ਪਿੰਡ ਮਨਸੂਰਪੁਰ ਦੇ NRI ਵੀਰਾਂ ਵਲੌਂ ਪਿੰਡ ਵਾਸ਼ੀਆਂ ਨੂੰ ਸਹਿਯੋਗ ਵਜੌਂ ਐਂਬੂਲੈੱਸ
ਮੁਕੇਰੀਆਂ 18 ਜੂਨ (ਮਨਜੀਤ ਸਿੰਘ )ਪਿੰਡ ਮਨਸੂਰਪੁਰ ਤਹਿਸੀਲ ਮੁਕੇਰੀਆਂ ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਵਾਸ਼ੀਆਂ ਵਲੌਂ ਆਏ ਦਿਨ ਜਿਥੇ ਪਿੰਡ ਸਮਾਜ ਸੁਧਾਰਕ ਕੰਮਾ ਕਰਕੇ ਤੇ ਐਨ. ਆਰ. ਆਈ ਵੀਰਾਂ ਦਾ ਪਿੰਡ ਜਾਣਿਆ ਜਾਂਦਾ ਹੈ ਉਥੇ ਹੀ ਪਿੰਡ ਵਾਸ਼ੀ ਪਿੰਡ ਦੇ ਗਰੀਬ ਤੇ ਬੇ – ਆਸਰੇ ਪਰਿਵਾਰਾ ਦੀ ਮਦੱਦ ਕਰਨ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ ਤੇ ਹਰ ਗਰੀਬ ਪਰਿਵਾਰ ਦੀ ਮਦੱਦ ਕੀਤੀ ਜਾ ਰਹੀ ਹੈ ਉਥੇ ਹੀ ਐਨ. ਆਰ. ਆਈ ਵੀਰਾਂ ਦੇ ਸਹਿਯੋਗ ਨਾਲ ਪਿੰਡ ਵਿੱਚ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਵੈਲਫੇਅਰ ਸੁਸਾਇਟੀ ਪਿੰਡ ਮਨਸੂਰਪੁਰ ਜਿਲਾ ਹੁਸ਼ਿਆਰਪੁਰ ਨੂੰ ਪਿੰਡ ਦੇ ਗਰੀਬ ਪਰਿਵਾਰਾਂ ਲਈ ਸਹਾਇਤਾ ਦੇ ਤੌਰ ਤੇ ਸਹਿਯੋਗ ਵਜੌਂ ਐਂਬੂਲੈੱਸ ਸੇਵਾ ਵਜੌਂ ਦਿੱਤੀ ਗਈ ਜਿਸ ਦੀ ਸ਼ਲਾਘਾ ਕਰਦਾ ਪਿੰਡ ਦੀ ਪੰਚਾਇਤ ਤੇ ਪਿੰਡ ਵਾਸ਼ੀ ਨਹੀ ਥੱਕਦੇ ਇਸ ਦੁਰਾਨ ਵਾਹਿਗੁਰੂ ਜੀ ਦੇ ਸ਼ੁਕਰਾਨੇ ਵਜੋਂ ਅਰਦਾਸ ਕੀਤੀ ਗਈ ਕਿ ਵਾਹਿਗੁਰੂ ਅਕਾਲ ਪੁਰਖ ਐਨ. ਆਰ. ਆਈ ਵੀਰਾਂ ਨੂੰ ਤੰਦਰੁਸਤੀ ਤੇ ਤਰੱਕੀ ਬਖ਼ਸੇ ਤੇ ਇਸੇ ਤਰ੍ਹਾਂ ਗਰੀਬ ਪਰਿਵਾਰਾਂ ਤੇ ਪਿੰਡ ਵਾਸ਼ੀਆਂ ਦੀ ਹਰ ਪੱਖੋ ਮੱਦਦ ਕਰਦੇ ਰਹਿਣ ।।