Breaking NEWSPunjab

Big News: ਪੰਜਾਬ ‘ਚ ਅੱਜ ਤੋਂ ਬਿਜਲੀ ਮਹਿੰਗੀ

Spread the News

“ਆਪ” ਸਰਕਾਰ ਵੱਲੋ ਵਾਅਦਾ ਕੀਤਾ ਗਿਆ ਸੀ ਕਿ ਪੰਜਾਬ ਦੀ ਇੰਡਸਟਰੀ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦਰ ਦੇ ਹਿਸਾਬ ਨਾਲ ਬਿਲ ਆਉਣਗੇ ਪਰ ਅਜੇ ਇਸ ਗੱਲ ਨੂੰ ਸਾਲ ਵੀ ਨਹੀਂ ਹੋਇਆ ਕਿ ਆਪ ਸਰਕਾਰ ਨੇ ਉਦਹਯੋਗਪੱਤੀਆਂ ਨੂੰ ਇੱਕ ਵੱਡਾ ਝਟਕਾ ਦੇ ਦਿੱਤਾ। ਦੱਸ ਦਈਏ ਕਿ ਜਲੰਧਰ ਦੀਆਂ ਚੋਣਾਂ ਦੇ ਖਤਮ ਹੋਣ ਦੇ ਦੋ ਦਿਨ ਬਾਅਦ ਹੀ ਪੰਜਾਬ ਸਰਕਾਰ ਨੇ ਬੀਤੇ ਦਿਨ ਬਿਜਲੀ ਨੂੰ ਲੈ ਕੇ ਇੱਕ ਵੱਡਾ ਫੈਸਲਾ ਕੀਤਾ ਹੈ। ਇਸ ਫੈਸਲੇ ਦਾ ਸਿੱਧਾ ਅਸਰ ਆਮ ਜਨਤਾ ਦੀ ਜੇਬਾਂ ‘ਚ ਪਵੇਗਾ। ਖਬਰ ਮੁਤਾਬਕ ਪੰਜਾਬ ‘ਚ ਅੱਜ ਤੋਂ ਬਿਜਲੀ ਮਹਿੰਗੀ ਹੋ ਗਈ ਹੈ ਜਿਸਦੇ ਚੱਲਦੇ ਅੱਜ ਤੋਂ ਬਿਜਲੀ ਦੀਆਂ ਨਵੀਆਂ ਦਰਾਂ ਲਾਗੂ ਹੋ ਜਾਣਗੀਆਂ। ਇਸ ਐਲਾਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਕਿਹਾ ਕਿ, “ਬਿਜਲੀ ਦੀਆਂ ਦਰਾਂ ਚ ਵਾਧੇ ਦਾ ਖ਼ਰਚਾ ਸਰਕਾਰ ਦੇਵੇਗੀ ਇਸ ਦਾ ਆਮ ਲੋਕਾਂ ਤੇ ਕੋਈ ਬੋਝ ਨਹੀਂ ਪਵੇਗਾ…600 ਯੂਨਿਟ ਵਾਲੀ ਯੋਜਨਾ ਦੇ ਇੱਕ ਵੀ ਮੀਟਰ ਤੇ ਅਸਰ ਨਹੀ ਪਵੇਗਾ..”

 

ਆਓ ਹੁਣ ਤੁਹਾਨੂੰ ਦੱਸਦੇ ਹਾਂ ਨਵੀਆਂ ਦਰਾਂ ਬਾਰੇ

 

ਰਾਜ ਰੈਗੂਲੇਟਰੀ ਬਿਜਲੀ ਕਮਿਸ਼ਨ ਦੇ ਅਨੁਸਾਰ ਘਰੇਲੂ ਖਪਤਕਾਰਾਂ ਲਈ 2 ਕਿਲੋਵਾਟ ਲੋਡ ਤੱਕ ਵਾਲੇ ਖਪਤਕਾਰਾਂ ਪਹਿਲੇ 100 ਯੂਨਿਟ ਲਈ ਦਰ 3.49 ਰੁਪਏ ਤੋਂ ਵਧਾ ਕੇ 4.19 ਰੁਪਏ ਪ੍ਰਤੀ ਯੂਨਿਟ ਕਰ ਦਿੱਤੀ ਗਈ ਹੈ। ਇਸਦੇ ਨਾਲ ਹੀ ਫਿਕਸ ਚਾਰਜਿਜ਼ ਵੀ 35 ਰੁਪਏ ਤੋਂ ਵਧਾ ਕੇ 50 ਰੁਪਏ ਪ੍ਰਤੀ ਕਿਲੋਵਾਟ ਕਰ ਦਿੱਤੇ ਗਏ ਹਨ। 101 ਤੋਂ 300 ਯੂਨਿਟ ਤੱਕ ਦਰ 5.84 ਰੁਪਏ ਤੋਂ ਵਧਾ ਕੇ 6.64 ਰੁਪਏ ਪ੍ਰਤੀ ਯੂਨਿਟ ਕੀਤੇ ਗਏ ਹਨ ਤੇ 300 ਯੂਨਿਟ ਤੋਂ ਵੱਧ ਲਈ 7.30 ਰੁਪਏ ਤੋਂ ਵਧਾ ਕੇ 7.75 ਰੁਪਏ ਪ੍ਰਤੀ ਯੂਨਿਟ ਦਰ ਕੀਤੀ ਗਈ ਹੈ।

