ਵੱਡੀ ਖਬਰ : ਰਾਜਸਥਾਨ ‘ਚ MIG-21 ਹਾਦਸਾਗ੍ਰਸਤ, 2 ਦੀ ਮੌਤ
ਰਾਜਸਥਾਨ ਦੇ ਹਨੂੰਮਾਨਗੜ੍ਹ ‘ਚ ਹਵਾਈ ਸੈਨਾ ਦਾ ਲੜਾਕੂ ਜਹਾਜ਼ ਮਿਗ 21 (MIG 21) ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਦੱਸ ਦਈਏ ਕਿ ਇਸ ਹਾਦਸੇ ‘ਚ 2 ਲੋਕਾਂ ਦੀ ਮੌਤ ਹੋ ਗਈ ‘ਤੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਜਹਾਜ਼ ਵਿੱਚ ਸਵਾਰ ਦੋਵੇਂ ਪਾਇਲਟ ਸੁਰੱਖਿਅਤ ਹਨ। ਹਾਦਸੇ ਤੋਂ ਬਾਅਦ ਮੌਕੇ ‘ਤੇ ਭਾਰੀ ਭੀੜ ਇਕੱਠੀ ਹੋ ਗਈ। ਫਿਲਹਾਲ ਲੋਕਾਂ ਦੁਆਰਾ ਰਾਹਤ ਕਾਰਜਾਂ ਵਿੱਚ ਸਹਿਯੋਗ ਕੀਤਾ ਜਾ ਰਿਹਾ ਹੈ। ਲੜਾਕੂ ਜਹਾਜ਼ ਹਾਦਸੇ ਦਾ ਸ਼ਿਕਾਰ ਕਿਵੇਂ ਹੋਇਆ, ਇਸ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਜਾਂਚ ਟੀਮ ਵੱਲੋ ਮੌਕੇ ‘ਤੇ ਪਹੂੰਚ ਕੇ ਜਾਂਚ ਕੀਤੀ ਜਾਰੀ ਹੈ।
ਦੱਸਣਯੋਗ ਹੈ ਕਿ ਇਸ ਸਾਲ ਜਨਵਰੀ ਵਿੱਚ, ਭਾਰਤੀ ਹਵਾਈ ਸੈਨਾ ਦੇ ਦੋ ਲੜਾਕੂ ਜਹਾਜ਼ – ਇੱਕ ਸੁਖੋਈ ਐਸਯੂ-30 ਅਤੇ ਇੱਕ ਮਿਰਾਜ 2000 – ਰਾਜਸਥਾਨ ਦੇ ਭਰਤਪੁਰ ਵਿੱਚ ਇੱਕ ਸਿਖਲਾਈ ਦੌਰਾਨ ਕ੍ਰੈਸ਼ ਹੋ ਗਏ ਸਨ। ਇਸ ਵਿੱਚ ਇੱਕ ਪਾਇਲਟ ਦੀ ਜਾਨ ਚਲੀ ਗਈ। ਦੱਸ ਦਈਏ ਕਿ ਇੱਕ ਲੜਾਕੂ ਜਹਾਜ਼ ਮੱਧ ਪ੍ਰਦੇਸ਼ ਦੇ ਮੋਰੇਨਾ ਵਿੱਚ ਅਤੇ ਦੂਜਾ ਰਾਜਸਥਾਨ ਦੇ ਭਰਤਪੁਰ ਵਿੱਚ ਡਿੱਗਿਆ ਸੀ।