PunjabTrending

ਸ੍ਰੀ ਦਰਬਾਰ ਸਾਹਿਬ ਦੀ ਹੈਰੀਟੇਜ ਸਟ੍ਰੀਟ ‘ਚ ਹੋਇਆ ਧਮਾਕਾ, ਜਾਣੋ ਪੂਰਾ ਮਾਮਲਾ

Spread the News

ਅੰਮ੍ਰਿਤਸਰ: ਦੇਰ ਰਾਤ ਸ੍ਰੀ ਦਰਬਾਰ ਸਾਹਿਬ ਦੀ ਹੈਰੀਟੇਜ ਸਟ੍ਰੀਟ ‘ਚ ਧਮਾਕਾ ਹੋਇਆ ਹੈ ਅਤੇ ਚਸ਼ਮਦੀਦ ਲੋਕਾਂ ਵੱਲੋਂ ਇਸ ਧਮਾਕੇ ਕਾਰਨ 4 ਲੋਕ ਜਖ਼ਮੀ ਦੱਸੇ ਜਾ ਰਹੇ ਹਨ। ਹਾਲਾਂਕਿ ਅਧਿਕਾਰੀਤ ਤੋਰ ਤੇ ਇਸਦੀ ਪੁਸ਼ਟੀ ਨਹੀਂ ਹੋਈ ਹੈ ਕਿ ਕਿੰਨੇ ਲੋਕ ਜਖਮੀ ਹੋਏ ਹਨ। ਧਮਾਕਾ ਇੰਨਾਂ ਭਿਆਨਕ ਸੀ ਕਿ ਆਲੇ ਦੁਆਲੇ ਲੱਗੀਆਂ ਖਿੜਕੀਆਂ ਦੇ ਸ਼ੀਸ਼ੇ ਤੱਕ ਵੀ ਟੁੱਟ ਗਏ ਅਤੇ ਚਾਰੇ ਪਾਸੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। 

ਦੱਸਣਯੋਗ ਹੈ ਕਿ ਉੱਥੇ ਮੌਜੂਦ ਲੋਕਾਂ ਵੱਲੋ ਇਸ ਬਲਾਸਟ ਨੂੰ ਲੈ ਕੇ ਵੱਖ-ਵੱਖ ਬਿਆਨ ਦਿੱਤੇ ਜਾ ਰਹੇ ਹਨ। ਕਿਸੇ ਦਾ ਕਹਿਣਾ ਹੈ ਕਿ ਇਹ ਬਲਾਸਟ AC ਕਾਰਨ ਹੋਇਆ ਹੈ ਅਤੇ ਕੁਝ ਲੋਕ ਕਹਿ ਰਹੇ ਹਨ ਕਿ ਇਹ ਧਮਾਕਾ ਚਿਮਨੀ ਫੱਟਣ ਕਾਰਨ ਧਮਾਕਾ ਹੋਇਆ ਹੈ। ਫਿਲਹਾਲ ਹੁਣ ਇਹ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ਕਿ ਬਲਾਸਟ ਕਿਸ ਚੀਜ਼ ਨਾਲ ਹੋਇਆ। ਫਿਲਹਾਲ ਪੁਲਸ ਅਧਿਕਾਰੀ ਇਸ ਘਟਨਾ ਵਾਰੇ ਬੋਲਣ ਤੋਂ ਬਚਦੇ ਨਜ਼ਰ ਆਏ ਅਤੇ ਅਧਿਕਾਰੀਆਂ ਨੇ ਕਿਹਾ ਕਿ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹ ਘਟਨਾ ਕਿਸ ਤਰਾਂ ਹੋਈ ਹੈ।