 

ਛੋਟੇ ਉਦਯੋਗਾਂ ਦੀ ਗੱਲ ਕਰੀਏ ਤਾਂ 5.37 ਰੁਪਏ ਪ੍ਰਤੀ ਯੂਨਿਟ ਤੋਂ ਵਧਾ ਕੇ 5.67 ਰੁਪਏ ਪ੍ਰਤੀ ਯੂਨਿਟ ਕਰ ਦਿੱਤਾ ਗਿਆ ਹੈ। 20 ਕਿਲੋਵਾਟ ਤੋਂ 100 ਕਿਲੋਵਾਟ ਤੱਕ ਦਰਮਿਆਨੀ ਸਪਲਾਈ ਵਾਲੇ ਖਪਤਕਾਰਾਂ ਲਈ ਇਹ ਦਰ 5.80 ਰੁਪਏ ਪ੍ਰਤੀ ਯੂਨਿਟ ਤੋਂ ਵਧਾ ਕੇ 6.10 ਰੁਪਏ ਪ੍ਰਤੀ ਯੂਨਿਟ ਕਰ ਦਿੱਤੀ ਗਈ ਹੈ। ਵੱਡੀ ਸਪਲਾਈ ਵਾਲੇ ਖਪਤਕਾਰਾਂ ਲਈ, ਆਮ ਸ਼੍ਰੇਣੀ ਵਿੱਚ 100-1000 ਯੂਨਿਟ ਤੱਕ, 6.05 ਰੁਪਏ ਤੋਂ 6.45 ਰੁਪਏ ਪ੍ਰਤੀ ਯੂਨਿਟ ਜਦਕਿ 1000 ਤੋਂ 2500 ਯੂਨਿਟਾਂ ਲਈ 6.15 ਤੋਂ ਵਧਾ ਕੇ 6.55 ਰੁਪਏ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 2500 ਤੋਂ ਵੱਧ ਯੂਨਿਟਾਂ ਵਾਲੇ ਖਪਤਕਾਰਾਂ ਲਈ ਇਸ ਨੂੰ 6.27 ਤੋਂ ਵਧਾ ਕੇ 6.67 ਕਰ ਦਿੱਤਾ ਗਿਆ ਹੈ। PIU ਉਦਯੋਗ ਲਈ 6.09 ਤੋਂ 6.49, 6.40 ਤੋਂ 6.80 ਅਤੇ 6.49 ਤੋਂ 6.89 ਪ੍ਰਤੀ ਯੂਨਿਟ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਲੈਕਟ੍ਰਿਕ ਵਾਹਨ ਚਾਰਜਿੰਗ ਸਟੇਸ਼ਨਾਂ ‘ਤੇ ਵੀ ਹੁਣ ਮਹਿੰਗੀ ਬਿਜਲੀ ਮਿਲੇਗੀ। ਇਸ ਦੇ ਲਈ 6 ਰੁਪਏ ਪ੍ਰਤੀ ਯੂਨਿਟ ਵਧਾ ਕੇ 6.28 ਰੁਪਏ ਪ੍ਰਤੀ ਯੂਨਿਟ ਕਰ ਦਿੱਤਾ ਗਿਆ ਹੈ।

 

ਪੰਜਾਬ ‘ਚ ‘ਮੁਫ਼ਤ ਬਿਜਲੀ’ ਦਾ ਵਾਅਦਾ ਕਰ ਕੇ ਸੱਤਾ ‘ਚ ਆਈ ਆਮ ਆਦਮੀ ਪਾਰਟੀ ਨੇ ਪਿਛਲੇ ਸਾਲ 1 ਜੁਲਾਈ 2022 ‘ਚ ਪੰਜਾਬ ‘ਚ 300 ਯੂਨਿਟ ਮੁਆਫ਼ ਦਾ ਐਲਾਨ ਕੀਤਾ ਸੀ। ਪਰ ਇਸ ਐਲਾਨ ਨੂੰ ਅਜੇ 1 ਸਾਲ ਵੀ ਪੂਰਾ ਨਹੀਂ ਹੋਇਆ ‘ਤੇ ਮਾਨ ਸਰਕਾਰ ਨੇ ਬਿਜਲੀ ਦਰਾਂ ਵਧਾ ਦਿੱਤੀਆ। ਹਾਲਾਂਕਿ CM ਮਾਨ ਨੇ ਟਵੀਟ ਕੀਤਾ ਹੈ ਕਿ ਇਸ ਦਾ ਖਰਚਾ ਪੰਜਾਬ ਸਰਕਾਰ ਚੁੱਕੇਗੀ।