PunjabLatest news

“ਆਪ” ਉਮੀਦਵਾਰ ਨੂੰ ਮੂੰਹ ਨਾ ਲਾਇਆ ਜਾਵੇ : ਬਲਕੌਰ ਸਿੰਘ

Spread the News

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨਜੀਤ ਕੌਰ ਅੱਜ ਜ਼ਿਲ੍ਹਾ ਜਲੰਧਰ ਦੇ ਫਿਲੌਰ ਪਹੁੰਚੇ ਹਨ। ਇਸ ਦੌਰਾਨ ਮੂਸੇਵਾਲੇ ਦੇ ਮਾਪਿਆਂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ, “29 ਮਈ 2022 ਦਾ ਦਿਨ ਸੀ ‘ਤੇ ਮੇਰਾ ਪਰਿਵਾਰ ਇੱਕ ਰਾਜੇ ਵਰਗੀ ਜ਼ਿੰਦਗੀ ਬਤੀਤ ਕਰ ਰਿਹਾ ਸੀ। ਸਾਡਾ ਤਿੰਨ ਜਾਣਿਆ ਦਾ ਪਰਿਵਾਰ ਸੀ, ਜੋ ਬਹੁਤ ਖੁਸ਼ਹਾਲ ਰਹਿ ਰਿਹਾ ਸੀ ਪਰ ਇੱਕ ਦਿਨ ਹਥਿਆਰੇ ਵੱਡੇ-ਵੱਡੇ ਹਥਿਆਰ ਲੈ ਕੇ 15 ਦਿਨਾਂ ਤੱਕ ਸਾਡੇ ਘਰ ਦੇ ਆਲੇ-ਦੁਆਲੇ ਘੁੰਮਦੇ ਰਹੇ ਅਤੇ ਇਸ ਤੋਂ ਬਾਅਦ ਉਹਨਾਂ ਵੱਲੋ ਮੇਰੇ ਪੁੱਤ ਨੂੰ ਮਾਰ ਦਿੱਤਾ ਗਿਆ।

ਇਸ ਤੋਂ ਬਾਅਦ ਬਲਕੌਰ ਸਿੰਘ ਨੇ ਸੂਬਾ ਸਰਕਾਰ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ, “ਸੂਬਾ ਸਰਕਾਰ ਵੀ ਇਸ ਗੱਲ ਤੋਂ ਜਾਣੂ ਸੀ ਕਿਉਂਕਿ ਕੇਂਦਰ ਸਰਕਾਰ ਦੀਆਂ ਏਜੰਸੀਆਂ ਨੇ ਇਨਪੁਟ ਦਿੱਤੇ ਸਨ। ਬਲਕੌਰ ਸਿੰਘ ਨੇ ਕਿਹਾ ਕਿ, “11 ਮਹੀਨੇ ਹੋ ਗਏ ਹਨ ਤੇ ਅੱਜ ਮੈਂ ਤੁਹਾਡੇ ਕੋਲ ਇਸ ਲਈ ਆਇਆ ਹਾਂ ਕਿਉਂਕਿ ਇਹ NRI ਇਲਾਕਾ ਹੈ।  ਉਨ੍ਹਾਂ ਅੱਗੇ ਕਿਹਾ ਕਿ ਮੈਂ ਹੱਥ ਜੋੜ ਕੇ ਅਪੀਲ ਕਰ ਸਕਦਾ ਹਾਂ ਕਿ ਇਸ ਬੇਕਾਰ ਸਰਕਾਰ ਨੇ ਮੇਰੇ ਪੁੱਤਰ ਦੀ ਮੌਤ ‘ਤੇ ਵੀ ਰਾਜਨੀਤੀ ਕੀਤੀ ਹੈ

ਬਲਕੌਰ ਸਿੰਘ ਨੇ ਕਿਹਾ ਕਿ, “ਕੱਲ੍ਹ ਮੈਂ ਇੱਕ ਛੋਟੀ ਜਿਹੀ ਵੀਡੀਓ ਪਾਈ ਸੀ ਕਿ ਜਲੰਧਰ ਵਾਸੀਓ ਕੱਲ੍ਹ ਮੈਂ ਤੁਹਾਡੇ ਦਰਸ਼ਨਾਂ ਲਈ ਆ ਰਿਹਾ ਹਾਂ ਅਤੇ ਇਸ ਤੋਂ ਬਾਅਦ ਚੀਮਾ ਸਾਹਿਬ ਨੇ ਬਿਆਨ ਦਿੱਤਾ ਹੈ ਕਿ ਉਹ ਰਾਜਨੀਤੀ ਕਰ ਰਹੇ ਹਨ। ਮੈਂ ਕੋਈ ਉਮੀਦਵਾਰ ਹਾਂ, ਜੋ ਆਪਣੇ ਲਈ ਪ੍ਰਚਾਰ ਕਰਾਂਗਾ,  ਉਨ੍ਹਾਂ ਕਿਹਾ ਕਿ ਰਾਜਨੀਤੀ ਤਾਂ ਹੋ ਸਕਦੀ ਹੈ ਜੇਕਰ ਮੈਂ ਕਿਸੇ ਵਿਸ਼ੇਸ਼ ਪਾਰਟੀ ਦਾ ਪ੍ਰਚਾਰ ਕਰਦਾ ਹਾਂ। ਮੇਰੀ ਬੇਨਤੀ ਹੈ ਕਿ ਕੋਈ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਮੂੰਹ ਨਾ ਲਾਵੇ, ਇਹੀ ਸਭ ਤੋਂ ਵੱਡੀ ਸ਼ਰਧਾਂਜਲੀ ਹੋਵੇਗੀ। ਜੇ ਸਹੀ ਲੱਗੇ ਤਾਂ ਮੰਨ ਲੈਣਾ, ਨਹੀਂ ਤਾਂ ਤੁਹਾਡਾ ਹੁਕਮ ਸਿਰ ਮੱਥੇ ਹੈ।