ਪ੍ਰਾਪਰਟੀ ਟੈਕਸ ਬਰਾਂਚ ਹੁਣ ਡਿਫਾਲਟਰਾਂ ਤੋਂ ਵਸੂਲੀ ਲਈ ਜਾਰੀ ਕਰੇਗੀ ਨੋਟਿਸ
ਜਲੰਧਰ : ਪ੍ਰਰਾਪਰਟੀ ਟੈਕਸ ਡਿਫਾਲਟਰਾਂ ਦੀ ਹੁਣ ਖ਼ੈਰ ਨਹੀਂ ਅਤੇ ਨਗਰ ਨਿਗਮ ਵਲੋਂ ਪ੍ਰਰਾਪਰਟੀ ਟੈਕਸ ਡਿਫਾਲਟਰਾਂ ਨੂੰ ਨੋਟਿਸ ਜਾਰੀ ਕਰਨ ਦੀ ਤਿਆਰੀ ਕਰ ਲਈ ਹੈ ਅਤੇ ਆਉਂਦੀ 15 ਮਈ ਤੋਂ ਨੋਟਿਸਾਂ ਦਾ ਸਿਲਸਲਾ ਜਾਰੀ ਹੋ ਜਾਏਗਾ।
ਨਗਰ ਨਿਗਮ ਦੀ ਪ੍ਰਰਾਪਰਟੀ ਟੈਕਸ ਬਰਾਂਚ ਦੇ ਸੁਪਰਡੈਂਟ ਭੁਪਿੰਦਰ ਸਿੰਘ ਬੜਿੰਗ ਅਨੁਸਾਰ ਲੋਕ ਸਭਾ ਦੀ ਜ਼ਿਮਨੀ ਚੋਣ ਦੇ ਬਾਅਦ ਹੁਣ 14 ਮਈ ਤਕ ਸਾਰਾ ਸਟਾਫ ਚੋਣ ਡਿਊਟੀ ਤੋਂ ਪਰਤ ਆਏਗਾ ਅਤੇ ਉਹ 15 ਮਈ ਤੋਂ ਬਾਕਾਇਦਾ ਆਪਣਾ ਕੰਮ ਸ਼ੁਰੂ ਕਰ ਦਵੇਗਾ। ਪ੍ਰਰਾਪਰਟੀ ਟੈਕਸ ਬਰਾਂਚ ਵਲੋਂ 15 ਮਈ ਨੂੰ ਲਗਪਗ 150 ਡਿਫਾਲਟਰਾਂ ਨੂੰ ਨੋਟਿਸ ਕੱਢਣ ਦੀ ਤਿਆਰੀ ਕਰ ਲਈ ਹੈ। ਸੁਪਰਡੈਂਟ ਅਨੁਸਾਰ ਹੁਣ ਤਕ 50 ਫੀਸਦੀ ਘਰੇਲੂ ਟੈਕਸ ਜਮਾਂ ਹੋ ਚੁੱਕਾ ਹੈ ਅਤੇ 50 ਫੀਸਦੀ ਡਿਫਾਲਟਰ ਹਨ ਜਿਨ੍ਹਾਂ ਤੋਂ ਟੈਕਸ ਦੀ ਵਸੂਲੀ ਲਈ ਨੋਟਿਸ ਜਾਰੀ ਕੀਤੇ ਜਾਣਗੇ। ਇਸ ਤੋਂ ਇਲਾਵਾ ਲਗਪਗ 30 ਹਜ਼ਾਰ ਕਮਰਸ਼ੀਅਲ ਯੂਨਿਟ ਹਨ ਜਿਨ੍ਹਾਂ ‘ਚੋਂ ਵਡੇ ਯੂਨਿਟ ਤਾਂ ਟੈਕਸ ਜਮਾਂ ਕਰਾ ਦਿੰਦੇ ਹਨ ਅਤੇ ਕੁਝ ਅਜਿਹੇ ਛੋਟੇ ਯੂਨਿਟ ਹਨ ਜਿਨ੍ਹਾਂ ਦੀ ਵਸੂਲੀ ਲਈ ਨੋਟਿਸ ਜਾਰੀ ਕੀਤੇ ਜਾ ਸਕਦੇ ਹਨ। ਅਜਿਹੇ ਯੂਨਿਟਾਂ ਦੀ ਗਿਣਤੀ 4 ਹਜ਼ਾਰ ਦੇ ਕਰੀਬ ਹੈ। ਇਨ੍ਹਾਂ ਯੁਨਿਟਾਂ ਨੂੰ ਵੀ ਨੋਟਿਸ ਜਾਰੀ ਕੀਤੇ ਜਾਣ ਦੀ ਤਿਆਰੀ ਹੈ ਅਤੇ 15 ਮਈ ਦੇ ਬਾਅਦ ਇਨ੍ਹਾਂ ਯੁਨਿਟਾਂ ਨੂੰ ਵੀ ਨੋਟਿਸ ਜਾਰੀ ਕੀਤੇ ਜਾਣਗੇ। ਪ੍ਰਰਾਪਰਟੀ ਟੈਕਸ ਬਰਾਂਚ ਦੇ 9 ਇੰਸਪੈਕਟਰ ਆਉਂਦੀ 15 ਮਈ ਤੋਂ ਆਪੋ ਆਪਣੇ ਖੇਤਰਾਂ ‘ਚ ਸਰਗਰਮ ਹੋ ਜਾਣਗੇ ਅਤੇ ਡਿਫਾਲਟਰਾਂ ਤੋਂ ਵਸੂਲੀ ਦਾਕੰਮ ਸ਼ੁਰੂ ਕਰਨਗੇ। ਜਿਹੜੇ ਡਿਫਾਲਟਰ ਨੋਟਿਸ ਦਾ ਜਵਾਬ ਨਹੀਂ ਦੇਣਗੇ ਜਾਂ ਟੈਕਸ ਜਮਾਂ ਨਹੀਂ ਕਰਾਉਣੇ ਤਾਂ ਉਨ੍ਹਾਂ ਦੀਆਂ ਪ੍ਰਰਾਪਰਟੀਆਂ ਸੀਲ ਹੋ ਸਕਦੀਆਂ ਹਨ ਅਤੇ ਨਗਰ ਨਿਗਮ ਨੇ ਸੀਿਲੰਗ ਦੀ ਤਿਆਰੀ ਵੀ ਕਰ ਲਈ ਹੈ।