ਜਿਲ੍ਹਾ ਜਲੰਧਰ ਦਿਹਾਤੀ ਦੇ ਸੀ.ਆਈ.ਏ ਸਟਾਫ ਪੁਲਿਸ ਨੇ 02 ਨਸ਼ਾ ਤਸਕਰ ਕਾਬੂ
ਜਲੰਧਰ ਦਿਹਾਤੀ ਸੀ.ਆਈ.ਏ ਸਟਾਫ (ਵਰਿੰਦਰ ਵਿੱਕੀ) ਸ਼੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਸ਼ਾ ਨਰਦੇਸ਼ਾ ਉਸਾਰ ਸਮਾਜ ਦੇ ਮਾੜੇ ਅਨਸਰਾ ਨਸ਼ਾ ਤਸਕਰਾਂ ਕਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਤਰਸੇਮ ਮਸੀਹ ਪੀ.ਪੀ.ਐਸ ਉਪ-ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਇੰਸਪੈਕਟਰ ਬਿਕਰਮ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਜਲੰਧਰ-ਦਿਹਾਤੀ ਦੀ ਟੀਮ ਨੇ 02 ਨਸ਼ਾ ਤਸਕਰਾਂ ਪਾਸੋਂ 950 ਗ੍ਰਾਮ ਅਫੀਮ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 22-06-2023 ਨੂੰ ਦੋਰਾਨ ਗਸ਼ਤ ਅਤੇ ਚੈਕਿੰਗ ਇਲਾਕਾ ਪਿੰਡ ਸਾਬੂਵਾਲ ਏਰੀਆ ਥਾਣਾ ਲੋਹੀਆਂ ਤੋਂ ਕਲਸ਼ ਪੁੱਤਰ ਪਰਮੇਸ਼ਵਰੀ ਵਾਸੀ ਪਿੰਡ ਖਾਸਪੁਰ ਗੋਟੀਆਂ ਥਾਣਾ ਕੁਮਰ ਗਾਓਂ ਜਿਲ੍ਹਾ ਬਦਾਇਯੂ ਸਟੇਟ ਯੂ.ਪੀ ਨੂੰ ਕਾਬੂ ਕਰਕੇ ਉਸ ਦੇ ਕਬਜਾ ਵਿਚੋਂ 500 ਗ੍ਰਾਮ ਅਫੀਮ ਬਾਅਦ ਕਰਕੇ ਮੁਕੱਦਮਾ ਨੰਬਰ 63 ਮਿਤੀ 22-06-2023 ਅ/ਧ 188-61-85 NDPS Act ਥਾਣਾ ਲੋਹੀਆਂ ਜਿਲ੍ਹਾ ਜਲੰਧਰ (ਦਿਹਾਤੀ) ਦਰਜ ਰਜਿਸਟਰ ਕਰਕੇ ਦੋਸ਼ੀ ਕਲਸ਼ ਉਕਤ ਨੂੰ ਮੁੱਕਦਮਾ ਉਕਤ ਵਿੱਚ ਹਸਬ-ਜਾਫਤਾ ਗ੍ਰਿਫਤਾਰ ਕੀਤਾ ਗਿਆ ਸੀ।ਦੋਸ਼ੀ ਕਲਸ਼ ਉਕਤ ਜੋ ਕਿ ਯੂ.ਪੀ ਤੋ ਅਫੀਮ ਲਿਆ ਕੇ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿੱਚ ਅਫੀਮ ਸਪਲਾਈ ਕਰਦਾ ਸੀ। ਦੌਰਾਨੇ ਪੁਲਿਸ ਰਿਮਾਂਡ ਦੋਸ਼ੀ ਕਲਸ ਉਕਤ ਨੇ ਦੱਸਿਆ ਕਿ ਉਸ ਨੇ ਕੁਲਦੀਪ ਸਿੰਘ ਪੁੱਤਰ ਬਸੰਤ ਸਿੰਘ ਵਾਸੀ ਬਾਘੇਵਾਲਾ ਥਾਣਾ ਆਰਥਕੇ ਜਿਲ੍ਹਾ ਫਿਰੋਜਪੁਰ ਨੂੰ 500 ਗ੍ਰਾਮ (ਅਧਾ ਕਿਲੋ ਗ੍ਰਾਮ। ਅਫੀਮ ਦਿੱਤੀ ਸੀ। ਜਿਸ ਤੇ ਅੱਜ ਮਿਤੀ 24-06-2023 ਨੂੰ ਦੋਸ਼ੀ ਕੁਲਦੀਪ ਸਿੰਘ ਉਰਫ ਰਾਜਾ ਪੁੱਤਰ ਬਸੰਤ ਸਿੰਘ ਵਾਸੀ ਬਾਘੇਵਾਲਾ ਥਾਣਾ ਆਰਫਕੇ ਜਿਲ੍ਹਾ ਫਿਰੋਜਪੁਰ ਨੂੰ ਕਾਬੂ ਕਰਕੇ ਉਸ ਦੇ ਕਬਜਾ ਵਿਚੋਂ 450 ਗ੍ਰਾਮ ਅਫੀਮ ਬ੍ਰਾਮਦ ਕਰਕੇ ਮੁੱਕਦਮਾ ਉਕਤ ਵਿੱਚ ਹਸਬ-ਜਾਫਤਾ ਗ੍ਰਿਫਤਾਰ ਕੀਤਾ ਗਿਆ ਹੈ।ਇਹ ਦੋਨੋਂ ਦੋਸ਼ੀ ਮਿਲ ਕੇ ਭਾਰੀ ਮਾਤਰਾ ਵਿੱਚ ਅਫੀਮ ਵੇਚਣ ਦਾ ਧੰਦਾ ਕਰਦੇ ਹਨ। ਦੋਸ਼ੀ ਕਲਸ਼ ਅਫੀਮ ਯੂ.ਪੀ ਤੋ ਲਿਆ ਕੇ ਦੋਸ਼ੀ ਕੁਲਦੀਪ ਸਿੰਘ ਨਾਲ ਮਿੱਲ ਕੇ ਪੰਜਾਬ ਦੇ ਅਲੱਗ ਅਲੱਗ ਏਰੀਏ ਵਿੱਚ ਅਫੀਮ ਸਪਲਾਈ ਕਰਦੇ ਹਨ।ਦੋਸ਼ੀਆਂ ਨੂੰ ਅੱਜ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਹੋਰ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਕੁੱਲ ਬ੍ਰਾਮਦਗੀ:- 950 ਗ੍ਰਾਮ ਅਫੀਮ