ
ਗੁਰਦਾਸਪੁਰ ਤੋੰ ਇਥੋਂ ਇਕ ਦੁਖਦਾਈ ਖਬਰ ਆਈ ਹੈ। ਊਥੋੰ ਦੇ ਫਤਿਹਗੜ੍ਹ ਚੂੜੀਆਂ ਦੀ 25 ਬਰੇਯਾੰ ਦੀ ਵਿਆਹੁਤਾ ਨੇ ਜਾਨ ਦੇ ਦਿਦੀ। ਉਸਨੇ ਰੋ ਰੋ ਕੇ ਉਸਦੇ ਨਾਲ ਹੋਹਿਯਾੰ ਤਸ਼ਦਤਾੰ ਕੀ ਕਹਾਨੀ ਸੁਣਾਈ। ਇਕ ਸਾਲ ਪਹਿਲਾਂ ਗੁਰਵਿੰਦਰ ਕੌਰ ਦਾ ਵਿਆਹ ਹੋਇਆ ਸੀ। ਜਾਣਕਾਰੀ ਦਿੰਦੇ ਹੋਏ ਗੁਰਵਿੰਦਰ ਕੌਰ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਦਾ ਵਿਆਹ ਮਨਿੰਦਰ ਸਿੰਘ ਨਾਂ ਦੇ ਵਿਅਕਤੀ ਨਾਲ ਹੋਇਆ ਸੀ।
ਸਹੁਰਾ ਪਰਿਵਾਰ ਤੇ ਲਾਇਯਾ ਤੰਗ ਪਰੇਸ਼ਾਨ ਕਰਣ ਕਾ ਆਰੋਪ
ਉਨ੍ਹਾਂ ਦੱਸਿਆ ਕਿ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਲਗਾਤਾਰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ, ਜਿਸ ਤੋਂ ਤੰਗ ਆ ਕੇ ਉਸ ਨੇ ਇਹ ਖ਼ੌਫਨਾਕ ਕਦਮ ਚੁੱਕਿਆ। ਜਾਣਕਾਰੀ ਦਿੰਦਿਆਂ ਲੜਕੀ ਦੇ ਚਾਚਾ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਭਤੀਜੀ ਨੇ ਮਰਨ ਤੋਂ ਪਹਿਲਾਂ ਇਕ ਵੀਡੀਓ ਵੀ ਬਣਾਈ ਸੀ। ਵੀਡੀਓ ’ਚ ਉਸ ਨੇ ਆਪਣੇ ਪਤੀ ਅਤੇ ਸਹੁਰੇ ਪਰਿਵਾਰ ‘ਤੇ ਤੰਗ-ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਹਨ। ਏਐਸਆਈ ਹਰਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੀੜਤ ਪਰਿਵਾਰ ਦੇ ਬਿਆਨ ਲੈ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।