WhatsApp ਨੇ ਲਾਂਚ ਕੀਤਾ ਸ਼ਾਨਦਾਰ ਫੀਚਰ, ਹੁਣ ਲੁਕਾਓ ਆਪਣੀ Private Chat
ਯੂਜ਼ਰਸ ਦੀ ਪ੍ਰਾਈਵੇਸੀ ਅਤੇ ਸੁਰੱਖਿਆ ਨੂੰ ਵਧਾਉਣ ਲਈ META ਨੇ WhatsApp ‘ਤੇ ਇਕ ਨਵਾਂ ਫੀਚਰ ਲਾਂਚ ਕੀਤਾ ਹੈ। ਦੱਸ ਦਈਏ ਕਿ ਇਸ ਫੀਚਰ ਦਾ ਨਾਂ ”ਚੈਟ ਲਾਕ” (Chat lock) ਹੈ। ਮਾਰਕ ਜ਼ੁਕਰਬਰਗ ਨੇ ਸੋਮਵਾਰ ਨੂੰ ਇਸ ਨਵੇਂ ਫ਼ੀਚਰ ਦਾ ਐਲਾਨ ਕੀਤਾ ਹੈ। “ਚੈਟ ਲਾਕ” ਦੀ ਚਰਚਾ ਲੰਬੇ ਸਮੇਂ ਤੋਂ ਹੋ ਰਹੀ ਸੀ ਪਰ ਹੁਣ ਯੂਜ਼ਰਸ ਇਸ ਦਾ ਫਾਇਦਾ ਉਠਾ ਸਕਣਗੇ। ਇਹ ਉਨ੍ਹਾਂ ਉਪਭੋਗਤਾਵਾਂ ਲਈ ਫਾਇਦੇਮੰਦ ਸਾਬਤ ਹੋਵੇਗਾ ਜੋ ਆਪਣੀ ਨਿੱਜੀ ਚੈਟ ਨੂੰ ਲੁਕਾਉਣਾ ਚਾਹੁੰਦੇ ਹਨ।
ਦੱਸ ਦਈਏ ਕਿ ਇਹ ਫ਼ੀਚਰ iOS ਅਤੇ Android ਦੋਵਾਂ ਉਪਭੋਗਤਾਵਾਂ ਲਈ ਉਪਲਬਧ ਹੈ। ਐਪ ਨੂੰ ਅਪਡੇਟ ਕਰਦੇ ਹੀ ਤੁਸੀਂ ਇਸ ਫੀਚਰ ਦਾ ਫਾਇਦਾ ਉਠਾ ਸਕਦੇ ਹੋ। ਵਟਸਐਪ ਨੇ ਕਿਹਾ ਕਿ ਆਉਣ ਵਾਲੇ ਸਮੇਂ ‘ਚ ਚੈਟ ਲਾਕ ਲਈ ਕੁਝ ਹੋਰ ਵਿਕਲਪ ਵੀ ਸ਼ਾਮਲ ਕੀਤੇ ਜਾ ਸਕਦੇ ਹਨ। ਇਸ ਵਿਸ਼ੇਸ਼ਤਾ ਦੇ ਜ਼ਰੀਏ, ਉਪਭੋਗਤਾ ਚੁਣੀਆਂ ਗਈਆਂ ਚੈਟਾਂ ਨੂੰ ਇਨਬਾਕਸ ਤੋਂ ਹਟਾ ਕੇ ਇੱਕ ਵਿਸ਼ੇਸ਼ ਫੋਲਡਰ ਵਿੱਚ ਸੁਰੱਖਿਅਤ ਰੂਪ ਨਾਲ ਸਟੋਰ ਕਰਨ ਦੇ ਯੋਗ ਹੋਣਗੇ। ਜਿਸ ਨੂੰ ਸਿਰਫ਼ ਪਾਸਵਰਡ ਅਤੇ ਬਾਇਓਮੈਟ੍ਰਿਕ ਪ੍ਰਮਾਣਿਕਤਾ ਰਾਹੀਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇੰਨਾ ਹੀ ਨਹੀਂ ਚੈਟ ਲਾਕ ਫੀਚਰ ਰਾਹੀਂ ਨੋਟੀਫਿਕੇਸ਼ਨ ‘ਚ ਭੇਜਣ ਵਾਲੇ ਅਤੇ ਮੈਸੇਜ ਦਾ ਪ੍ਰੀਵਿਊ ਵੀ ਨਹੀਂ ਦਿਖਾਈ ਦੇਵੇਗਾ।
ਕਿਵੇਂ ਕਰੀਏ chatlock ਫੀਚਰ ਦਾ ਇਸਤੇਮਾਲ?
ਸਭ ਤੋਂ ਪਹਿਲਾਂ, ਤੁਹਾਨੂੰ WhatsApp ‘ਤੇ ਕਿਸੇ ਵੀ ਚੈਟ ‘ਤੇ ਟੈਪ ਕਰਨਾ ਹੋਵੇਗਾ।
ਇਸ ਤੋਂ ਬਾਅਦ ਉੱਤੇ ਆ ਰਹੇ ਉਹਦੇ ਨਾਂ ਦੇ ਕਲਿੱਕ ਕਰਨਾ ਹੈ।
ਇਸ ਤੋਂ ਬਾਅਦ ਤੁਹਾਨੂੰ ਹੇਠਾਂ ਜਾਉਂਣ ‘ਤੇ Disappearing messages ਦੇ ਹੇਠਾਂ “chatlock” ਮੈਸਜ ਦਾ ਵਿਕਲਪ ਮਿਲੇਗਾ, ਉਸ ‘ਤੇ ਕਲਿੱਕ ਕਰਨਾ ਹੈ।
ਇਸ ਫੀਚਰ ‘ਤੇ ਕਲਿੱਕ ਕਰ ਕੇ ਤੁਸੀਂ ਇਸ ਨੂੰ ਐਕਟਿਵ ਕਰ ਸਕਦੇ ਹੋ ।
ਹੁਣ ਲੌਕ ਕੀਤੀਆਂ ਚੈਟਾਂ ਨੂੰ ਦੇਖਣ ਲਈ, ਉਪਭੋਗਤਾਵਾਂ ਨੂੰ ਆਪਣੇ ਇਨਬਾਕਸ ਨੂੰ ਹੇਠਾਂ ਖਿੱਚਣ ਅਤੇ ਆਪਣੇ ਫ਼ੋਨ ਪਾਸਵਰਡ ਨੂੰ ਦਰਜ ਕਰਨ ਜਾਂ ਬਾਇਓਮੈਟ੍ਰਿਕ ਪ੍ਰਮਾਣੀਕਰਨ ਨੂੰ ਅਧਿਕਾਰਤ ਕਰਨ ਦੀ ਲੋੜ ਹੋਵੇਗੀ।